ਜਲੰਧਰ 'ਚ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ਼ੋਭਾ ਯਾਤਰਾ ਅੱਜ, ਡਾਇਵਰਟ ਰਹੇਗਾ ਟਰੈਫਿਕ
Saturday, Feb 04, 2023 - 11:03 AM (IST)
ਜਲੰਧਰ (ਵਰੁਣ)- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੱਜ ਸ਼ਹਿਰ ’ਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਸ਼ੋਭਾ ਯਾਤਰਾ ਦੇ ਰੂਟ ’ਤੇ ਟਰੈਫਿਕ ਪੁਲਸ ਨੇ ਸ਼ਨੀਵਾਰ ਸਵੇਰੇ 8 ਵਜੇ ਤੋਂ ਡਾਇਵਰਸ਼ਨ ਸ਼ੁਰੂ ਕੀਤੀ, ਜੋ ਰਾਤ 8 ਵਜੇ ਤੱਕ ਜਾਰੀ ਰਹੇਗੀ। ਏ. ਸੀ. ਪੀ. ਟਰੈਫਿਕ ਪ੍ਰੀਤ ਕੰਵਲਜੀਤ ਸਿੰਘ ਨੇ ਸ਼ੁੱਕਰਵਾਰ ਨੂੰ ਸਾਰੇ ਡਾਇਵਰਟ ਪੁਆਇੰਟਾਂ ਦਾ ਦੌਰਾ ਕੀਤਾ ਅਤੇ ਮੁਲਾਜ਼ਮਾਂ ਨੂੰ ਹਦਾਇਤਾਂ ਵੀ ਦਿੱਤੀਆਂ। ਇਸੇ ਤਰ੍ਹਾਂ ਜਲੰਧਰ ਤੋਂ ਲੁਧਿਆਣਾ ਅਤੇ ਦਿੱਲੀ ਨੂੰ ਜਾਣ ਵਾਲੀ ਟਰੈਫਿਕ ਨੂੰ ਮੇਹਟਾਂ ਬਾਈਪਾਸ ਤੋਂ ਭੁਲਾਰਾਈ ਚੌਂਕ ਹੁੰਦੇ ਹੋਏ ਮੇਹਲੀ ਬਾਈਪਾਸ ਤੋਂ ਬਸਰਾ ਪੈਲੇਸ, ਖੋਥੜਾ ਤੋਂ ਅਰਬਨ ਅਸਟੇਟ ਅਤੇ ਫਿਰ ਗੁਰਾਇਆ ਦੇ ਰਸਤੇ ਲੁਧਿਆਣਾ ਜਾਣਾ ਪਵੇਗਾ।
ਨਕੋਦਰ ਤੋਂ ਫਗਵਾੜਾ ਤੇ ਹੁਸ਼ਿਆਰਪੁਰ ਜਾਣ ਵਾਲੀ ਟਰੈਫਿਕ ਨੂੰ ਹਦੀਆਬਾਦ ਤੋਂ ਹਰਦਾਸਪੁਰ, ਐੱਲ. ਪੀ. ਯੂ. ਤੋਂ ਹੁੰਦੇ ਹੋਏ ਚਹੇੜੂ ਵੱਲੋਂ ਕੱਢਿਆ ਜਾਵੇਗਾ, ਜਦਕਿ ਲੁਧਿਆਣਾ ਤੋਂ ਜਲੰਧਰ ਵਾਲੀ ਟਰੈਫਿਕ ਵਾਇਆ ਮੌਲੀ, ਪੰਡਵਾਂ ਹੁੰਦੇ ਹੋਏ ਹਦੀਆਬਾ ਚੌਂਕ ਤੋਂ ਡਾਇਵਰਟ ਕੀਤਾ ਗਿਆ ਹੈ। ਲੁਧਿਆਣੇ ਵੱਲੋਂ ਜਲੰਧਰ ਤੇ ਅੰਮ੍ਰਿਤਸਰ ਨੂੰ ਜਾਣ ਵਾਲੇ ਭਾਰੀ ਵਾਹਨ ਫਿਲੌਰ ਤੋਂ ਨੂਰਮਹਿਲ ਹੁੰਦੇ ਹੋਏ ਨਕੋਦਰ ਤੋਂ ਜਲੰਧਰ ਵੱਲ ਆਉਣਗੇ, ਜਦਕਿ ਹਲਕੇ ਵਾਹਨਾਂ ਲਈ ਦੂਜਾ ਰੂਟ ਗੁਰਾਇਆ, ਰੁੜਕਾ ਕਲਾਂ, ਜੰਡਿਆਲਾ ਹੁੰਦੇ ਹੋਏ ਜਲੰਧਰ ਜਾਵੇਗਾ।
