ਅਜਿਹਾ 'ਲੱਕੀ' ਗੈਂਗ, ਜੋ ਸਿਰਫ ਬਣਾਉਂਦਾ ਸੀ ਸ੍ਰੀ ਹਰਿਮੰਦਰ ਸਾਹਿਬ ਦੇ ਸ਼ਰਧਾਲੂਆਂ ਨੂੰ 'ਨਿਸ਼ਾਨਾ'

05/07/2019 1:47:32 PM

ਅੰਮ੍ਰਿਤਸਰ (ਸਫਰ)—ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਦੁਨੀਆ ਤੋਂ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਆਉਂਦੇ ਹਨ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਅਜਿਹੇ 'ਲੱਕੀ' ਗਿਰੋਹ ਦਾ ਸਰਗਨਾ ਆਪਣੇ ਸਾਥੀ ਨਾਲ ਅੰਮ੍ਰਿਤਸਰ ਪੁਲਸ ਦੇ ਹੱਥੇ ਚੜ੍ਹਿਆ ਹੈ ਜੋ ਸ੍ਰੀ ਹਰਿਮੰਦਰ ਸਾਹਿਬ ਵਿਚ ਆਉਣ ਵਾਲੇ ਸ਼ਰਧਾਲੂਆਂ ਦੇ ਪਰਸ ਚੋਰੀ ਕਰਦਾ ਸੀ।

ਦੋਵਾਂ ਦੀ ਦੋਸਤੀ ਸ੍ਰੀ ਹਰਿਮੰਦਰ ਸਾਹਿਬ 'ਚ ਹੋਈ ਸੀ। ਦੋਵਾਂ ਨੇ ਹੁਣ ਤੱਕ ਕਿੰਨੀਆਂ ਚੋਰੀਆਂ ਕੀਤੀਆਂ ਹਨ, ਇਹ ਤਾਂ ਪੁੱਛਗਿੱਛ ਦਾ ਹਿੱਸਾ ਹੈ ਪਰ ਪੁਲਸ ਦੋਵਾਂ ਮੁਲਜ਼ਮਾਂ ਸਬੰਧੀ ਜਿਥੇ ਰਿਕਾਰਡ ਮੰਗਵਾ ਰਹੀ ਹੈ ਉਥੇ ਹੀ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਗਿਆ ਹੈ । ਐੱਫ. ਆਈ. ਆਰ. ਨੰਬਰ 55 ਈ ਡਵੀਜ਼ਨ (ਕੋਤਵਾਲੀ ਥਾਣੇ) ਵਿਚ ਦਰਜ ਹੈ, ਜਾਂਚ ਅਧਿਕਾਰੀ ਏ. ਐੱਸ. ਆਈ. ਭੁਪਿੰਦਰ ਸਿੰਘ ਕਹਿੰਦੇ ਹਨ ਕਿ ਕ੍ਰਾਈਮ ਰੋਕਣਾ ਪੁਲਸ ਦਾ ਫਰਜ਼ ਹੈ। ਜਾਂਚ ਚੱਲ ਰਹੀ ਹੈ, ਲੰਮੀ ਚੱਲੇਗੀ।

