ਗੁਰਦਾਸਪੁਰ 'ਚ ਹੋਈ ਤਾਬੜਤੋੜ ਫਾਇਰਿੰਗ, ਇਕ ਦੀ ਛਾਤੀ ਨੂੰ ਚੀਰਦੀ ਨਿਕਲ ਗਈ ਗੋਲ਼ੀ
Thursday, Aug 17, 2023 - 02:29 PM (IST)
ਗੁਰਦਾਸਪੁਰ (ਵਿਨੋਦ) : ਕਾਹਨੂੰਵਾਨ ਪੁਲਸ ਸਟੇਸ਼ਨ ਦੇ ਅਧੀਨ ਪੈਂਦੇ ਪਿੰਡ ਨਿਮਾਣੇ ’ਚ ਆਪਣੀ ਹਵੇਲੀ ’ਚ ਡੰਗਰਾਂ ਨੂੰ ਪੱਠੇ ਪਾ ਰਹੇ ਤਿੰਨ ਵਿਅਕਤੀਆਂ ’ਤੇ ਪਿੰਡ ਦੇ ਹੀ ਵਿਅਕਤੀ ਨੇ ਆਪਣੇ ਪਿਸਤੌਲ ਦੇ ਨਾਲ ਨਿਸ਼ਾਨਾ ਬਣਾ ਕੇ ਸਿੱਧੀਆਂ ਗੋਲ਼ੀਆਂ ਚਲਾ ਦਿੱਤੀਆਂ ਗਈਆਂ। ਜਿਸ ਕਾਰਨ ਦੋ ਵਿਅਕਤੀਆਂ ਦੇ ਗੋਲ਼ੀਆਂ ਲੱਗਣ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਗੁਰਦਾਸਪੁਰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਦੂਜੇ ਪਾਸੇ ਪੁਲਸ ਨੇ ਇਸ ਮਾਮਲੇ ’ਚ ਮੁਲਜ਼ਮ ਪਿਓ-ਪੁੱਤ ਦੇ ਖ਼ਿਲਾਫ਼ ਧਾਰਾ 307, 452 ਅਤੇ ਹਥਿਆਰ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੁੜ ਖ਼ਤਰੇ ਦੀ ਘੰਟੀ, ਮੁੱਖ ਮੰਤਰੀ ਮਾਨ ਨੇ ਮੰਤਰੀਆਂ ਨੂੰ ਜਾਰੀ ਕੀਤੇ ਇਹ ਆਦੇਸ਼
ਇਸ ਸਬੰਧੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਜ਼ਖ਼ਮੀ ਗੁਰਿੰਦਰਪਾਲ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਨਿਮਾਣੇ ਨੇ ਦੱਸਿਆ ਕਿ ਉਹ ਅਤੇ ਉਸ ਦਾ ਚਾਚਾ ਗੁਰਮੀਤ ਸਿੰਘ ਪੁੱਤਰ ਮੋਹਨ ਸਿੰਘ ਅਤੇ ਸੁਖਦੇਵ ਸਿੰਘ ਪੁੱਤਰ ਗੁਰਮੀਤ ਸਿੰਘ ਬੀਤੀ ਸ਼ਾਮ ਆਪਣੀ ਹਵੇਲੀ ਵਿਚ ਡੰਗਰਾਂ ਨੂੰ ਪੱਠੇ ਪਾ ਰਹੇ ਸਨ। ਅਚਾਨਕ ਮੁਲਜ਼ਮ ਗੁਰਦੀਪ ਸਿੰਘ ਪੁੱਤਰ ਕਰਨੈਲ ਸਿੰਘ ਅਤੇ ਕਰਨੈਲ ਸਿੰਘ ਪੁੱਤਰ ਗੰਗਾ ਸਿੰਘ ਵਾਸੀਆਨ ਨਿਮਾਣੇ ਆ ਗਏ। ਇਨ੍ਹਾਂ ਵਿਚੋਂ ਗੁਰਦੀਪ ਸਿੰਘ ਜਿਸ ਨੇ ਆਪਣੇ ਹੱਥ ’ਚ ਪਿਸਤੌਲ ਫੜੀ ਹੋਈ ਸੀ, ਨੇ ਮਾਰਨ ਦੀ ਨੀਅਤ ਨਾਲ ਨਿਸ਼ਾਨਾ ਬਣਾ ਕੇ ਸਿੱਧੀਆਂ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਕਾਰਨ ਇਕ ਗੋਲ਼ੀ ਉਸ ਦੇ ਢਿੱਡ ਨੂੰ ਛੂੰਹਦੀ ਹੋਈ ਲੰਘ ਗਈ ਅਤੇ ਦੂਜੀ ਗੋਲ਼ੀ ਉਸ ਦੇ ਚਾਚਾ ਗੁਰਮੀਤ ਸਿੰਘ ਦੀ ਛਾਤੀ ਦੇ ਆਰਪਾਰ ਹੋ ਗਈ। ਤੀਜੀ ਗੋਲ਼ੀ ਉਸ ਦੀ ਸੱਜੀ ਲੱਤ ਵਿਚੋਂ ਲੰਘ ਗਈ। ਬਾਕੀ ਤਿੰਨ ਗੋਲ਼ੀਆਂ ਹਵਾ ਵਿਚ ਨਿਕਲ ਗਈਆਂ ਅਤੇ ਮੁਲਜ਼ਮ ਮੌਕੇ ਤੋਂ ਭੱਜ ਗਏ। ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਦਾਖ਼ਲ ਕਰਵਾਇਆ ਜਦਕਿ ਗੁਰਮੀਤ ਸਿੰਘ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ।
ਇਹ ਵੀ ਪੜ੍ਹੋ : ਕੈਨੇਡਾ ਪੈਰ ਧਰਦਿਆਂ ਪਤਨੀ ਨੇ ਚਾੜ੍ਹ 'ਤਾ ਚੰਨ, 22 ਲੱਖ ਖ਼ਰਚ ਰਾਹ ਵੇਖਦਾ ਰਹਿ ਗਿਆ ਪਤੀ
ਇਸ ਮਾਮਲੇ ਨੂੰ ਲੈ ਕੇ ਸਬ ਇੰਸਪੈਕਟਰ ਸੁਰਜਨ ਸਿੰਘ ਨੇ ਦੱਸਿਆ ਕਿ ਗੁਰਿੰਦਰਪਾਲ ਸਿੰਘ ਦੇ ਬਿਆਨਾਂ ’ਤੇ ਮੁਲਜ਼ਮ ਗੁਰਦੀਪ ਸਿੰਘ ਅਤੇ ਕਰਨੈਲ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਝਗੜੇ ਦੀ ਵਜ੍ਹਾ ਇਹ ਹੈ ਕਿ ਮੁਦਈ ਗੁਰਿੰਦਰਪਾਲ ਸਿੰਘ ਨੇ ਮੁਲਜ਼ਮਾਂ ਦੇ ਘਰ ਨੇੜੇ ਕਮਾਦ ਬੀਜਿਆ ਹੋਇਆ ਹੈ, ਜਿਸ ਦਾ ਮੁਲਜ਼ਮ ਇਤਰਾਜ ਕਰਦੇ ਹਨ ਅਤੇ ਇਸੇ ਮੁੱਦੇ 'ਤੇ ਦੋਹਾਂ ਧਿਰਾਂ 'ਚ ਝਗੜਾ ਹੋਇਆ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਛਾਪੇਮਾਰੀ ਚੱਲ ਰਹੀ ਹੈ।
ਇਹ ਵੀ ਪੜ੍ਹੋ : ਸਿੰਗਾਪੁਰ ਦੀ ਉਡਾਰੀ ਭਰਨ ਦੇ ਚਾਹਵਾਨ ਪ੍ਰਿੰਸੀਪਲਾਂ ਲਈ ਨਵੀਂਆਂ ਸ਼ਰਤਾਂ ਤੈਅ, ਬਾਂਡ ਪੱਤਰ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8