ਪੰਜਾਬੀਆਂ ਲਈ ਵੱਡੇ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਰਿਪੋਰਟ

Friday, Jun 05, 2026 - 03:30 PM (IST)

ਪੰਜਾਬੀਆਂ ਲਈ ਵੱਡੇ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਰਿਪੋਰਟ

ਚੰਡੀਗੜ੍ਹ: ਪੰਜਾਬ ਇਸ ਸਮੇਂ ਨਸ਼ਿਆਂ ਦੇ ਕੋਹੜ ਦੇ ਨਾਲ-ਨਾਲ ਐੱਚ.ਆਈ.ਵੀ. ਦੀ ਉੱਚੀ ਦਰ ਵਰਗੀ ਇਕ ਹੋਰ ਗੰਭੀਰ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ। ਪੰਜਾਬ ਵਿਚ ਐੱਚ.ਆਈ.ਵੀ. ਸੈਰੋ-ਪਾਜ਼ੇਟਿਵਿਟੀ ਦੀ ਦਰ ਲਗਭਗ 1.2% ਤੱਕ ਪਹੁੰਚ ਗਈ ਹੈ, ਜੋ ਕਿ ਰਾਸ਼ਟਰੀ ਔਸਤ (0.4%) ਨਾਲੋਂ ਤਿੰਨ ਗੁਣਾ ਜ਼ਿਆਦਾ ਹੈ।

ਸਿਹਤ ਮੰਤਰਾਲੇ ਦੀ ਰਿਪੋਰਟ ਮੁਤਾਬਕ, ਪੰਜਾਬ ਵਿਚ ਐੱਚ.ਆਈ.ਵੀ. ਫੈਲਣ ਦਾ ਇਕ ਮੁੱਖ ਕਾਰਨ ਨਸ਼ੇ ਦਾ ਟੀਕਾ ਲਗਾਉਣ ਵਾਲੇ ਵਿਅਕਤੀਆਂ ਵੱਲੋਂ ਇੱਕੋ ਸਰਿੰਜ ਜਾਂ ਸੂਈ ਦੀ ਸਾਂਝੀ ਵਰਤੋਂ ਕਰਨਾ ਹੈ। ਇਹ ਆਦਤ ਸੂਬੇ ਵਿਚ ਵਾਇਰਸ ਦੇ ਤੇਜ਼ੀ ਨਾਲ ਫੈਲਣ ਦਾ ਵੱਡਾ ਕਾਰਨ ਬਣ ਰਹੀ ਹੈ।

ਸਿਹਤ ਮੰਤਰਾਲੇ ਦੀ ਸਾਲ 2025-26 ਦੀ ਰਿਪੋਰਟ ਦੱਸਦੀ ਹੈ ਕਿ ਜਨਵਰੀ 2025 ਤੋਂ ਨਵੰਬਰ 2025 ਦਰਮਿਆਨ ਦੇਸ਼ ਭਰ ਵਿਚ ਲਗਭਗ 3.5 ਕਰੋੜ ਟੈਸਟ ਕੀਤੇ ਗਏ, ਜਿਸ ਵਿਚ 1.5 ਲੱਖ ਦੇ ਕਰੀਬ ਨਵੇਂ ਐੱਚ.ਆਈ.ਵੀ. ਕੇਸ ਸਾਹਮਣੇ ਆਏ ਹਨ। ਜੇਕਰ ਦੂਜੇ ਰਾਜਾਂ ਨਾਲ ਤੁਲਨਾ ਕੀਤੀ ਜਾਵੇ, ਤਾਂ ਸਿਰਫ਼ ਅਸਾਮ (1.6%), ਮੇਘਾਲਿਆ (1.3%) ਅਤੇ ਮਿਜ਼ੋਰਮ (1.2%) ਹੀ ਅਜਿਹੇ ਰਾਜ ਹਨ ਜਿੱਥੇ ਪੰਜਾਬ ਨਾਲੋਂ ਵੱਧ ਜਾਂ ਬਰਾਬਰ ਦਰ ਹੈ, ਜਦਕਿ ਗੁਆਂਢੀ ਰਾਜ ਹਰਿਆਣਾ ਵਿੱਚ ਇਹ ਦਰ ਸਿਰਫ਼ 0.7% ਹੈ।
 


author

Anmol Tagra

Content Editor

Related News