ਸ੍ਰੀ ਚਮਕੌਰ ਸਾਹਿਬ ਦੇ 'ਥੀਮ ਪਾਰਕ' ਦਾ ਕੰਮ ਅੰਤਿਮ ਪੜਾਅ 'ਤੇ

Thursday, Oct 17, 2019 - 05:55 PM (IST)

ਸ੍ਰੀ ਚਮਕੌਰ ਸਾਹਿਬ ਦੇ 'ਥੀਮ ਪਾਰਕ' ਦਾ ਕੰਮ ਅੰਤਿਮ ਪੜਾਅ 'ਤੇ

ਸ੍ਰੀ ਚਮਕੌਰ ਸਾਹਿਬ (ਪਵਨ ਕੌਸ਼ਲ) - ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਸਣੇ 40 ਸਿੰਘ ਸ਼ਹੀਦਾਂ ਦੀ ਯਾਦ 'ਚ ਥੀਮ ਪਾਰਕ ਬਣਾਇਆ ਜਾ ਰਿਹਾ ਹੈ। ਇਸ ਥੀਮ ਪਾਰਕ ਦਾ ਕੰਮ ਸੂਬਾ ਸਰਕਾਰ ਵਲੋਂ ਬਹੁਤ ਹੀ ਜਲਦ ਮੁਕੰਮਲ ਕੀਤੇ ਜਾਣ ਦੀ ਯੋਜਨਾ ਹੈ । ਜਾਣਕਾਰੀ ਅਨੁਸਾਰ ਇਸ ਥੀਮ ਪਾਰਕ ਦਾ ਉਦਘਾਟਨ 2006 'ਚ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਕੀਤਾ ਗਿਆ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੌਜੂਦਾ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਬਣਾਇਆ ਜਾ ਰਿਹਾ ਇਹ ਥੀਮ ਪਾਰਕ ਵਿਸ਼ਵ ਪੱਧਰ ਦਾ ਹੋਵੇਗਾ, ਜਿਸ ਦਾ ਕੰਮ ਕਰੀਬ ਨੌਂ ਤੋਂ ਦਸ ਮਹੀਨਿਆਂ ਦੇ ਅੰਦਰ-ਅੰਦਰ ਮੁਕੰਮਲ ਕਰ ਲਿਆ ਜਾਵੇਗਾ। 

PunjabKesari

ਦੱਸ ਦੇਈਏ ਕਿ ਇਸ ਪਾਰਕ ਦੇ ਨਿਰਮਾਣ ਲਈ ਵਿਸ਼ੇਸ਼ ਤੌਰ 'ਤੇ ਵਿਰਾਸਤ-ਏ-ਖਾਲਸਾ ਬਣਾਉਣ ਵਾਲੀ ਆਰਕੀਟੈਕਟ ਟੀਮ ਦਾ ਸਹਾਰਾ ਲਿਆ ਜਾ ਰਿਹਾ ਹੈ, ਜਿਨਾਂ ਦਾ ਦਾਅਵਾ ਹੈ ਕਿ ਇਸ ਪਾਰਕ 'ਚ ਸਥਾਪਿਤ ਕੀਤੀਆਂ ਜਾਣ ਵਾਲੀਆਂ 9 ਆਰਟ ਗੈਲਰੀਆਂ ਸੰਗਤਾਂ ਦਾ ਦਿਲ ਛੂਹ ਜਾਣਗੀਆਂ।


author

rajwinder kaur

Content Editor

Related News