ਜ਼ਿਕਰਯੋਗ ਹੈ ਕਿ ਤਰਨਾਤਰਨ ਜ਼ਿਲੇ ਦੇ ਮਾਨੋਚਾਹਲ ਪਿੰਡ ਦੇ ਰਹਿਣ ਵਾਲੇ ਸ਼ੇਰ ਸਿੰਘ ਸ੍ਰੀ ਹਰਿਮੰਦਰ ਸਾਹਿਬ ਵਿਚ ਅਰਦਾਸ ਕਰਨ ਆਏ ਸਨ। ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਦਰਵਾਜ਼ੇ ਤੋਂ ਦਾਖਲ ਹੁੰਦੇ ਹੀ ਦੇਖਿਆ ਕਿ ਇਧਰ-ਉੱਧਰ ਦੋ ਨੌਜਵਾਨ ਹੱਥ ਜੋੜੇ ਅੱਗੇ ਵੱਧ ਰਹੇ ਸਨ। ਸ਼ਰਧਾਲੂਆਂ ਦੀ ਗਿਣਤੀ ਬੇਹੱਦ ਸੀ, ਉਦੋਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਜੇਬ ਕੱਟੀ ਗਈ ਹੈ। ਸ਼ੇਰ ਸਿੰਘ ਨੇ ਮੁੜ ਕੇ ਵੇਖਿਆ ਤਾਂ ਦੋਵੇਂ ਨੌਜਵਾਨ ਭੱਜ ਰਹੇ ਸਨ। ਸ਼ੇਰ ਸਿੰਘ ਨੇ ਪਿੱਛਾ ਕੀਤਾ ਅਤੇ ਦਬੋਚ ਲਿਆ। ਪੁਲਸ ਮੌਕੇ 'ਤੇ ਆਈ ਅਤੇ ਗ੍ਰਿਫਤਾਰ ਕਰ ਲਿਆ ।
ਪੁਲਸ ਨੇ ਦੋਵਾਂ ਮੁਲਜ਼ਮਾਂ ਦੀ ਸਭ ਤੋਂ ਪਹਿਲਾਂ ਤਲਾਸ਼ੀ ਲਈ। ਤਲਾਸ਼ੀ ਦੌਰਾਨ ਸ਼ੇਰ ਸਿੰਘ ਦਾ ਪਰਸ ਮਿਲਿਆ। ਪਰਸ ਵਿਚ 480 ਰੁਪਿਆਂ ਸਮੇਤ ਜ਼ਰੂਰੀ ਦਸਤਾਵੇਜ਼ ਸੁਰੱਖਿਅਤ ਸਨ। ਪੁਲਸ ਨੇ ਦੋਵਾਂ ਤੋਂ ਜਦੋਂ ਉਨ੍ਹਾਂ ਦੀ 'ਕੁੰਡਲੀ' ਕੱਢੀ ਤਾਂ ਅਜਿਹੀ ਕਹਾਣੀ ਨਿਕਲੀ ਜੋ ਤੁਸੀਂ ਵੀ ਪੜ੍ਹ ਕੇ ਹੈਰਾਨ ਹੋ ਜਾਉਗੇ। ਦੋਵਾਂ ਨੇ ਕਿਵੇਂ 'ਲੱਕੀ ਗੈਂਗ' ਬਣਾ ਲਇਆ ਅਤੇ ਇਹ 'ਲੱਕੀ ਗੈਂਗ' ਸ਼ਰਧਾਲੂਆਂ ਲਈ 'ਅਨਲੱਕੀ' ਬਣ ਗਿਆ, ਇਸ ਦੀ 'ਸਕਰਿਪਟ' ਪੁਲਸ ਜਾਂਚ ਕਰ ਕੇ ਲਿਖ ਰਹੀ ਹੈ।

ਲਖਬੀਰ ਸਿੰਘ ਉਰਫ ਲੱਕੀ (23) ਗਲੀ, ਥਾਣਾ ਨਵਾਂਸ਼ਹਿਰ, ਜ਼ਿਲਾ ਸ. ਬੀ. ਐੱਸ. ਨਗਰ ਅਤੇ ਬਲਦੇਵ ਸਿੰਘ ਉਰਫ ਦੇਸਾ (28) ਮੁਰੱਬੇ ਵਾਲੇ ਗਲੀ ਤਰਨਤਾਰਨ ਰੋਡ, ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਦੋਵੇਂ ਬੇਰੋਜ਼ਗਾਰ ਹਨ। ਦੋਵਾਂ ਨੇ ਪਰਸ ਚੋਰੀ ਕਰਨ ਨੂੰ 'ਧੰਦਾ' ਬਣਾ ਲਿਆ। ਕਦੋਂ ਤੋਂ ਇਸ ਧੰਦੇ 'ਚ ਹੈ ਪੁਲਸ ਪਤਾ ਕਰ ਰਹੀ ਹੈ।

