ਲੁਧਿਆਣਾ ਗੋਲੀ ਕਾਂਡ ਦੀ ਬੰਬੀਹਾ ਗਰੁੱਪ ਨੇ ਫੇਸਬੁਕ ''ਤੇ ਲਈ ਜ਼ਿੰਮੇਵਾਰੀ

06/11/2020 7:00:12 PM

ਲੁਧਿਆਣਾ (ਜ.ਬ.) : ਧਰਮਪੁਰਾ ਇਲਾਕੇ ਵਿਚ ਨਾਨੂ ਦੇ ਘਰ ਹੋਈ ਫਾਈਰਿੰਗ ਦੇ ਕੇਸ ਵਿਚ ਥਾਣਾ ਡਵੀਜ਼ਨ ਨੰ.3 ਦੀ ਪੁਲਸ ਕਈ ਥਿਊਰੀਆਂ 'ਤੇ ਕੰਮ ਕਰ ਰਹੀ ਹੈ। ਪੁਲਸ ਇਸ ਨੂੰ ਦਬਦਬੇ ਦੀ ਲੜਾਈ ਅਤੇ ਪਬਲੀਸਿਟੀ ਸਟੰਟ ਵੀ ਮੰਨ ਕੇ ਚੱਲ ਰਹੀ ਹੈ। ਇਲਾਕਾ ਪੁਲਸ ਨੇ ਇਸ ਮਾਮਲੇ ਵਿਚ 5 ਅਣਪਛਾਤੇ ਵਿਅਕਤੀਆਂ ਖਿਲਾਫ ਇਰਾਦਾ ਕਤਲ, ਆਰਮਜ਼ ਐਕਟ ਸਮੇਤ ਕਈ ਗੰਭੀਰ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ। ਹਮਲੇ ਤੋਂ ਕੁੱਝ ਘੰਟੇ ਬਾਅਦ ਫੇਸਬੁਕ 'ਤੇ ਇਕ ਪੋਸਟ ਕਰਕੇ ਗੈਂਗਸਟਰ ਨਿੱਟਾ ਜਟਾਣਾ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਨਿੱਕਾ ਜਟਾਣਾ ਖੁਦ ਨੂੰ ਬੰਬੀਹਾ ਗਰੁੱਪ ਦਾ ਖਾਸਮ-ਖਾਸ ਮੈਂਬਰ ਦੱਸ ਰਿਹਾ ਹੈ, ਜੋ ਕਿ ਇਸ ਗੈਂਗ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਪਬਲੀਸਿਟੀ ਕਰ ਰਿਹਾ ਹੈ। ਬੁੱਧਵਾਰ ਦੁਪਹਿਰ ਨੂੰ ਫੇਸਬੁੱਕ 'ਤੇ ਦਵਿੰਦਰ ਬੰਬੀਹਾ ਨਾਮੀ ਆਈ. ਡੀ. ਤੋਂ ਨਿੱਕਾ ਜਟਾਣਾ ਦੇ ਹੱਕ ਵਿਚ ਉਸੇ ਪੋਸਟ ਨੂੰ ਸ਼ੇਅਰ ਕੀਤਾ ਗਿਆ ਹੈ, ਜਿਸ ਤੋਂ ਬਾਅਦ ਬੰਬੀਹਾ ਗਰੁੱਪ ਦੇ ਹਮਾਇਤੀਆਂ ਨੇ ਪੋਸਟ 'ਤੇ ਗੋਲੀਬਾਰੀ ਵਰਗੇ ਕਾਰਨਾਮੇ ਲਈ ਵਧਾਈ ਦਿੱਤੀ ਹੈ, ਜੋ ਕਿ ਨੌਜਵਾਨਾਂ ਲਈ ਇਕ ਚਿੰਤਾ ਦਾ ਵਿਸ਼ਾ ਹੈ। ਆਈ. ਟੀ. ਵਿਭਾਗ ਨੂੰ ਅਜਿਹੇ ਭੜਕਾਊ ਪੋਸਟਾਂ 'ਤੇ ਜਲਦ ਤੋਂ ਜਲਦ ਐਕਸ਼ਨ ਲੈਣ ਦੀ ਲੋੜ ਹੈ, ਨਹੀਂ ਤਾਂ ਨੌਜਵਾਨ ਪੀੜ੍ਹੀ 'ਤੇ ਕਾਫੀ ਬੁਰਾ ਅਸਰ ਪਵੇਗਾ।