ਅੱਜ ਸ਼ਹਿਰ 'ਚ ਕੱਢੀ ਜਾ ਰਹੀ ਸ਼ੋਭਾ ਯਾਤਰਾ ਸਤਿਗੁਰੂ ਰਵਿਦਾਸ ਧਾਮ ਬੂਟਾਮੰਡੀ ਤੋਂ ਸ਼ੁਰੂ ਹੋ ਕੇ ਵਾਇਆ ਗੁਰੂ ਰਵਿਦਾਸ ਚੌਂਕ, ਨਕੋਦਰ ਚੌਂਕ, ਜੋਤੀ ਚੌਂਕ, ਪੀ. ਐੱਨ. ਬੀ. ਚੌਂਕ, ਮਿਲਾਪ ਚੌਂਕ, ਸ਼ਹੀਦ ਭਗਤ ਸਿੰਘ ਚੌਂਕ, ਅੱਡਾ ਹੁਸ਼ਿਆਰਪੁਰ, ਮਾਈ ਹੀਰਾ ਗੇਟ, ਪਟੇਲ ਚੌਂਕ, ਸਬਜੀ ਮੰਡੀ ਚੌਂਕ, ਬਸਤੀ ਅੱਡਾ ਚੌਂਕ ਰਾਂਹੀ ਹੁੰਦੀ ਹੋਈ ਸਤਿਗੁਰੂ ਰਵਿਦਾਸ ਧਾਮ ਬੂਟਾਮੰਡੀ ਜਲੰਧਰ ਵਿਖੇ ਸਮਾਪਤ ਹੋਵੇਗੀ।
ਇਹ ਵੀ ਪੜ੍ਹੋ : ਸੁਰਖੀਆਂ 'ਚ ਕਪੂਰਥਲਾ ਦੀ ਕੇਂਦਰੀ ਜੇਲ੍ਹ, ਕੈਦੀ ਦੇ ਹੈਰਾਨੀਜਨਕ ਕਾਰੇ ਨੇ ਪ੍ਰਸ਼ਾਸਨ ਨੂੰ ਪਾਈਆਂ ਭਾਜੜਾਂ
ਟਰੈਫਿਕ ਡਾਇਵਰਸ਼ਨਾਂ ਦਾ ਵੇਰਵਾ
ਪ੍ਰਤਾਪਪੁਰਾ ਮੋੜ, ਵਡਾਲਾ ਚੌਂਕ, ਟਰੈਫਿਕ ਸਿਗਨਲ ਲਾਈਟਾਂ ਅਰਬਨ ਅਸਟੇਟ ਫੇਜ਼-2, ਟੀ-ਪੁਆਂਇੰਟ ਨੇੜੇ ਕੋਠੀ ਪਵਨ ਟੀਨੂੰ, ਗੁਰੂ ਰਵਿਦਾਸ ਚੌਂਕ ਨੇੜੇ ਘਈ ਹਸਪਤਾਲ, ਤਿਲਕ ਨਗਰ ਰੋਡ ਨੇੜੇ ਵਡਾਲਾ ਪਿੰਡ ਬਾਗ, ਬੂਟਾਪਿੰਡ ਮੋੜ ਨੇੜੇ ਚਾਰਾਮੰਡੀ, ਮੈਂਨਬਰੋ ਚੌਂਕ, ਮੋੜ ਬਾਵਾ ਸ਼ੂਜ਼ ਫੈਕਟਰੀ, ਜੱਗੂ ਚੌਂਕ (ਸਿਧਾਰਥ ਨਗਰ ਰੋਡ ਨੇੜੇ ਘੁੱਲੇ ਦੀ ਚੱਕੀ), ਮਾਤਾ ਰਾਣੀ ਚੌਂਕ, ਬਬਰੀਕ ਚੌਂਕ, ਡਾਕਟਰ ਅੰਬੇਦਕਰ ਭਵਨ ਮੋੜ ਨਕੋਦਰ ਰੋਡ, ਟੀ-ਪੁਆਂਇੰਟ ਖਾਲਸਾ ਸਕੂਲ ਨਕੋਦਰ ਰੋਡ, ਮੋੜ ਅਵਤਾਰ ਨਗਰ, ਨਕੋਦਰ ਚੌਂਕ, ਗੁਰੂ ਅਮਰਦਾਸ ਚੌਂਕ, ਮੋੜ ਰੈੱਡਕਰਾਸ ਭਵਨ, ਗੁਰੂ ਨਾਨਕ ਮਿਸ਼ਨ ਚੌਂਕ, ਸਮਰਾ ਚੌਂਕ, ਏ. ਪੀ. ਜੇ. ਕਾਲਜ ਦੇ ਸਾਹਮਣੇ, ਕਪੂਰਥਲਾ ਚੌਂਕ, ਫੁੱਟਬਾਲ ਚੌਂਕ, ਸਿੱਕਾ ਚੌਂਕ ਪਰੂਥੀ ਹਸਪਤਾਲ, ਊਧਮ ਸਿੰਘ ਨਗਰ, ਵੀ-ਮਾਰਟ ਦੇ ਪਿੱਛੇ, ਪੁਰਾਣੀ ਸਬਜੀ ਮੰਡੀ ਚੌਂਕ, ਕਿਸ਼ਨਪੁਰਾ ਚੌਂਕ, ਮਾਈ ਹੀਰਾ ਗੇਟ, ਟਾਂਡਾ ਰੋਡ ਰੇਲਵੇ ਫਾਟਕ, ਅੱਡਾ ਹੁਸ਼ਿਆਰਪੁਰ, ਦਮੋਰੀਆ ਇਕਹਰੀ ਪੁੱਲੀ, ਮੋੜ ਸ਼੍ਰੀ ਅਵਤਾਰ ਹੈਨਰੀ ਪੈਟਰੋਲ ਪੰਪ, ਪ੍ਰਤਾਪਬਾਗ ਦੇ ਸਾਹਮਣੇ, ਟੀ-ਪੁਆਂਇੰਟ ਫਗਵਾੜਾ ਗੇਟ, ਸ਼ਾਸ਼ਤਰੀ ਚੌਂਕ, ਪ੍ਰੈਸ ਕਲੱਬ ਚੌਂਕ, ਨਾਮਦੇਵ ਚੌਂਕ, ਸਕਾਈਲਾਰਕ ਚੌਂਕ, ਪੀ.