ਜਲਾਲਾਬਾਦ ''ਚ ਮਹਿਸੂਸ ਹੋਏ ਭੂਚਾਲ ਦੇ ਝਟਕੇ
Wednesday, Jan 31, 2018 - 01:25 PM (IST)

ਜਲਾਲਾਬਾਦ (ਨਿਖੰਜ ) - ਕੁਝ ਦੇਰ ਪਹਿਲਾ ਘਰਾਂ, ਦਫਤਰਾਂ 'ਚ ਬੈਠੇ ਲੋਕਾਂ ਨੂੰ ਭੂਚਾਲ ਦੇ ਝਟਕੇ ਮਹਿਸੂਸ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਲੋਕਾਂ ਨੂੰ ਇਹ ਝਟਕੇ 12.44 ਵਜੇ ਦੇ ਕਰੀਬ ਲੱਗਣੇ ਸ਼ੁਰੂ ਹੋਏ। ਜਿਸ ਦੌਰਾਨ ਲੋਕਾਂ ਆਪਣੇ ਦਫਤਰਾਂ ਅਤੇ ਘਰਾਂ ਦੇ ਬਾਹਰ ਖੁੱਲ੍ਹਿਆਂ ਥਾਵਾਂ 'ਤੇ ਆਉਣੇ ਸ਼ੁਰੂ ਹੋ ਗਏ। ਇਹ ਝਟਕੇ 6 ਸਕਿੰਟ ਦੇ ਕਰੀਬ ਲੱਗਦੇ ਰਹੇ, ਜਿਸਦੇ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਪੈਂਦਾ ਹੋ ਗਿਆ। ਭੂਚਾਲ ਦੇ ਝਟਕਿਆਂ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ।