ਸ੍ਰੀ ਮੁਕਤਸਰ ਸਾਹਿਬ ''ਚ ਕੋਰੋਨਾ ਦਾ ਕਹਿਰ ਜਾਰੀ, 68 ਨਵੇਂ ਕੇਸਾਂ ਦੀ ਹੋਈ ਪੁਸ਼ਟੀ

08/22/2020 6:19:53 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ,): ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਕੋਰੋਨਾ ਦੇ ਅੱਜ 68 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਪੁਸ਼ਟੀ ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਵਲੋਂ ਕੀਤੀ ਗਈ ਹੈ। ਸਿਵਲ ਸਰਜਨ ਨੇ ਦੱਸਿਆ ਕਿ ਅੱਜ 68 ਨਵੇਂ ਆਏ ਮਾਮਲਿਆਂ 'ਚੋਂ 23 ਕੇਸ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਹਨ, ਜਿਨ੍ਹਾਂ 'ਚ ਸਥਾਨਕ ਗੁਰੂ ਤੇਗ਼ ਬਹਾਦਰ ਇਨਕਲੇਵ ਬਠਿੰਡਾ ਰੋਡ, ਗਾਂਧੀ ਚੌਂਕ, ਰਣਜੀਤ ਐਵੀਨਿਊ ਗਲੀ ਨੰਬਰ 1, ਸੁਭਾਸ਼ ਬਸਤੀ ਮੌੜ ਰੋਡ, ਦਸਮੇਸ਼ ਨਗਰ ਕੱਚਾ ਥਾਂਦੇਵਾਲਾ ਰੋਡ, ਗੋਨਿਆਣਾ ਰੋਡ ਗਲੀ ਨੰਬਰ 5, ਕੈਨਾਲ ਕਾਲੋਨੀ ਗਲੀ ਨੰਬਰ 2 ਬਠਿੰਡਾ ਰੋਡ, ਵਿੱਕੀ ਸਵੀਟ ਹਾਊਸ ਰੇਲਵੇ ਰੋਡ, ਨੱਥੂ ਰਾਮ ਸਟਰੀਟ, ਅਗਰਵਾਲ ਰਾਇਸ ਮਿੱਲ, ਮਿੱਠਣ ਲਾਲ ਸਟਰੀਟ, ਗੁਰੂ ਅੰਗਦ ਦੇਵ ਨਗਰ, ਬਾਬਾ ਫ਼ਰੀਦ ਕਾਲੋਨੀ ਬਠਿੰਡਾ ਰੋਡ, ਜੋਧੂ ਕਾਲੋਨੀ, ਬਾਵਾ ਕਾਲੋਨੀ ਨਾਲ ਸਬੰਧਿਤ ਹਨ, ਜਦੋਂਕਿ 1 ਕੇਸ ਪਿੰਡ ਲੁਬਾਣਿਆਂਵਾਲੀ,4 ਕੇਸ ਸੇਤੀਆ ਪੇਪਰ ਮਿੱਲ ਰੁਪਾਣਾ, 1 ਕੇਸ ਪਿੰਡ ਚੱਕ ਬਾਜਾ ਮਰਾੜ੍ਹ, 1 ਕੇਸ ਪਿੰਡ ਬਾਜਾ ਮਰਾੜ੍ਹ, 1 ਕੇਸ ਪਿੰਡ ਲੱਖੇਵਾਲੀ, 2 ਕੇਸ ਪਿੰਡ ਚੱਕ ਸ਼ੇਰੇਵਾਲਾ, 5 ਕੇਸ ਪਿੰਡ ਸੰਮੇਵਾਲੀ, 1 ਕੇਸ ਪਿੰਡ ਬੱਲਮਗੜ੍ਹ, 1 ਕੇਸ ਪਿੰਡ ਭਾਗਸਰ, 1 ਕੇਸ ਪਿੰਡ ਭੁੱਟੀਵਾਲਾ, 1 ਕੇਸ ਪਿੰਡ ਕੋਟਭਾਈ, 1 ਕੇਸ ਪਿੰਡ ਸੁਖਨਾ ਅਬਲੂ,  1 ਕੇਸ ਦਸਮੇਸ਼ ਨਗਰ ਕਿੱਲਿਆਵਾਲੀ, 11 ਕੇਸ ਮੇਨ ਬਾਜ਼ਾਰ ਮਲੋਟ, 5 ਕੇਸ ਗਿੱਦੜਬਾਹਾ, 1 ਕੇਸ ਪਿੰਡ ਰੱਥੜੀਆਂ, 1 ਕੇਸ ਰਣਜੀਤਗੜ੍ਹ ਤੋਂ ਸਾਹਮਣੇ ਆਏ ਹਨ। ਇਸ ਤੋਂ ਇਲਾਵਾ 5 ਕੇਸ ਪਿੰਡ ਬਾਦਲ ਨਾਲ ਸਬੰਧਿਤ ਹਨ, ਜਿੱਥੇ ਸਾਬਕਾ ਮੁੱਖ ਮੰਤਰੀ ਹਾਊਸ ਦੇ ਘਰੇਲੂ ਸਟਾਫ਼ ਦੇ 5 ਮੈਂਬਰਾਂ ਸਣੇ ਪਿੰਡ ਦਾ 1 ਬੈਂਕ ਕਰਮਚਾਰੀ ਵੀ ਕੋਰੋਨਾ ਪੀੜਤ ਪਾਇਆ ਗਿਆ ਹੈ। ਵਰਣਨਯੋਗ ਹੈ ਕਿ ਜ਼ਿਲ੍ਹੇ ਅੰਦਰ ਹੁਣ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 621 ਹੋ ਗਈ ਹੈ।