ਇਹ ਵੀ ਪੜ੍ਹੋ : ਇਕਾਂਤਵਾਸ 'ਚ ਰਹਿ ਰਹੇ ਪੁਲਸ ਮੁਲਾਜ਼ਮਾਂ ਨੂੰ ਕਤਲ ਕਰਨ ਦੀ ਸਾਜ਼ਿਸ਼ ਨਾਕਾਮ, ਤਿੰਨ ਕਿੰਨਰ ਗ੍ਰਿਫਤਾਰ

ਇਸ ਸਬੰਧੀ ਏ. ਸੀ. ਪੀ. ਵਰਿਆਮ ਸਿੰਘ ਦਾ ਕਹਿਣਾ ਹੈ ਕਿ ਖੁਦ ਨੂੰ ਬੰਬੀਹਾ ਗਰੁੱਪ ਦਾ ਮੈਂਬਰ ਦੱਸਣ ਵਾਲੇ ਗੈਂਗ ਦੇ ਨਿੱਕਾ ਜਟਾਣਾ ਨੂੰ ਪੁਲਸ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਜਾ ਰਹੀ ਹੈ। ਜਲਦ ਹੀ ਨਿੱਕਾ ਤੋਂ ਪੁੱਛਗਿੱਛ ਹੋਵੇਗੀ, ਜਿਸ ਤੋਂ ਬਾਅਦ ਨਾਨੂ ਨੂੰ ਵੀ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਜਾਵੇਗਾ। ਅਦਾਲਤੀ ਕਾਰਵਾਈ ਹੈ, ਜਿਸ ਤੋਂ ਬਾਅਦ ਹੀ ਦੋਵੇਂ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਜਾਵੇਗਾ।

ਇਹ ਵੀ ਪੜ੍ਹੋ : ''ਚਿੱਟੇ ਵਾਲੀ ਭਾਬੀ'' ਦੀ ਗ੍ਰਿਫਤਾਰੀ ਤੋਂ ਬਾਅਦ ਪੁਲਸ ਦੀ ਇਕ ਹੋਰ ਵੱਡੀ ਕਾਰਵਾਈ    

ਨਾਨੂ ਅਤੇ ਨਿੱਕਾ ਜੇਲ ਵਿਚ ਬੈਠ ਕੇ ਮੋਬਾਇਲ ਦੀ ਵਰਤੋਂ ਕਰ ਰਹੇ ਹਨ। ਇਸ ਗੱਲ 'ਤੇ ਪੁਲਸ ਸਥਿਤੀ ਸਪੱਸ਼ਟ ਨਹੀਂ ਕਰ ਸਕੀ ਹੈ। ਪੁਲਸ ਦਾ ਕਹਿਣਾ ਹੈ ਕਿ ਜੇਕਰ ਸਜ਼ਾ ਪ੍ਰਾਪਤ ਮੁਜ਼ਰਮ ਜੇਲ ਵਿਚ ਬੈਠ ਕੇ ਮੋਬਾਇਲ ਦੀ ਵਰਤੋਂ ਕਰ ਰਹੇ ਹਨ ਤਾਂ ਉਨ੍ਹਾਂ ਖਿਲਾਫ ਪਰਚਾ ਦਰਜ ਹੋਵੇਗਾ। ਏ. ਸੀ. ਪੀ. ਨੇ ਧਰਮਪੁਰਾ ਇਲਾਕੇ ਵਿਚ ਹੋਈ ਫਾਈਰਿੰਗ ਦੇ ਕੇਸ ਨੂੰ ਦੋਵੇਂ ਗੈਂਗ ਦੀ ਦੁਸ਼ਮਣੀ ਵੀ ਦੱਸਿਆ ਹੈ। ਦੂਜੇ ਪਾਸੇ ਇਸ ਨੂੰ ਪਬਲੀਸਿਟੀ ਪਾਉਣ ਦਾ ਵੀ ਇਕ ਜ਼ਰੀਆ ਦੱਸਿਆ ਹੈ।

ਇਹ ਵੀ ਪੜ੍ਹੋ : ਨਾਕੇ 'ਤੇ ਤਾਇਨਾਤ ਏ. ਐੱਸ. ਆਈ. ਦੀ ਕਈ ਗੋਲੀਆਂ ਲੱਗਣ ਕਾਰਣ ਮੌਤ  


Gurminder Singh

Content Editor

Related News