ਸਰਕਾਰ ਦੀਆਂ ਮਹਿਲਾਵਾਂ ਵਿਰੋੋਧੀ ਨੀਤੀਆਂ ਨੂੰ ਲੈ ਕੇ ਪ੍ਰਦਰਸ਼ਨ

Thursday, Jun 21, 2018 - 12:47 AM (IST)

ਸਰਕਾਰ ਦੀਆਂ ਮਹਿਲਾਵਾਂ ਵਿਰੋੋਧੀ ਨੀਤੀਆਂ ਨੂੰ ਲੈ ਕੇ ਪ੍ਰਦਰਸ਼ਨ

ਰੂਪਨਗਰ, (ਵਿਜੇ)- ਜਨਵਾਦੀ ਇਸਤਰੀ ਸਭਾ ਪੰਜਾਬ ਦੀ ਸੂਬਾਈ ਵਰਕਿੰਗ ਕਮੇਟੀ ਦੇ ਫੈਸਲੇ ਤਹਿਤ ਅੱਜ ਜ਼ਿਲਾ ਇਕਾਈ ਵੱਲੋਂ ਡਿਪਟੀ ਕਮਿਸ਼ਨਰ ਰੂਪਨਗਰ ਦੇ ਦਫਤਰ ਮੂਹਰੇ ਧਰਨਾ ਦਿੱਤਾ ਗਿਆ, ਜਿਸ ’ਚ ਵੱਡੀ ਗਿਣਤੀ ’ਚ ਬੀਬੀਆਂ ਨੇ ਸ਼ਮੂਲੀਅਤ ਕੀਤੀ।ਧਰਨੇ ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਬਾਗ ’ਚ ਇਕੱਠੇ ਹੋ ਕੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਤੱਕ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਕੈਪਟਨ ਸਰਕਾਰ ਦੀਆਂ ਮਹਿਲਾ ਵਿਰੋਧੀ ਨੀਤੀਆਂ ਅਤੇ ਸਮਾਜ ’ਚ ਮਹਿਲਾਵਾਂ ਨਾਲ ਹੋ ਰਹੇ ਅੱਤਿਆਚਾਰਾਂ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ। 
ਸੂਬਾ ਜਨਰਲ ਸਕੱਤਰ ਨੀਲਮ ਘੁਮਾਣ, ਊਸ਼ਾ ਰਾਣੀ, ਨੀਲਮ ਕੁਮਾਰੀ, ਬਲਬੀਰ ਕੌਰ, ਨੀਲਮ ਧਮਾਣਾ ਆਦਿ ਨੇ ਕਿਹਾ ਕਿ ਮਹਿਲਾਵਾਂ ਨਾਲ ਦਿਨੋ ਦਿਨ ਅੱਤਿਆਚਾਰ ਵਧ ਰਹੇ ਹਨ, ਜਦਕਿ ਸਰਕਾਰਾਂ ਦਾ ਮਹਿਲਾਵਾਂ ਦੀ ਸੁਰੱਖਿਆ ਕਰਨਾ ਮੁੱਢਲਾ ਫਰਜ਼ ਹੈ। ਪ੍ਰਦਰਸ਼ਨਕਾਰੀਆਂ ਨੇ ਜ਼ਿਲਾ ਪ੍ਰਸ਼ਾਸਨ ਦੇ ਰਾਹੀ ਮੁੱਖ ਮੰਤਰੀ ਪੰਜਾਬ ਨੂੰ ਇਕ ਮੰਗ ਪੱਤਰ ਵੀ ਜਾਰੀ ਕੀਤਾ, ਜਿਸ ਰਾਹੀ ਅੌਰਤਾਂ ਨੂੰ ਹਰ ਖੇਤਰ ’ਚ ਮਰਦਾਂ ਬਰਾਬਰ ਅਧਿਕਾਰ, ਰੋਜ਼ਗਾਰ, ਸਨਮਾਨਯੋਗ ਉਜਰਤਾਂ, ਅੌਰਤ ਸੁਰੱਖਿਆ ਕਮੇਟੀ ਦਾ ਗਠਨ, ਹਰ ਕਿਸਮ ਦੇ ਜਿਸਮਾਨੀ ਅਪਰਾਧਾਂ ਦੀ ਰੱਖਿਆ ਦੀ ਗਾਰੰਟੀ ਦੇਣ ਆਦਿ ਦੀ ਮੰਗ ਕੀਤੀ ਗਈ। ਇਸ ਮੌਕੇ ਮੁਲਾਜ਼ਮ ਆਗੂ ਵੇਦ ਪ੍ਰਕਾਸ਼ ਜਮਹੂਰੀ ਕਿਸਾਨ ਸਭਾ ਦੇ ਆਗੂ ਮੋਹਨ ਸਿੰਘ ਧਮਾਣਾ, ਬਲਵਿੰਦਰ ਸਿੰਘ, ਸ਼ਮਸ਼ੇਰ ਸਿੰਘ ਹਵੇਲੀ, ਜਰਨੈਲ ਸਿੰਘ, ਮੇਵਾ ਸਿੰਘ, ਬਬਲੀ, ਕੁਲਦੀਪ ਕੌਰ, ਬਲਬੀਰ ਕੌਰ, ਰੇਸ਼ਮ ਕੌਰ, ਅਮਰਜੀਤ, ਵਿੱਦਿਆ, ਤ੍ਰਿਪਤਾ, ਸਰਬਜੀਤ ਕੌਰ ਆਦਿ ਹਾਜ਼ਰ ਸਨ।
 


Related News