ਦੁਕਾਨਦਾਰਾਂ ਵੱਲੋਂ ''ਕੋਰੋਨਾ'' ਨੂੰ ''ਵਾਜਾਂ, ਲੋਕਾਂ ਦੀ ਜਾਨ ਦਾਅ ''ਤੇ

Saturday, Apr 25, 2020 - 06:06 PM (IST)

ਦੁਕਾਨਦਾਰਾਂ ਵੱਲੋਂ ''ਕੋਰੋਨਾ'' ਨੂੰ ''ਵਾਜਾਂ, ਲੋਕਾਂ ਦੀ ਜਾਨ ਦਾਅ ''ਤੇ

ਫਤਿਹਗੜ੍ਹ ਚੂੜੀਆਂ/ਜਲੰਧਰ (ਜ. ਬ.) : ਪੂਰੀ ਦੁਨੀਆ 'ਕੋਰੋਨਾ' ਖਿਲਾਫ ਜੰਗ ਲੜ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਹਾਮਾਰੀ ਨੂੰ ਖਤਮ ਕਰਨ ਲਈ ਸੂਬੇ 'ਚ ਕਰਫਿਊ ਤਕ ਲਾਇਆ ਹੋਇਆ ਹੈ। ਇਸ ਭਿਆਨਕ ਸੰਕਟ ਦੌਰਾਨ ਲਗਭਗ ਹਰ ਵਿਅਕਤੀ ਘਰ ਦੇ ਅੰਦਰ ਹੀ ਰਹਿਣ ਨੂੰ ਪਹਿਲ ਦੇ ਰਿਹਾ ਹੈ ਪਰ ਕਸਬਾ ਫਤਿਹਗੜ੍ਹ ਚੂੜੀਆਂ ਦੇ ਕਈ ਦੁਕਾਨਦਾਰ ਇਸ ਦੌਰਾਨ ਸ਼ਾਇਦ ਆਪਣੇ ਹੀ ਨਿਯਮ ਬਣਾ ਕੇ ਬੈਠੇ ਹਨ ਅਤੇ ਸਰਕਾਰ ਦੇ ਹੁਕਮਾਂ ਨੂੰ ਟਿੱਚ ਜਾਣ ਰਹੇ ਹਨ। ਸਵੇਰੇ 6 ਵਜਦਿਆਂ ਹੀ ਨਵੇਂ ਬੱਸ ਅੱਡੇ ਤੋਂ ਲੈ ਕੇ ਚੋਪੜਾ ਚੌਕ ਤਕ ਅਤੇ ਚੋਪੜਾ ਚੌਕ ਤੋਂ ਪੁਰਾਣੇ ਅੱਡੇ ਵਾਲੇ ਬਾਜ਼ਾਰ ਵਿਚਲੇ ਮੁਨਿਆਰੀ ਅਤੇ ਜੁੱਤੀਆਂ ਵਾਲੇ ਸਵਾਰਥੀ ਦੁਕਾਨਦਾਰ ਦੁਕਾਨਾਂ ਦੇ ਅੱਧੇ ਸ਼ਟਰ ਚੁੱਕ ਕੇ ਦੁਕਾਨਾਂ ਦੇ ਅੱਗੇ ਬੈਠ ਜਾਂਦੇ ਹਨ ਅਤੇ 3-4 ਗਾਹਕਾਂ ਨੂੰ ਦੁਕਾਨ ਦੇ ਅੰਦਰ ਭੇਜ ਕੇ ਆਪਣੀ ਦੁਕਾਨਦਾਰੀ ਚਲਾਈ ਜਾ ਰਹੇ ਹਨ।

ਇਹ ਵੀ ਪੜ੍ਹੋ ► ਪਟਿਆਲਾ 'ਚ ਕੋਰੋਨਾ ਦਾ ਕਹਿਰ, 6 ਹੋਰ ਨਵੇਂ ਮਾਮਲੇ ਆਏ ਸਾਹਮਣੇ

ਸੋਸ਼ਲ ਡਿਸਟੈਂਸ ਦੀਆਂ ਉਡਾਈਆਂ ਧੱਜੀਆਂ
ਇਸ ਨਾਲ ਜਿੱਥੇ ਸੋਸ਼ਲ ਡਿਸਟੈਂਸ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਉੱਥੇ ਹੀ ਕਸਬੇ ਦੇ ਲੋਕਾਂ ਦੀ ਜਾਨ ਦਾਅ 'ਤੇ ਲਾਈ ਜਾ ਰਹੀ ਹੈ। ਚਰਚਾ ਤਾਂ ਇਹੋ ਹੈ ਕਿ ਕਸਬਾ ਫਿਲਹਾਲ 'ਕੋਰੋਨਾ' ਦੀ ਮਾਰ ਤੋਂ ਬਚਿਆ ਹੋਇਆ ਹੈ ਪਰ ਇਨ੍ਹਾਂ ਦੁਕਾਨਦਾਰਾਂ ਨੂੰ ਪੁਲਸ ਨੇ ਨੱਥ ਨਾ ਪਾਈ ਤਾਂ ਇਹ ਕਸਬੇ ਵਿਚ 'ਕੋਰੋਨਾ' ਦੀ ਐਂਟਰੀ ਜ਼ਰੂਰ ਕਰਵਾ ਦੇਣਗੇ ਅਤੇ ਲੋਕਾਂ ਦੀ ਜਾਨ ਦਾਅ 'ਤੇ ਲਾਉਣ ਵਿਚ ਵੱਡੀ ਭੂਮਿਕਾ ਨਿਭਾਉਣਗੇ।

ਇਹ ਵੀ ਪੜ੍ਹੋ ► ਮੰਡੀ 'ਚ ਭੀੜ ਨੂੰ ਖਤਮ ਕਰਨ ਲਈ ਹੁਣ ਅਧਿਆਪਕ ਪੜ੍ਹਾਉਂਣਗੇ ਸੋਸ਼ਲ ਡਿਸਟੈਂਸਿੰਗ ਦਾ ਪਾਠ

ਪੁਲਸ ਦੀ ਭਿਣਕ ਲੱਗਦਿਆਂ ਹੀ ਗਾਇਬ ਹੋ ਜਾਂਦੇ ਹਨ ਲੋਕ
ਦੁਕਾਨਦਾਰਾਂ ਤੋਂ ਇਲਾਵਾ ਕਸਬੇ ਵਿਚ ਕੁਝ ਇਹੋ ਜਿਹੇ ਲੋਕ ਵੀ ਹਨ ਜਿਹੜੇ ਗਲੀਆਂ-ਮੁਹੱਲਿਆਂ ਵਿਚ ਢਾਣੀਆਂ ਬਣਾ ਕੇ ਬੈਠ ਜਾਂਦੇ ਹਨ ਅਤੇ ਪੁਲਸ ਦੀ ਭਿਣਕ ਲੱਗਦਿਆਂ ਹੀ ਗਾਇਬ ਹੋ ਜਾਂਦੇ ਹਨ। ਇਹ ਸਿਲਸਿਲਾ ਪੁਲਸ ਦੇ ਜਾਣ ਤੋਂ ਬਾਅਦ ਫਿਰ ਸ਼ੁਰੂ ਹੋ ਜਾਂਦਾ ਹੈ। ਇਹੋ ਜਿਹੇ ਲੋਕਾਂ ਨੂੰ ਸ਼ਾਇਦ ਕਸਬੇ ਦੇ ਬਾਕੀ ਲੋਕਾਂ ਦੀ ਤੰਦਰੁਸਤੀ ਰਾਸ ਨਹੀਂ ਆ ਰਹੀ। ਪੁਲਸ ਜੇਕਰ ਇਹੋ ਜਿਹੇ ਦੁਕਾਨਦਾਰਾਂ ਅਤੇ ਲੋਕਾਂ ਦੇ ਪੈਰ ਇਕ ਵਾਰ ਥਾਣੇ ਵਿਚ ਪੁਆ ਦੇਵੇ ਤਾਂ ਸ਼ਾਇਦ ਇਸ ਭਿਆਨਕ ਮਾਹਾਮਰੀ ਦੌਰਾਨ ਕਸਬੇ ਦੀ ਤੰਦਰੁਸਤੀ ਇਸੇ ਤਰਾਂ ਬਰਕਰਾਰ ਬਣੀ ਰਹੇ। ਲੋਕਾਂ ਨੇ ਡੀ. ਸੀ. ਤੋਂ ਮੰਗ ਕੀਤੀ ਹੈ ਕਿ ਮਹਾਮਾਰੀ ਦੇ ਇਸ ਭਿਆਨਕ ਸੰਕਟ ਦੌਰਾਨ ਕਰਫਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਏ।

ਇਹ ਵੀ ਪੜ੍ਹੋ ► ਅਣਪਛਾਤੇ ਨੇ ਖੁਦ ਨੂੰ ਕੋਰੋਨਾ ਪਾਜ਼ੇਟਿਵ ਹੋਣ ਦਾ ਲਗਾਇਆ ਪੋਸਟਰ, ਪਿੰਡ 'ਚ ਫੈਲੀ ਦਹਿਸ਼ਤ


author

Anuradha

Content Editor

Related News