ਵੱਡੀ ਖ਼ਬਰ : ਫ਼ਰੀਦਕੋਟ ’ਚ ਮੋਟਰਸਾਈਕਲ ਸਵਾਰਾਂ ਨੇ ਵਿਅਕਤੀ ਨੂੰ ਮਾਰੀ ਗੋਲੀ
Monday, Aug 02, 2021 - 06:20 PM (IST)

ਫ਼ਰੀਦਕੋਟ (ਰਾਜਨ): ਜ਼ਿਲ੍ਹੇ ਦੇ ਕਸਬੇ ਬਾਜਾਖਾਨਾ ਨਿਵਾਸੀ ਸੋਹਣ ਸਿੰਘ (40) ਨੂੰ ਅੱਜ ਬਾਅਦ ਦੁਪਿਹਰ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਉਸਦੇ ਘਰ ਦੇ ਬਾਹਰ ਗੋਲੀ ਮਾਰ ਕੇ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ’ਚ ਜ਼ਖ਼ਮੀ ਸੋਹਣ ਸਿੰਘ ਨੂੰ ਇੱਥੋਂ ਦੇ ਮੈਡੀਕਲ ਹਸਪਤਾਲ ’ਚ ਦਾਖਿਲ ਕਰਵਾ ਦਿੱਤਾ ਗਿਆ ਜਿੱਥੇ ਕਿ ਉਸਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਸੋਹਣ ਦੇ ਗੁਆਂਢੀ ਹਰਦੀਪ ਸਿੰਘ ਅਨੁਸਾਰ ਘਟਨਾ ਤੋਂ ਪਹਿਲਾਂ ਦੋ ਨੌਜਵਾਨ ਜੋ ਮੋਟਰਸਾਈਕਲ ’ਤੇ ਸਵਾਰ ਹੋ ਕੇ ਸੋਹਣ ਸਿੰਘ ਦੇ ਘਰ ਦੇ ਬਾਹਰ ਆ ਕੇ ਰੁਕੇ। ਦੋਹਾਂ ਨੌਜਵਾਨਾਂ ਵਲੋਂ ਉਸਨੂੰ ਚਾਚਾ ਕਹਿ ਕੇ ਆਵਾਜ਼ ਮਾਰੀ ਗਈ।
ਇਹ ਵੀ ਪੜ੍ਹੋ : ਓਲੰਪਿਕ ’ਚ ਹਾਕੀ ਟੀਮ ਨੂੰ ਸੈਮੀਫਾਈਨਲ ’ਚ ਪਹੁੰਚਾਉਣ ਵਾਲੀ ਗੁਰਜੀਤ ਕੌਰ ਦੇ ਘਰ ’ਚ ਖੁਸ਼ੀ ਦਾ ਮਾਹੌਲ
ਇਸ ਤੋਂ ਬਾਅਦ ਜਦ ਸੋਹਣ ਸਿੰਘ ਦਰਵਾਜ਼ਾ ਖੋਲ੍ਹ ਕੇ ਘਰ ਦੇ ਬਾਹਰ ਆਇਆ ਤਾਂ ਇਨ੍ਹਾਂ ਵਿੱਚੋਂ ਇੱਕ ਨੇ ਸੋਹਣ ਸਿੰਘ ਨੂੰ ਗੋਲੀ ਮਾਰ ਦਿੱਤੀ ਅਤੇ ਦੋਵੇਂ ਫਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਸੋਹਣ ਸਿੰਘ ਨਸ਼ਿਆਂ ਦੇ ਵਿਰੋਧ ਵਿੱਚ ਅਕਸਰ ਪੋਸਟਾਂ ਪਾਉਂਦਾ ਰਹਿੰਦਾ ਸੀ ਅਤੇ ਹੁਣ ਇਹ ਘਟਨਾ ਉਸ ਨਾਲ ਇਸ ਕਾਰਣ ਵਾਪਰੀ ਜਾਂ ਹੋਰ ਕੋਈ ਵਜ੍ਹਾ ਹੈ, ਪੁਲਸ ਇਸਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ‘ਜਿਸ ’ਤੇ ਦੇਸ਼ ਨੂੰ ‘ਮਾਣ’, ਉਸ ਨੂੰ ਹੀ ਨਹੀਂ ਮਿਲਿਆ ਸਰਕਾਰੀ ਸਨਮਾਨ’
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