ਇਹ ਵੀ ਪੜ੍ਹੋ: ਐੱਸ.ਬੀ.ਆਈ. ਬਰਾਂਚ 'ਚ ਸਾਇਰਨ ਵੱਜਣ ਨਾਲ ਮਚੀ ਤੜਥੱਲੀ, ਜਾਣੋ ਪੂਰਾ ਮਾਮਲਾ

ਟੈਸਟ ਕਰਵਾਉਣ ਤੋਂ ਨਾ ਭੱਜਣ ਲੋਕ-ਸਿਵਲ ਸਰਜਨ
ਸਿਵਲ ਸਰਜਨ ਡਾ. ਐਚ. ਐਨ. ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਵਿਚ ਥੋੜ੍ਹਾ ਜਿਹਾ ਵੀ ਲੱਛਣ ਪਾਇਆ ਜਾਂਦਾ ਹੈ ਤਾਂ ਉਹ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾਉਣ ਤਾਂ ਜੋ ਮਰੀਜ਼ ਦਾ ਸਮੇਂ ਸਿਰ ਇਲਾਜ ਕੀਤਾ ਜਾ ਸਕੇ।  ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਪ੍ਰਤੀ ਵਰਤੀ ਗਈ ਛੋੜੀ ਜਿਹੀ ਲਾਪ੍ਰਵਾਹੀ ਦਾ ਸਾਨੂੰ ਵੱਡਾ ਖਾਮਿਆਜ਼ਾ ਭੁਗਤਨਾ ਪੈ ਸਕਦਾ ਹੈ, ਇਸ ਲਈ ਸਾਨੂੰ ਕੋਰੋਨਾ ਦਾ ਟੈਸਟ ਕਰਵਾਉਣ ਤੋਂ ਭੱਜਣਾ ਨਹੀਂ ਚਾਹੀਦਾ, ਬਲਕਿ ਆਪਣੀ ਬਣਦੀ ਜਿੰਮੇਵਾਰੀ ਨੂੰ ਨਿਭਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਬਾਦਲਾਂ ਨੂੰ ਪਾਰਟੀ 'ਚੋਂ ਕੱਢਣਾ ਮੁਸ਼ਕਲ : ਢੀਂਡਸਾ


Shyna

Content Editor

Related News