ਟਾਇਰਾਂ ਵਾਲੀ ਦੁਕਾਨ ''ਚ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

Wednesday, Jun 03, 2020 - 06:12 PM (IST)

ਟਾਇਰਾਂ ਵਾਲੀ ਦੁਕਾਨ ''ਚ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

ਗੁਰਦਾਸਪੁਰ (ਵਿਨੋਦ) : ਬੀਤੀ ਰਾਤ ਧਾਰੀਵਾਲ ਜੀ. ਟੀ. ਰੋਡ 'ਤੇ ਸਥਿਤ ਸਾਬੀ ਟਾਇਰ ਵਰਕ ਸ਼ਾਪ 'ਚ ਅੱਗ ਲੱਗਣ ਕਾਰਣ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਇੰਨੀ ਜ਼ਿਆਦਾ ਸੀ ਕਿ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਨੇ ਪਹੁੰਚ ਕੇ ਰਾਤ 1.30 ਵਜੇ ਅੱਗ 'ਤੇ ਕਾਬੂ ਪਾਇਆ। ਇਸ ਸੰਬੰਧੀ ਦੁਕਾਨ ਮਾਲਕ ਬਲਵੰਤ ਰਾਏ ਪੁੱਤਰ ਰਤਨ ਲਾਲ ਨਿਵਾਸੀ ਅੰਬੇਡਕਰ ਨਗਰ ਗੁਰਦਾਸਪੁਰ ਨੇ ਦੱਸਿਆ ਕਿ ਉਹ ਸ਼ਾਮ 7.30 ਵਜੇ ਦੁਕਾਨ ਬੰਦ ਕਰਕੇ ਚਲਾ ਗਿਆ ਸੀ ਪਰ ਰਾਤ 10.30 ਵਜੇ ਉਸ ਦੀ ਦੁਕਾਨ ਦੇ ਕੋਲ ਹੀ ਰਹਿੰਦੇ ਪੁਲਸ ਅਧਿਕਾਰੀ ਗੁਰਮੁੱਖ ਸਿੰਘ ਨੇ ਸਾਨੂੰ ਸੂਚਿਤ ਕੀਤਾ ਕਿ ਉਨ੍ਹਾਂ ਦੀ ਦੁਕਾਨ 'ਚ ਅੱਗ ਲੱਗੀ ਹੋਈ ਹੈ। ਜਦੋਂ ਅਸੀਂ ਦੁਕਾਨ 'ਤੇ ਪਹੁੰਚੇ ਤਾਂ ਵੇਖਿਆ ਕਿ ਦੁਕਾਨ 'ਚ ਅੱਗ ਬਹੁਤ ਤੇਜ਼ ਸੀ। ਜਿਸ ਤੋਂ ਪਤਾ ਲੱਗਦਾ ਸੀ ਕਿ ਕਿਸੇ ਸ਼ਰਾਰਤੀ ਅਨਸਰ ਨੇ ਜਾਣਬੂਝ ਕੇ ਦੁਕਾਨ 'ਚ ਅੱਗ ਲਗਾਈ ਹੈ।

ਉਨ੍ਹਾਂ ਕਿਹਾ ਕਿ ਫਾਇਰ ਬ੍ਰਿਗੇਡ ਨੂੰ ਸੂਚਿਤ ਕਰਨ 'ਤੇ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਪਹੁੰਚ ਕੇ ਅੱਗ 'ਤੇ ਭਾਰੀ ਮਸ਼ੱਕਤ ਤੋਂ ਬਾਅਦ ਕਾਬੂ ਪਾਇਆ। ਅੱਗ ਕਾਰਨ ਦੁਕਾਨ 'ਚ ਪਏ ਟਾਇਰ, ਟਿਊਬਾਂ ਸਮੇਤ ਹੋਰ ਕੀਮਤੀ ਸਾਮਾਨ ਜਿਸ ਦੀ ਕੀਮਤ ਸਾਢੇ 3 ਲੱਖ ਰੁਪਏ ਬਣਦੀ ਹੈ ਸੜ ਕੇ ਸੁਆਹ ਹੋ ਗਿਆ।


author

Gurminder Singh

Content Editor

Related News