ਥਾਣਾ ਲਾਂਬੜਾ ’ਚ ਐੱਸ. ਐੱਚ. ਓ. ਦੀ ਕੁਰਸੀ ਖਾਲੀ: ਪੈਂਡਿੰਗ ਜਾਂਚਾਂ ’ਤੇ ਲੱਗੀ ਬ੍ਰੇਕ, ਸ਼ਿਕਾਇਤਕਰਤਾ ਪ੍ਰੇਸ਼ਾਨ

Friday, Jul 17, 2026 - 07:04 AM (IST)

ਥਾਣਾ ਲਾਂਬੜਾ ’ਚ ਐੱਸ. ਐੱਚ. ਓ. ਦੀ ਕੁਰਸੀ ਖਾਲੀ: ਪੈਂਡਿੰਗ ਜਾਂਚਾਂ ’ਤੇ ਲੱਗੀ ਬ੍ਰੇਕ, ਸ਼ਿਕਾਇਤਕਰਤਾ ਪ੍ਰੇਸ਼ਾਨ

ਜਲੰਧਰ (ਸੁਨੀਲ) : ਦਿਹਾਤੀ ਦੇ ਥਾਣਾ ਲਾਂਬੜਾ ਵਿਚ ਪਿਛਲੇ ਕੁਝ ਦਿਨਾਂ ਤੋਂ ਐੱਸ. ਐੱਚ. ਓ. ਦੀ ਸਥਾਈ ਨਿਯੁਕਤੀ ਨਾ ਹੋਣ ਕਾਰਨ ਪੁਲਸ ਵਿਵਸਥਾ ਪ੍ਰਭਾਵਿਤ ਹੁੰਦੀ ਨਜ਼ਰ ਆ ਰਹੀ ਹੈ। ਥਾਣਾ ਇੰਚਾਰਜ ਬਲਬੀਰ ਸਿੰਘ ਨੂੰ ਲਾਈਨ ਹਾਜ਼ਰ ਕੀਤੇ ਜਾਣ ਦੇ ਬਾਅਦ ਹੁਣ ਤਕ ਨਵੇਂ ਐੱਸ. ਐੱਚ. ਓ. ਦੀ ਨਿਯੁਕਤੀ ਨਹੀਂ ਕੀਤੀ ਗਈ ਹੈ। ਫਿਲਹਾਲ ਥਾਣੇ ਦਾ ਵਾਧੂ ਕਾਰਜਭਾਰ ਪਰਮਿੰਦਰ ਸਿੰਘ ਨੂੰ ਸੌਂਪਿਆ ਗਿਆ ਹੈ। ਸੂਤਰਾਂ ਅਨੁਸਾਰ ਥਾਣੇ ਵਿਚ ਪਹਿਲਾਂ ਤੋਂ ਪੈਂਡਿੰਗ ਕਈ ਸ਼ਿਕਾਇਤਾਂ ਦੇ ਇਲਾਵਾ ਲੁੱਟਾਂ-ਖੋਹਾਂ ਅਤੇ ਹੱਤਿਆਵਾਂ ਵਰਗੇ ਗੰਭੀਰ ਮਾਮਲਿਆਂ ਦੀ ਜਾਂਚ ਵੀ ਪ੍ਰਭਾਵਿਤ ਹੋ ਰਹੀ ਹੈ। ਜਾਂਚ ਦੀ ਰਫਤਾਰ ਮੱਠੀ ਪੈਣ ਨਾਲ ਸ਼ਿਕਾਇਤਕਰਤਾਵਾਂ ਨੂੰ ਵਾਰ-ਵਾਰ ਥਾਣੇ ਦੇ ਚੱਕਰ ਲਾਉਣੇ ਪੈ ਰਹੇ ਹਨ। ਉਥੇ ਹੀ, ਕਈ ਮਾਮਲਿਆਂ ਵਿਚ ਕਾਰਵਾਈ ਪੈਂਡਿੰਗ ਹੋਣ ਨਾਲ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਪ੍ਰਕਿਰਿਆ ਵੀ ਅੱਗੇ ਨਹੀਂ ਵਧ ਪਾ ਰਹੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਇਤਿਹਾਸਕ ਭਗਵਾਨ ਜਗਨਨਾਥ ਰਥ ਯਾਤਰਾ ਦਾ ਆਯੋਜਨ, ਹਜ਼ਾਰਾਂ ਸ਼ਰਧਾਲੂ ਹੋਏ ਨਤਮਸਤਕ

3 ਦਿਨ ਪਹਿਲਾਂ ਨੌਜਵਾਨ ਨੂੰ ਚੁੱਕਣ ਦੇ ਬਾਅਦ ਹੋਈ ਐੱਸ. ਐੱਚ. ਓ. ’ਤੇ ਕਾਰਵਾਈ

ਪੁਲਸ ਸੂਤਰਾਂ ਮੁਤਾਬਕ ਲਗਭਗ 3 ਦਿਨ ਪਹਿਲਾਂ ਥਾਣਾ ਲਾਂਬੜਾ ਇਲਾਕੇ ਦੇ ਇਕ ਪਿੰਡ ਵਿਚੋਂ ਇਕ ਨੌਜਵਾਨ ਨੂੰ ਤਤਕਾਲੀ ਐੱਸ. ਐੱਚ. ਓ. ਬਲਬੀਰ ਸਿੰਘ ਅਤੇ ਉਨ੍ਹਾਂ ਦੀ ਟੀਮ ਚੁੱਕ ਕੇ ਲੈ ਆਈ ਸੀ। ਇਸ ਦੇ ਬਾਅਦ ਉੱਚ ਅਧਿਕਾਰੀਆਂ ਨੇ ਬਲਬੀਰ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ, ਹਾਲਾਂਕਿ ਇਸ ਕਾਰਵਾਈ ਦੇ ਕਾਰਨਾਂ ਨੂੰ ਲੈ ਕੇ ਪੁਲਸ ਵੱਲੋਂ ਅਧਿਕਾਰਕ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ।

ਸਥਾਈ ਐੱਸ. ਐੱਚ. ਓ. ਨਾ ਹੋਣ ਨਾਲ ਵਧ ਰਹੀਆਂ ਪ੍ਰਸ਼ਾਸਨਿਕ ਦਿੱਕਤਾਂ

3 ਦਿਨ ਤੋਂ ਵਧੇਰੇ ਸਮਾਂ ਬੀਤ ਜਾਣ ਦੇ ਬਾਵਜੂਦ ਥਾਣਾ ਲਾਂਬੜਾ ਵਿਚ ਨਵੇਂ ਐੱਸ. ਐੱਚ. ਓ. ਦੀ ਨਿਯੁਕਤੀ ਨਾ ਹੋਣ ਨਾਲ ਪੁਲਸ ਕਾਰਜਪ੍ਰਣਾਲੀ ਪ੍ਰਭਾਵਿਤ ਹੋ ਰਹੀ ਹੈ। ਵਾਧੂ ਚਾਰਜ ਹੋਣ ਕਾਰਨ ਕਈ ਪ੍ਰਸ਼ਾਸਨਿਕ ਅਤੇ ਜਾਂਚ ਸਬੰਧੀ ਕੰਮ ਉਮੀਦ ਮੁਤਾਬਕ ਰਫਤਾਰ ਨਾਲ ਨਹੀਂ ਹੋ ਪਾ ਰਹੇ ਹਨ, ਜਿਸ ਨਾਲ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਸ ਵਿਭਾਗ ਦੇ ਸੂਤਰਾਂ ਦਾ ਦਾਅਵਾ ਹੈ ਕਿ ਲਾਈਨ ਹਾਜ਼ਰ ਕੀਤੇ ਗਏ ਬਲਬੀਰ ਸਿੰਘ ਦੁਬਾਰਾ ਥਾਣਾ ਲਾਂਬੜਾ ਵਿਚ ਤਾਇਨਾਤੀ ਲਈ ਯਤਨ ਕਰ ਰਹੇ ਹਨ, ਹਾਲਾਂਕਿ ਇਸ ਸਬੰਧ ਵਿਚ ਪੁਲਸ ਵਿਭਾਗ ਵੱਲੋਂ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ।

ਇਹ ਵੀ ਪੜ੍ਹੋ : ਉਸਾਰੀ ਅਧੀਨ ਇਮਾਰਤ ਦੀ 13ਵੀਂ ਮੰਜ਼ਿਲ ਤੋਂ ਕਰੇਨ ਡਿੱਗੀ; ਇਕ ਦੀ ਮੌਤ, 3 ਜ਼ਖਮੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News