ਫਗਵਾੜਾ ''ਚ ਪੁਲਸ ਦੀ ਔਰਤ ਨਾਲ ਗੁੰਡਾਗਰਦੀ, ਐੱਸ. ਐੱਚ. ਓ. ਲਾਈਨ ਹਾਜ਼ਰ (ਵੀਡੀਓ)

02/12/2017 4:44:02 PM

ਫਗਵਾੜਾ : ਫਗਵਾੜਾ ''ਚ ਇਕ ਵਿਅਕਤੀ ਨੂੰ ਘਰੋਂ ਗ੍ਰਿਫਤਾਰ ਕਰਨ ਗਏ ਪੁਲਸ ਮੁਲਾਜ਼ਮਾਂ ''ਤੇ ਔਰਤ ਨਾਲ ਗੁੰੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਸਲ ''ਚ ਥਾਣਾ ਸਤਨਾਮਪੁਰਾ ਦੇ ਐੱਸ. ਐੱਚ. ਓ. ਸੁਲੱਖਣ ਸਿੰਘ ਅਤੇ ਥਾਣਾ ਸਿਟੀ ਫਗਵਾੜਾ ਮੁਖੀ ਨਿਰਮਲ ਸਿੰਘ ਪੁਲਸ ਪਾਰਟੀ ਸਮੇਤ ਨਿਤਿਨ ਚੱਢਾ ਨਾਂ ਦੇ ਵਿਅਕਤੀ ਨੂੰ ਉਸ ਦੇ ਘਰ ਗ੍ਰਿਫਤਾਰ ਕਰਨ ਗਏ ਸਨ। ਜਦੋਂ ਨਿਤਿਨ ਘਰ ''ਚ ਨਾ ਮਿਲਿਆ ਤਾਂ ਪੁਲਸ ਨੇ ਉਸ ਦੀ ਪਤਨੀ ਨਾਲ ਧੱਕੇਸ਼ਾਹੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਗੁੰਡਾਗਰਦੀ ਕਰਦਿਆਂ ਉਸ ਨੂੰ ਜ਼ਬਰਦਸਤੀ ਗੱਡੀ ''ਚ ਬਿਠਾ ਕੇ ਥਾਣੇ ਲੈ ਗਈ। ਇਸ ਮੌਕੇ ਪੁਲਸ ਅਧਿਕਾਰੀਆਂ ਨਾਲ ਕੋਈ ਵੀ ਲੇਡੀਜ਼ ਪੁਲਸ ਮੌਜੂਦ ਨਹੀਂ ਸੀ। ਇਹ ਸਾਰਾ ਮਾਮਲਾ ਐੱਸ. ਐੱਸ. ਪੀ. ਦੇ ਧਿਆਨ ''ਚ ਆਉਣ ਤੋਂ ਬਾਅਦ ਐੱਸ. ਐੱਚ. ਓ. ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜਨਤਾ ਦੀ ਸੇਵਾ ਲਈ ਪੁਲਸ ਵਲੋਂ ਡਿਊਟੀ ਨਿਭਾਈ ਜਾਂਦੀ ਹੈ ਪਰ ਲੋਕਾਂ ਦੀ ਜਾਨ ਦੀ ਰੱਖਿਆ ਕਰਨ ਵਾਲੇ ਪੁਲਸ ਮੁਲਾਜ਼ਮ ਹੀ ਜੇਕਰ ਗੁੰਡਾਗਰਦੀ ''ਤੇ ਉਤਰ ਆਉਣਗੇ ਤਾਂ ਫਿਰ ਪੰਜਾਬ ''ਚ ਅਮਨ-ਕਾਨੂੰਨ ਦੀ ਕੀ ਸਥਿਤੀ ਬਦਤਰ ਹੋ ਜਾਵੇਗੀ।

Babita Marhas

News Editor

Related News