ਪਠਾਨਕੋਟ : ਫੌਜ ਦੇ ਕੈਂਪ ’ਚ ਚੱਲੀਆਂ ਗੋਲ਼ੀਆਂ, 2 ਫੌਜੀਆਂ ਨੂੰ ਉਤਾਰਿਆ ਮੌਤ ਦੇ ਘਾਟ

Monday, Jun 27, 2022 - 06:32 PM (IST)

ਪਠਾਨਕੋਟ : ਫੌਜ ਦੇ ਕੈਂਪ ’ਚ ਚੱਲੀਆਂ ਗੋਲ਼ੀਆਂ, 2 ਫੌਜੀਆਂ ਨੂੰ ਉਤਾਰਿਆ ਮੌਤ ਦੇ ਘਾਟ

ਪਠਾਨਕੋਟ : ਪਠਾਨਕੋਟ ਦੇ ਮਿਰਥਲ ਸਥਿਤ ਫੌਜ ਦੇ ਕੈਂਪ ਵਿਚ ਫੌਜ ਦੇ ਜਵਾਨ ਵਲੋਂ ਆਪਣੇ ਦੋ ਸਾਥੀਆਂ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸੂਤਰਾਂ ਮੁਤਾਬਕ ਗੋਲ਼ੀਆਂ ਮਾਰਣ ਤੋਂ ਬਾਅਦ ਮੁਲਜ਼ਮ ਜਵਾਨ ਮੌਕੇ ਤੋਂ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਗੋਲ਼ੀਆਂ ਲੱਗਣ ਕਾਰਣ ਦੋ ਜਵਾਨਾਂ ਦੀ ਮੌਤ ਹੋ ਗਈ। ਫਿਲਹਾਲ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪਟਿਆਲਾ ਪੁਲਸ ਲਾਈਨ ’ਚ ਚੱਲੀਆਂ ਗੋਲ਼ੀਆਂ, ਏ.ਐੱਸ. ਆਈ. ਨੇ ਕੀਤਾ ਪਤਨੀ ਦਾ ਕਤਲ

ਇਸ ਘਟਨਾ ਤੋਂ ਬਾਅਦ ਫੌਜ ਦੇ ਕੈਂਪ ’ਚ ਭਾਜੜ ਪੈ ਗਈ। ਫਿਲਹਾਲ ਇਸ ਘਟਨਾ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਫੌਜ ਦੇ ਸੀਨੀਅਰ ਅਫਸਰਾਂ ਵਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਜਵਾਨ ਦੀ ਗ੍ਰਿਫ਼ਤਾਰੀ ਲਈ ਪੁਲਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਗ੍ਰਿਫ਼ਤਾਰ ਜਸਕਰਨ ਦੇ ਮਾਤਾ-ਪਿਤਾ ਆਏ ਸਾਹਮਣੇ, ਦਿੱਤਾ ਵੱਡਾ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News