ਪ੍ਰਕਾਸ਼ ਪੁਰਬ ਲਈ ਸਕੂਲ ਦੀ ਪ੍ਰਿੰਸੀਪਲ ਨੇ ਤਿਆਰ ਕਰਵਾਇਆ 550 ਕਿਲੋ ਦਾ ਫੁੱਲਾਂ ਦਾ ਹਾਰ

11/10/2019 7:54:45 PM

ਦਸੂਹਾ (ਬਿਊਰੋ)- ਗੁਰਦੁਆਰਾ ਸ੍ਰੀ ਦਸੂਹਾ ਵਿਖੇ ਰੈੱਡ ਰੋਜ਼ ਸਕੂਲ ਦੀ ਪ੍ਰਿੰਸੀਪਲ ਜਸਪਾਲ ਕੌਰ ਦੇ ਘਰ ਪੰਜ ਸੌ ਪੰਜਾਹ ਕਿੱਲੋ ਦਾ ਫੁੱਲਾਂ ਦਾ ਹਾਰ ਤਿਆਰ ਹੋ ਰਿਹਾ ਹੈ। ਸੰਗਤਾਂ ਵਲੋਂ ਇਸ ਵੱਡੇ ਆਕਾਰ ਦੇ ਹਾਰ ਨੂੰ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਬੇਰ ਸਾਹਿਬ ਵਿਖੇ ਬਾਰਾਂ ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਵੱਡੇ ਆਕਾਰ ਦੇ ਫੁੱਲਾਂ ਦਾ ਹਾਰ ਲੈ ਕੇ ਜਾਣਗੀਆਂ। ਸੰਗਤਾਂ ਦਿਨ ਰਾਤ ਇਸ ਫੁੱਲਾਂ ਦੇ ਹਾਰ ਨੂੰ ਤਿਆਰ ਕਰ ਰਹੀਆਂ ਹਨ। ਜਦੋਂ ਕਿ ਸੰਗਤਾਂ ਜਪੁਜੀ ਸਾਹਿਬ ਦੇ ਜਾਪ ਕਰ ਰਹੀਆਂ ਹਨ, ਜਿਸ ਦੌਰਾਨ ਉਥੋਂ ਦਾ ਮਾਹੌਲ ਬਹੁਤ ਹੀ ਖੁਸ਼ਗਵਾਰ ਬਣਿਆ ਹੋਇਆ ਹੈ। ਇਸ ਦੀ ਜਾਣਕਾਰੀ ਗੁਰਦਿਆਲ ਸਿੰਘ ਅਤੇ ਐਡਵੋਕੇਟ ਭੁਪਿੰਦਰ ਚੌਹਾਨ ਨੇ ਜਗਬਾਣੀ ਨੂੰ ਦਿੱਤੀ।

ਤੁਹਾਨੂੰ ਦੱਸ ਦਈਏ ਕਿ 12 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ, ਜਿਸ ਦੌਰਾਨ ਸੁਲਤਾਨਪੁਰ ਲੋਧੀ ਵਿਖੇ ਵਿਸ਼ਾਲ ਦੀਵਾਨ ਸਜਾਏ ਗਏ ਹਨ। ਇਸ ਦੌਰਾਨ ਦੁਨੀਆ ਭਰ ਤੋਂ ਸੰਗਤਾਂ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ 'ਤੇ ਪਹੁੰਚ ਰਹੀਆਂ ਹਨ। ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਪੁੱਜ ਰਹੀਆਂ ਹਨ ਤੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕਰ ਆਪਣੇ ਆਪ ਨੂੰ ਵਡਭਾਗਾ ਸਮਝ ਰਹੀਆਂ ਹਨ।


Sunny Mehra

Content Editor

Related News