‘ਕੋਵਿਡ- 19 ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰ ਦੀ ਇੱਕ ਮਹੀਨੇ ਲਈ ਦੁਕਾਨ ਹੋਵੇਗੀ ਸੀਲ’

05/14/2021 7:54:23 PM

ਰਾਜਾਸਾਂਸੀ (ਰਾਜਵਿੰਦਰ) : ਪੁਲਸ ਚੌਕੀ ਕੁੱਕੜਾਂਵਾਲਾ ਵਿਖੇ ਕੋਰੋਨਾ ਮਹਾਮਾਰੀ ਦੀ ਚੱਲ ਰਹੀ ਦੂਜੀ ਲਹਿਰ ’ਤੇ ਕਾਬੂ ਪਾਉਣ ਲਈ ਪੰਜਾਬ ਸਰਕਾਰ ਅਤੇ ਸਿਹਤ ਮਹਿਕਮੇ ਵੱਲੋਂ ਚਲਾਈ ਮਿਸ਼ਨ ਫਤਿਹ ਅਧੀਨ ਸਮੂਹ ਪੰਚਾਇਤਾਂ ਅਤੇ ਅੱਡਾ ਕੁੱਕੜਾਂਵਾਲਾ ਦੇ ਦੁਕਾਨਦਾਰਾਂ ਨਾਲ ਏ. ਐੱਸ. ਆਈ. ਦਿਲਬਾਗ ਸਿੰਘ ਚੌਕੀ ਇੰਚਾਰਜ ਕੁੱਕੜਾਂਵਾਲਾ ਵੱਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਮੀਟਿੰਗ ਦੌਰਾਨ ਚੌਕੀ ਇੰਚਾਰਜ ਦਿਲਾਬਗ ਸਿੰਘ ਨੇ ਦੱਸਿਆ ਕਿ ਡੀ. ਸੀ. ਅੰਮ੍ਰਿਤਸਰ ਦੀਆਂ ਹਦਾਇਤਾਂ ਅਨੁਸਾਰ ਪੂਰੀ ਸਖ਼ਤੀ ਕਰਦਿਆਂ 50% ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ। ਮਾਣਯੋਗ ਡੀ. ਸੀ. ਸਾਹਿਬ ਦੀਆਂ ਹਦਾਇਤਾਂ ਅਨੁਸਾਰ ਅੱਡਾ ਕੁੱਕੜਾਂਵਾਲਾ ਦੇ ਸਾਰੇ ਬਾਜ਼ਾਰਾਂ ਦੀਆਂ ਦੁਕਾਨਾਂ ’ਤੇ ਨੰਬਰ ਵਾਈਸ ਮਾਰਕਿੰਗ ਕੀਤੀ ਗਈ। 

ਸ਼ਨੀਵਾਰ ਅਤੇ ਐਤਵਾਰ ਤੋਂ ਬਿਨਾ ਹਰ ਰੋਜ਼ ਨੰਬਰ ਵਾਈਜ਼ ਦੁਕਾਨਾ ਖੋਲ੍ਹੀਆਂ ਜਾਣਗੀਆਂ ਤੇ  ਕੋੋਵਿਡ-19 ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰ ਦੀ ਦੁਕਾਨ ਇੱਕ ਮਹੀਨੇ ਲਈ ਸੀਲ ਕੀਤੀ ਜਾਵੇਗੀ ਅਤੇੇ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਕਿ ਪਿੰਡਾਂ ‘ਚ ਲੋੜਵੰਦ ਵਿਅਕਤੀ ਜੋ ਮਾਸਕ, ਸੈਨਾਟਾਈਜ਼ਰ ਨਹੀ ਖ਼ਰੀਦ ਸਕਦੇ ਉਨ੍ਹਾਂ ਦੀ ਹਰੇਕ ਪੱਖੋਂ ਮਦਦ ਕਰਨਾ ਵੀ ਸਾਡਾ ਮੁੱਢਲਾ ਫਰਜ਼ ਬਣਦਾ ਹੈ। ਇਸ ਮੌੋਕੇ ਨੌਜਵਾਨ ਕਾਂਗਰਸੀ ਕੁਲਦੀਪ ਸਿੰਘ ਛੀਨਾਂ ਸਰਪੰਚ ਵਿਚਲਾ ਕਿਲਾ, ਵਾਈਸ ਚੇਅਰਮੈਨ ਮਾਰਕੀਟ ਕਮੇਟੀ ਸਤਿੰਦਰਪਾਲ ਸਿੰਘ ਛੀਨਾਂ, ਵਾਈਸ ਚੇਅਰਮੈਨ ਬਲਾਕ ਸੰਮਤੀ ਕਰਮਜੀਤ ਸਿੰਘ ਸਬਾਜਪੁਰਾ, ਸੁਖਵੰਤ ਸਿੰਘ ਰੰਧਾਵਾ ਸਰਪੰਚ ਉੱਚਾ ਕਿਲਾ, ਕੁਲਦੀਪ ਸਿੰਘ ਕੁੱਕੜਾਂਵਾਲਾ, ਬੰਟੀ ਛੀਨਾਂ , ਦਿਲਪ੍ਰੀਤ ਸਿੰਘ ਛੀਨਾਂ ਅਤੇ ਸਮੂਹ ਦੁਕਾਨਦਾਰ ਹਾਜ਼ਰ ਸਨ। 
 
 


Anuradha

Content Editor

Related News