ਮੋਦੀ ਤੇ ਚੰਨੀ ਵਿਚਾਲੇ ਮੈਚ ਫਿਕਸਿੰਗ ਨੂੰ ਦਰਸ਼ਾਉਂਦੈ, ਆਪ ਵਫਦ ਨੂੰ ਕਰਤਾਰਪੁਰ ਸਾਹਿਬ ਜਾਣ ਤੋਂ ਰੋਕਣਾ: ਚੱਢਾ
Thursday, Nov 18, 2021 - 08:50 PM (IST)
ਚੰਡੀਗੜ੍ਹ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਮੌਕੇ ਬੀਤੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਰਧਾਲੂਆਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਆਪ ਦੇ ਵਫ਼ਦ ਭਗਵੰਤ ਮਾਨ ਵੱਲੋਂ 19 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਜਾਣ ਦੀ ਕੇਂਦਰ ਤੋਂ ਮਨਜ਼ੂਰੀ ਮੰਗੀ ਗਈ ਸੀ ਪਰ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ। ਜਿਸ ਤੋਂ ਬਾਅਦ ਰਾਘਵ ਚੱਢਾ ਦਾ ਇਕ ਟਵੀਟ ਦੇਖਣ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ- ਆਪ ਵਫ਼ਦ ਨੂੰ ਕਰਤਾਰਪੁਰ ਸਾਹਿਬ ਜਾਣ ਤੋਂ ਰੋਕਣਾ ਗਲਤ, ਦੁਸ਼ਮਣ ਨੂੰ ਵੀ ਮੱਥਾ ਟੇਕਣ ਤੋਂ ਨਹੀਂ ਰੋਕਣਾ ਚਾਹੀਦੈ: ਕੇਜਰੀਵਾ
ਰਾਘਵ ਚੱਢਾ ਨੇ ਟਵੀਟ ਕਰਦੇ ਹੋਏ ਲਿਖਿਆ ਕਿ "ਆਪ' ਦੇ ਵਫ਼ਦ ਨੂੰ ਮੋਦੀ-ਚੰਨੀ ਦੀ ਜੋੜੀ ਨੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਇਹ ਸਪੱਸ਼ਟ ਹੈ ਕਿ ਪੀ .ਐਮ. ਮੋਦੀ ਅਤੇ ਸੀ. ਐੱਮ ਚੰਨੀ ਵਿਚਕਾਰ ਇੱਕ ਰਣਨੀਤਕ ਸਮਝ ਦੇ ਅਨੁਸਾਰ, ਸਿਰਫ ਚੰਨੀ ਅਤੇ ਉਸਦੇ ਆਦਮੀਆਂ ਨੂੰ ਹੀ ਜਾਣ ਦੀ ਆਗਿਆ ਹੈ। ਮੋਦੀ ਅਤੇ ਚੰਨੀ ਵਿਚਾਲੇ ਮੈਚ ਫਿਕਸਿੰਗ ਇਕ ਵਾਰ ਫਿਰ ਸਾਹਮਣੇ ਆਈ ਹੈ।"
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।