ਸੀਵਰੇਜ ਕਾਮਿਆਂ ਵੱਲੋਂ ਨਿਗਮ ਅਧਿਕਾਰੀਆਂ ਖਿਲਾਫ ਰੋਸ ਪ੍ਰਦਰਸ਼ਨ

Saturday, Dec 30, 2017 - 05:35 AM (IST)

ਮੋਗਾ, (ਪਵਨ ਗਰੋਵਰ, ਗੋਪੀ ਰਾਊਕੇ)- ਸੀਵਰੇਜ ਕਰਮਚਾਰੀ ਯੂਨੀਅਨ ਵੱਲੋਂ ਨਗਰ ਨਿਗਮ ਅਧਿਕਾਰੀਆਂ ਖਿਲਾਫ ਰੋਸ ਰੈਲੀ ਕਰ ਕੇ ਗੇਟ 'ਤੇ ਪ੍ਰਦਰਸ਼ਨ ਕੀਤਾ।  
ਯੂਨੀਅਨ ਦੇ ਚੇਅਰਮੈਨ ਵਿਜੇ ਬੋਹਤ, ਪ੍ਰਧਾਨ ਸ਼ਾਮ ਲਾਲ ਬੋਹਤ ਨੇ ਕਿਹਾ ਕਿ ਨਗਰ ਨਿਗਮ ਅਧਿਕਾਰੀਆਂ ਵੱਲੋਂ 14 ਅਗਸਤ, 2017 ਤੋਂ ਰਿਲੀਵ ਕੀਤੇ ਗਏ 59 ਸੀਵਰੇਜ ਕਰਮਚਾਰੀ ਅਤੇ 30 ਬੇਲਦਾਰਾਂ ਨੂੰ ਜਾਣਬੁੱਝ ਕੇ ਡੀ. ਸੀ. ਰੇਟ 'ਤੇ ਤਾਇਨਾਤ ਨਹੀਂ ਕੀਤਾ ਜਾ ਰਿਹਾ, ਜਦਕਿ ਰਿਲੀਵ ਕਰਨ ਤੋਂ ਪਹਿਲਾਂ ਨਿਗਮ ਅਧਿਕਾਰੀਆਂ ਨੇ ਉਨ੍ਹਾਂ ਨੂੰ ਵਿਸ਼ਵਾਸ ਦੁਆਇਆ ਸੀ ਕਿ ਇਨ੍ਹਾਂ ਕਰਮਚਾਰੀਆਂ ਨੂੰ ਟੈਂਡਰ ਲਾ ਕੇ ਦੁਆਰਾ ਰੱਖ ਲਿਆ ਜਾਵੇਗਾ।
ਪਿਛਲੇ ਚਾਰ ਮਹੀਨਿਆਂ ਤੋਂ ਬੇਰੁਜ਼ਗਾਰ ਹੋਏ ਸੀਵਰੇਜ ਕਰਮਚਾਰੀ ਅਤੇ ਬੇਲਦਾਰਾਂ ਨੂੰ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨਾ ਵੀ ਮੁਸ਼ਕਲ ਹੋ ਗਿਆ ਹੈ, ਜਦਕਿ ਸ਼ਹਿਰ ਦੇ 50 ਵਾਰਡਾਂ 'ਚ ਸੀਵਰੇਜ ਦੀ ਸਫਾਈ ਕਰਨ ਲਈ ਨਿਗਮ ਕੋਲ ਕੇਵਲ 22 ਪੱਕੇ ਸੀਵਰੇਜ ਕਰਮਚਾਰੀ ਹੀ ਰਹਿ ਗਏ ਹਨ ਜੋ ਕਿ ਬਹੁਤ ਘੱਟ ਹਨ। ਉਨ੍ਹਾਂ ਕਿਹਾ ਕਿ ਜੇਕਰ ਨਿਗਮ ਅਧਿਕਾਰੀਆਂ ਵਲੋਂ ਜਲਦ ਟੈਂਡਰ ਲਾ ਕੇ ਇਨ੍ਹਾਂ ਕਰਮਚਾਰੀਆਂ ਨੂੰ ਦੁਆਰਾ ਨਹੀਂ ਰੱਖਿਆ ਜਾਂਦਾ ਤਾਂ ਜਨਵਰੀ ਮਹੀਨੇ ਦੇ ਪਹਿਲੇ ਹਫਤੇ 'ਚ 22 ਰੈਗੂਲਰ ਸੀਵਰੇਜ ਕਰਮਚਾਰੀ ਵੀ ਹੜਤਾਲ 'ਤੇ ਬੈਠ ਜਾਣਗੇ, ਜਿਸ ਦੀ ਜ਼ਿੰਮੇਵਾਰੀ ਨਿਗਮ ਅਧਿਕਾਰੀਆਂ ਦੀ ਹੋਵੇਗੀ। 
ਇਸ ਮੌਕੇ ਸਤਪਾਲ ਅੰਜਾਨ, ਬਿੱਟੂ ਚਾਵਰੀਆ, ਰਾਮ ਕ੍ਰਿਸ਼ਨ, ਰੂਪ ਚੰਦ, ਟਿੰਕੂ ਡੁਲਗੁਚ, ਰਮੇਸ਼ ਕੁਮਾਰ, ਰਾਜਇੰਦਰ ਕੁਮਾਰ, ਪ੍ਰੇਮ ਭੂਸ਼ਣ ਗੁਪਤਾ, ਅਸ਼ੋਕ ਕੁਮਾਰ, ਰਾਜੀਵ ਕੁਮਾਰ, ਅਜੇ ਲੋਹਾਰਾ, ਸਤੀਸ਼ ਕੁਮਾਰ ਆਦਿ ਹਾਜ਼ਰ ਸਨ।


Related News