ਰਿਸ਼ਵਤ ਮੰਗਣ ਦੀ ਆਡੀਓ ਵਾਇਰਲ ਹੋਣ ਦੇ ਮਾਮਲੇ 'ਚ SHO ਤੇ ASI ਗ੍ਰਿਫਤਾਰ
Tuesday, Aug 20, 2019 - 02:11 PM (IST)
![ਰਿਸ਼ਵਤ ਮੰਗਣ ਦੀ ਆਡੀਓ ਵਾਇਰਲ ਹੋਣ ਦੇ ਮਾਮਲੇ 'ਚ SHO ਤੇ ASI ਗ੍ਰਿਫਤਾਰ](https://static.jagbani.com/multimedia/2019_8image_10_38_059995617fzr2.jpg)
ਜਲਾਲਾਬਾਦ (ਮਿੱਕੀ, ਨਾਗਪਾਲ) - ਰਿਸ਼ਵਤ ਮੰਗੇ ਜਾਣ ਦੀ ਆਡੀਓ ਵਾਇਰਲ ਹੋਣ ਦੇ ਮਾਮਲੇ 'ਚ ਸਬੰਧਤ ਐੱਸ.ਐੱਚ.ਓ ਅਤੇ ਏ.ਐੱਸ.ਆਈ. ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ। ਜ਼ਿਲਾ ਫਾਜ਼ਿਲਕਾ ਦੇ ਐੱਸ.ਐੱਸ.ਪੀ. ਭੁਪਿੰਦਰ ਸਿੰਘ ਨੇ ਦੱਸਿਆ ਕਿ ਡਰੱਗਜ਼ ਦੇ ਮਾਮਲੇ 'ਚ ਐੱਫ.ਆਈ.ਆਰ ਨੰਬਰ ਚੁਰੰਜਾ 'ਚੋਂ ਇਕ ਮੁਲਜ਼ਮ ਦਾ ਨਾਂ ਕੱਢਣ ਦੇ ਬਦਲੇ ਕਥਿਤ ਰਿਸ਼ਵਤ ਮੰਗੇ ਜਾਣ ਦੀ ਆਡੀਓ ਵਾਇਰਲ ਹੋਣ ਦੇ ਸਬੰਧ 'ਚ ਥਾਣਾ ਅਮੀਰ ਖਾਸ ਦੇ ਐੱਸ.ਐੱਚ.ਓ. ਇੰਸ. ਗੁਰਜੰਟ ਸਿੰਘ ਅਤੇ ਏ.ਐੱਸ.ਆਈ. ਓਮ ਪ੍ਰਕਾਸ਼ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦੇ ਆਧਾਰ 'ਤੇ ਉਨ੍ਹਾਂ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ।
ਐੱਸ.ਐੱਸ.ਪੀ. ਭੁਪਿੰਦਰ ਸਿੰਘ ਨੇ ਜ਼ਿਲੇ ਦੇ ਸਮੂਹ ਪੁਲਸ ਅਫ਼ਸਰਾਂ ਨੂੰ ਤਾੜਨਾ ਦਿੱਤੀ ਕਿ ਜੇਕਰ ਕੋਈ ਵੀ ਅਫਸਰ ਜਾਂ ਮੁਲਾਜ਼ਮ ਰਿਸ਼ਵਤ ਦੀ ਮੰਗ ਕਰਦਾ ਹੈ ਜਾਂ ਫਿਰ ਰਿਸ਼ਵਤ ਲੈਂਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਨੇ ਆਮ ਜਨਤਾ ਨੂੰ ਭਰੋਸਾ ਦਿਵਾਇਆ ਕਿ ਜ਼ਿਲਾ ਪ੍ਰਸ਼ਾਸਨ ਆਮ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰਨ ਵਾਲੇ ਕਰਮਚਾਰੀਆਂ/ਅਧਿਕਾਰੀਆਂ ਨੂੰ ਛੱਡਣ ਦੇ ਮੂਡ 'ਚ ਨਹੀਂ ਹੈ।