ਸਿੱਖਿਆ ਵਿਚ 'ਅਨਪੜ੍ਹ', ਚੋਰੀ ਵਿਚ ਪੀ.ਐੱਚ.ਡੀ.
ਸ੍ਰੀ ਹਰਿਮੰਦਰ ਸਾਹਿਬ ਵਿਚ ਪਰਸ ਚੋਰੀ ਕਰਨ ਵਾਲੇ ਲੱਕੀ ਅਤੇ ਦੇਸਾ ਦੋਵੇਂ ਭਲੇ ਹੀ ਸਿੱਖਿਆ ਵਿਚ ਅਨਪੜ੍ਹ ਹਨ ਪਰ ਚੋਰੀ ਵਿਚ ਪੀ.ਐੱਚ.ਡੀ.। ਦੋਵੇਂ ਕਦੋਂ ਤੋਂ ਸ਼੍ਰੀ ਹਰਿਮੰਦਰ ਸਾਹਿਬ ਵਿਚ ਆਉਣ ਵਾਲੇ ਸ਼ਰਧਾਲੂਆਂ ਦੇ ਪਰਸ ਚੋਰੀ ਕਰਦੇ ਸਨ, ਅਤੇ ਇਸ ਨੈੱਟਵਰਕ 'ਚ ਉਨ੍ਹਾਂ ਦੇ ਸਾਥੀਆਂ ਦਾ ਪਤਾ ਕੀ ਹੈ, ਇਹ ਪੁੱਛਗਿੱਛ ਪੁਲਸ ਕਰ ਰਹੀ ਹੈ। ਦੋਵਾਂ ਦੋਸਤਾਂ ਦੀ ਹੱਥ ਦੀਆਂ ਉਂਗਲੀਆਂ ਦਾ 'ਕਮਾਲ' ਇੰਨਾ ਹੈ ਕਿ ਤੁਸੀਂ ਜਦੋਂ ਤੱਕ ਸਮਝ ਸਕਣਗੇ ਤੱਦ ਤੱਕ ਸ਼ਾਇਦ ਦੇਰ ਹੋ ਜਾਵੇ।

ਸ਼ਰਧਾਲੂਆਂ ਨੂੰ ਦੱਸੀ ਜਾਂਦੀ ਹੈ ਲਾਊਡਸਪੀਕਰ ਨਾਲ 'ਸਾਵਧਾਨੀਆਂ' : ਏ.ਡੀ.ਸੀ.ਪੀ. ਵਨ
'ਜਗ ਬਾਣੀ' ਪੱਤਰਕਾਰ ਨੇ ਏ.ਡੀ.ਸੀ.ਪੀ. ਵਨ ਜਗਜੀਤ ਸਿੰਘ ਵਾਲੀਆ ਤੋਂਂ ਪਤਾ ਲੱਗਾ ਕਿ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਪੁਲਸ 'ਸਾਵਧਾਨੀਆਂ' ਲਾਊਡ ਸਪੀਕਰ ਨਾਲ ਦੱਸ ਰਹੀਆਂ ਹਨ ਕੀ ਇਸ 'ਤੇ ਉਨ੍ਹਾਂ ਨੇ ਕਿਹਾ ਕਿ ਤੁਸੀਂ ਵੀ ਜਾਣ ਲਓ। 'ਸ੍ਰੀ ਹਰਿਮੰਦਰ ਸਾਹਿਬ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ 'ਲਾਉਡਸਪੀਕਰ' 'ਤੇ ਸਾਵਧਾਨੀਆਂ ਦੱਸੀਆਂ ਜਾਂਦੀਆਂ ਹਨ। ਅਵਾਮ ਸੁਚੇਤ ਕਦੋਂ ਹੋਣਗੇ। ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਪੁਲਸ ਨੇ 'ਸੁਰੱਖਿਆ ਚੱਕਰਵਿਊ' ਬਣਾਇਆ ਹੈ। ਪੂਰਾ ਸ਼ਹਿਰ ਸੁਰੱਖਿਆ ਦੇ ਘੇਰੇ ਵਿਚ ਹੈ। ਸੀ.ਸੀ.ਟੀ.ਵੀ. ਰਾਹੀਂ ਵੀ 'ਨਜ਼ਰ' ਰੱਖੀ ਹੋਈ ਹੈ। ਹਰ ਥਾਣੇ, ਹਰ ਚੌਕ ਦੀ ਪੁਲਸ ਕਮਿਸ਼ਨਰ ਐੱਸ.ਐੱਸ. ਸ਼੍ਰੀਵਾਸਤਵ ਤੋਂ ਲੈ ਕੇ ਉੱਚ ਅਧਿਕਾਰੀਆਂ ਨੂੰ ਹਰ 'ਖਬਰ' ਹੈ। ਖਬਰਦਾਰ! ਲੋਕ ਵੀ ਰਹਿਣ, ਇਹੀ ਅਪੀਲ ਹੈ'।


Shyna

Content Editor

Related News