Breaking News ਅੰਮ੍ਰਿਤਸਰ : ਪੁਲਸ ਦੇ ਸਾਹਮਣੇ ਦੁਕਾਨਦਾਰ ''ਤੇ ਜਾਨਲੇਵਾ ਹਮਲਾ, ਲੱਖਾਂ ਦੀ ਹੋਈ ਲੁੱਟ (ਵੀਡੀਓ)

Friday, May 27, 2022 - 10:45 PM (IST)

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਪੰਜਾਬ 'ਚ ਦਿਨੋ-ਦਿਨ ਲੁੱਟ-ਖੋਹ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਬੇਸ਼ੱਕ ਪੰਜਾਬ ਸਰਕਾਰ ਵੱਲੋਂ 6 ਜੂਨ ਦੇ ਮੱਦੇਨਜ਼ਰ ਪੂਰੇ ਅੰਮ੍ਰਿਤਸਰ ਸ਼ਹਿਰ 'ਚ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ ਪਰ ਅੱਜ ਰਾਤ ਸਥਾਨਕ ਛੇਹਰਟਾ ਇਲਾਕੇ 'ਚ ਇਕ ਮੈਡੀਕਲ ਸਟੋਰ 'ਤੇ ਆਏ ਹਮਲਾਵਰ ਦੁਕਾਨਦਾਰ 'ਤੇ ਹਮਲਾ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਪੁਲਸ ਲੁਟੇਰਿਆਂ ਨੂੰ ਫੜਨ 'ਚ ਨਾਕਾਮ ਰਹੀ। ਹਮਲਾਵਰ ਮੈਡੀਕਲ ਸਟੋਰ ਦੇ ਮਾਲਕ ਕੋਲੋਂ ਪਿਸਤੌਲ ਦੀ ਨੋਕ 'ਤੇ 1 ਲੱਖ ਰੁਪਏ ਤੇ ਸੋਨੇ ਦੀ ਚੇਨ ਲੁੱਟ ਕੇ ਫਰਾਰ ਹੋ ਗਏ। ਪੁਲਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ 


author

Mukesh

Content Editor

Related News