ਸ਼ਿਵਲਿੰਗ ’ਤੇ ਬੀਅਰ ਪਾਉਣ ਵਾਲੀ ਵੀਡੀਓ ਦੇ ਮਾਮਲੇ ’ਚ ਨਵਾਂ ਮੋੜ, ਮੁਲਜ਼ਮ ਹੋਏ ਗ੍ਰਿਫ਼ਤਾਰ

06/26/2022 6:25:53 PM

ਚੰਡੀਗੜ੍ਹ (ਸੁਸ਼ੀਲ) : ਸ਼ਿਵਲਿੰਗ ’ਤੇ ਸ਼ਰਾਬ ਪਾਉਣ ਦੀ ਵਾਇਰਲ ਵੀਡੀਓ ਮਾਮਲੇ ਵਿਚ ਚੰਡੀਗੜ੍ਹ ਪੁਲਸ ਨੇ ਮੁਲਜ਼ਮ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਆਈ. ਟੀ. ਪਾਰਕ ਥਾਣਾ ਖੇਤਰ ਅਧੀਨ ਆਉਣ ਵਾਲੀ ਇੰਦਰਾ ਕਾਲੋਨੀ ਦੇ ਰਹਿਣ ਵਾਲੇ ਨਰੇਸ਼ ਅਤੇ ਦਿਨੇਸ਼ ਵਜੋਂ ਹੋਈ ