ਮੋਹਾਲੀ ਦੀ ਮਸ਼ਹੂਰ ਸੋਸਾਇਟੀ ਬਾਹਰ ਚੱਲੀਆਂ ਗੋਲੀਆਂ, ਲੋਕਾਂ ਦੇ ਸੁੱਕੇ ਸਾਹ (ਵੀਡੀਓ)

03/12/2024 1:46:59 PM

ਮੋਹਾਲੀ : ਮੋਹਾਲੀ ਦੇ ਮਸ਼ਹੂਰ ਸੋਸਾਇਟੀ ਦੇ ਬਾਹਰ ਬੀਤੀ ਰਾਤ ਤਾਬੜਤੋੜ ਗੋਲੀਆਂ ਚੱਲ ਗਈਆਂ ਅਤੇ 2 ਨੌਜਵਾਨਾਂ 'ਤੇ ਫਾਇਰਿੰਗ ਕੀਤੀ ਗਈ। ਜਿਨ੍ਹਾਂ ਨੌਜਵਾਨਾਂ 'ਤੇ ਗੋਲੀਆਂ ਚਲਾਈਆਂ ਗਈਆਂ, ਉਨ੍ਹਾਂ ਦੀ ਪਛਾਣ ਸੁਖਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਵਜੋਂ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਕੁੱਲ 5 ਰਾਊਂਡ ਗੋਲੀਆਂ ਚੱਲੀਆਂ ਹਨ। ਗੋਲੀਆਂ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕਾਂ ਦੇ ਸਾਹ ਸੁੱਕ ਗਏ ਅਤੇ ਉਹ ਬੁਰੀ ਤਰ੍ਹਾਂ ਡਰ ਗਏ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਖ਼ਬਰ, Alert ਹੋ ਜਾਣ ਲੋਕ, ਵਿਭਾਗ ਵਲੋਂ ਜਾਰੀ ਹੋ ਗਈ ਐਡਵਾਈਜ਼ਰੀ (ਵੀਡੀਓ)

ਸੁਖਵਿੰਦਰ ਅਤੇ ਗੁਰਵਿੰਦਰ ਦੋਵੇਂ ਸੁਸਾਇਟੀ ਦੇ ਗੇਟ 'ਤੇ ਖੜ੍ਹੇ ਹੋਏ ਸਨ ਕਿ 3-4 ਗੱਡੀਆਂ 'ਚ ਆਏ ਲੋਕਾਂ ਨੇ ਉਨ੍ਹਾਂ 'ਤੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਗੋਲੀਆਂ ਚਲਾਈਆਂ ਹਨ, ਉਹ ਵੀ ਇਸੇ ਸੁਸਾਇਟੀ ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ : CM ਮਾਨ ਨੇ PM ਮੋਦੀ ਨੂੰ ਜ਼ਾਹਰ ਕੀਤਾ ਗੁੱਸਾ, ਪੰਜਾਬ ਦੇ ਉਦਘਾਟਨਾਂ 'ਚ ਸਾਨੂੰ ਕਿਉਂ ਨਹੀਂ ਬੁਲਾਇਆ ਜਾਂਦਾ? (ਵੀਡੀਓ)

ਫਿਲਹਾਲ ਪੁਲਸ ਵਲੋਂ ਮੁੱਢਲੀ ਜਾਂਚ ਦੌਰਾਨ 4 ਲੋਕਾਂ ਦੀ ਪਛਾਣ ਕੀਤੀ ਗਈ ਹੈ। ਹਾਲਾਂਕਿ ਫਾਇਰਿੰਗ ਦੌਰਾਨ ਸੁਖਵਿੰਦਰ ਅਤੇ ਗੁਰਵਿੰਦਰ ਨੂੰ ਕੋਈ ਗੋਲੀ ਨਹੀਂ ਲੱਗੀ ਅਤੇ ਪੁਲਸ ਨੇ ਦੋਹਾਂ ਨੂੰ ਫੇਜ਼-7 ਸਥਿਤ ਦਫ਼ਤਰ 'ਚ ਬਿਠਾ ਲਿਆ ਸੀ ਤਾਂ ਜੋ ਇਨ੍ਹਾਂ ਨਾਲ ਦੁਬਾਰਾ ਕੋਈ ਵਾਰਦਾਤ ਨਾ ਹੋ ਸਕੇ। ਇਹ ਸਾਰੇ ਗੋਲੀਆਂ ਕੰਧ 'ਤੇ ਲੱਗੀਆਂ ਹਨ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


Babita

Content Editor

Related News