ਮਾਮੂਲੀ ਤਕਰਾਰ ਬਣੀ ਭਿਆਨਕ, ਦੁਕਾਨਦਾਰ 'ਤੇ ਸੁੱਟਿਆ ਗਰਮ ਤੇਲ (ਵੀਡੀਓ)

Tuesday, Jun 26, 2018 - 03:17 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ/ਖੁਰਾਣਾ) : ਸਥਾਨਕ ਤੁਲਸੀ ਰਾਮ ਸਟਰੀਟ ਦੇ ਕੋਲ ਇਕ ਹਲਵਾਈ ਦੇ ਪੁੱਤਰ ਨੇ ਇਕ ਦੁਕਾਨਦਾਰ 'ਤੇ ਕੜਾਹੀ 'ਚ ਉਬਲ ਰਹੇ ਤੇਲ ਦਾ ਜੱਗ ਭਰ ਕੇ ਪਾ ਦਿੱਤਾ। ਜਿਸ ਕਾਰਨ ਦੁਕਾਨਦਾਰ ਤੇ ਉਸਦਾ ਕਰਮਚਾਰੀ ਝੁਲਸ ਗਏ। ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪੁਲਸ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤੁਲਸੀ ਰਾਮ ਸਟਰੀਟ ਦੇ ਕੋਲ ਮੋਹਨ ਲਾਲ ਹਲਵਾਈ ਦੀ ਦੁਕਾਨ 'ਤੇ ਉਸਦਾ ਵੱਡਾ ਪੁੱਤਰ ਰਾਜਾ ਦੁਪਹਿਰ ਦੇ ਸਮੇਂ ਦੁਕਾਨ 'ਤੇ ਖੜਾ ਸੀ। ਰਾਜਾ ਦੀ ਸਾਹਮਣੇ ਕਰਿਆਨਾ ਦੀ ਦੁਕਾਨ ਕਰਨ ਵਾਲੇ ਰਵੀ ਕੁਮਾਰ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਪਹਿਲਾ ਤਾਂ ਰਾਜਾ ਨੇ ਬਹਿਸ ਤੋਂ ਬਾਅਦ ਦੁਕਾਨ ਦੇ ਕੋਲ ਬੈਠੇ ਮੋਚੀ ਤੋਂ ਇਕ ਉਜ਼ਾਰ ਚੁੱਕ ਲਿਆ। ਜਦ ਉਹ ਰਵੀ ਦੇ ਮਾਰਨ ਲੱਗਾ ਤਾਂ ਰਵੀ ਨੇ ਅੱਗੋ ਕੋਲ ਪਈ ਰਾਡ ਚੁੱਕ ਗਈ ਪਰ ਕੁਝ ਸਮੇਂ ਬਾਅਦ ਹੀ ਰਾਜਾ ਨੇ ਦੁਕਾਨ ਦੇ ਬਾਹਰ ਸਮੋਸੇ ਬਨਾਉਣ ਲਈ ਕੜਾਹੀ 'ਚ ਪਏ ਗਰਮ ਤੇਲ ਦਾ ਜੱਗ ਭਰ ਕੇ ਰਵੀ ਵੱਲ ਸੁੱਟ ਦਿੱਤਾ। ਹਾਲਾਂਕਿ ਰਵੀ ਨੇ ਦੁਕਾਨ 'ਚ ਪਿਆ ਇਕ ਬਰਤਨ ਅੱਗੇ ਕੀਤਾ ਪਰ ਉਸਦੇ ਬਾਵਜੂਦ ਵੀ ਉਸ 'ਤੇ ਅਤੇ ਉਸਦੇ ਕਰਮਚਾਰੀ ਸੰਤੋਸ਼ 'ਤੇ ਗਰਮ ਤੇਲ ਪੈ ਗਿਆ। 
ਇਸ ਦੌਰਾਨ ਰਵੀ ਕੁਮਾਰ ਝੁਲਸ ਗਿਆ ਅਤੇ ਉਸਦੇ ਕਰਮਚਾਰੀ ਸੰਤੋਸ਼ ਦੀ ਇਕ ਬਾਂਹ ਝੁਲਸ ਗਈ। ਜਿੰਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਥਾਣਾ ਸਿਟੀ ਮੁਖੀ ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਫਿਲਹਾਲ ਜ਼ਖਮੀਆਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਦੁਕਾਨ ਬੰਦ ਹੈ ਅਤੇ ਦੋਸ਼ੀ ਫਰਾਰ ਹੈ। ਉਨ੍ਹਾਂ ਵੱਲੋਂ ਦੋਸ਼ੀ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ। ਏ.ਐਸ.ਆਈ ਗੁਰਤੇਜ ਸਿੰਘ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News