ਦੁਕਾਨ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

Saturday, Nov 10, 2018 - 04:03 PM (IST)

ਦੁਕਾਨ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

ਵਲਟੋਹਾ (ਬਲਜੀਤ ਸਿੰਘ) : ਪੁਲਸ ਥਾਣਾ ਵਲਟੋਹਾ ਅਧੀਨ ਪੈਂਦੇ ਕਸਬਾ ਅਮਰਕੋਟ ਵਿਖੇ ਇਕ ਮੋਬਾਇਲਾਂ ਦੀ ਦੁਕਾਨ 'ਤੇ ਸ਼ਾਰਟ-ਸਰਕਟ ਕਾਰਨ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੈ। ਜਾਣਕਾਰੀ ਮੁਤਾਬਕ ਭੁੱਲਰ ਮਾਰਕੀਟ ਅੰਮ੍ਰਿਤਸਰ ਰੋਡ ਬ੍ਰਦਰ ਟੈਲੀਕਾਮ 'ਚ ਰਾਤ 9ਵਜੇ ਦੇ ਕਰੀਬ ਸ਼ਾਰਟ-ਸਰਕਟ ਕਾਰਨ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਲੱਖਾਂ ਰੁਪਿਆਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਜਗਜੀਤ ਸਿੰਘ ਤੇ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਰਾਤ ਸਮੇਂ ਦੁਕਾਨ ਬੰਦ ਕਰਕੇ ਚਲੇ ਗਏ ਤੇ ਉਨ੍ਹਾਂ ਰਾਤ 9 ਵਜੇ ਦੇ ਕਰੀਬ ਅਮਰਕੋਟ ਚੌਕ 'ਚੋਂ ਕਿਸੇ ਨੇ ਫੋਨ ਕੀਤਾ ਕਿ ਤੁਹਾਡੀ ਦੁਕਾਨ 'ਚ ਅੱਗ ਲੱਗੀ ਹੋਈ ਹੈ। ਉਥੇ ਪਹੁੰਚ ਕੇ ਉਨ੍ਹਾਂ ਲੋਕਾਂ ਦੀ ਮਦਦ ਨਾਲ ਅੱਗ ਨੂੰ ਬੁਝਾਇਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਕਾਰਨ ਦੁਕਾਨ 'ਚ ਪਏ ਨਵੇਂ ਮੋਬਾਇਲ, ਲੈਪਟਾਪ ਅਤੇ ਪੁਰਾਣੇ ਫੋਨ ਅਤੇ ਦੁਕਾਨ ਦਾ ਸਾਰਾ ਸਾਮਾਨ ਸੜ ਚੁੱਕਾ ਹੈ, ਜਿਸ ਕਾਰਨ ਤਕਰੀਬਨ ਚਾਰ ਤੋਂ ਪੰਜ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।  
 


author

Baljeet Kaur

Content Editor

Related News