ਐੱਨ.ਬੀ. ਚੌਂਕ, ਮੋੜ ਫਰੈਂਡਜ਼ ਸ਼ਕਤੀ ਨਗਰ, ਜੇਲ੍ਹ ਚੌਂਕ, ਮੋੜ ਲਕਸ਼ਮੀ ਨਾਰਾਇਣ ਮੰਦਰ, ਪੁਰਾਣੀ ਸਬਜ਼ੀ ਮੰਡੀ ਚੌਂਕ, ਪਟੇਲ ਚੌਂਕ, ਵਰਕਸ਼ਾਪ ਚੌਂਕ, ਟੀ-ਪੁਆਂਇੰਟ ਗੋਪਾਲ ਨਗਰ, ਨੇੜੇ ਗਰਾਊਂਡ ਸਾਈਂਦਾਸ ਸਕੂਲ, ਚੌਂਕੀਪੀਰ ਝੰਡੀਆਂ, ਟੀ-ਪੁਆਂਇੰਟ, ਬਸਤੀ ਪੀਰਦਾਦ, ਵਾਈ-ਪੁਆਂਇੰਟ ਈਵਨਿੰਗ ਕਾਲਜ, ਟੀ-ਪੁਆਂਇੰਟ ਅਸ਼ੋਕ ਨਗਰ, ਗੁਰਦੁਆਰਾ ਆਦਰਸ਼ ਨਗਰ ਚੌਂਕ, ਸੈਂਟ ਸੋਲਡਰ ਕਾਲਜ 120 ਫੁੱਟੀ ਰੋਡ, ਥਾਣਾ ਬਸਤੀ ਬਾਵਾ ਖੇਲ੍ਹ ਦੇ ਪਿੱਛੇ ਵਾਲੀ ਗਲੀ, ਗਲੀ ਸਿੰਘ ਸਭਾ ਗੁਰਦੁਆਰਾ ਬਸਤੀ ਗੁਜ਼ਾਂ, ਆਦਰਸ਼ ਨਗਰ ਚੌਂਕ ਆਦਿ।
ਅੱਜ ਸਵੇਰੇ 8 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਜਲੰਧਰ ਸ਼ਹਿਰ ਤੋਂ ਕਪੂਰਥਲਾ ਆਉਣ-ਜਾਣ ਵਾਲੀਆਂ ਸਾਰੀਆਂ ਬੱਸਾਂ ਹੈਵੀ ਵ੍ਹੀਕਲ ਨਕੋਦਰ ਚੌਂਕ, ਕਪੂਰਥਲਾ ਚੌਂਕ, ਵਾਇਆ ਬਸਤੀ ਬਾਵਾ ਖੇਲ੍ਹ ਰੂਟ ਦੀ ਬਜਾਏ ਪੀ. ਏ. ਪੀ. ਚੌਂਕ ਵਾਇਆ ਕਰਤਾਰਪੁਰ-ਕਪੂਰਥਲਾ ਰੂਟ ਦਾ ਇਸਤੇਮਾਲ ਕਰਨਗੇ ਪਰ ਕਪੂਰਥਲਾ ਸਾਈਡ ਤੋਂ ਵਾਇਆ ਬਸਤੀ ਬਾਵਾ ਖੇਲ੍ਹ ਆਉਣ ਵਾਲੇ ਦੋਪਹੀਆ ਵਾਹਨ ਅਤੇ ਕਾਰਾਂ ਆਦਿ ਕਪੂਰਥਲਾ ਚੌਂਕ ਵਾਇਆ ਵਰਕਸ਼ਾਪ ਚੌਂਕ-ਮਕਸੂਦਾਂ ਚੌਂਕ, ਨੈਸ਼ਨਲ ਹਾਈਵੇਅ ਰੂਟ ਦਾ ਇਸਤੇਮਾਲ ਕਰਨਗੇ। ਇਸ ਦੇ ਨਾਲ ਹੀ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 0181-2227296 ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਜਲੰਧਰ ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।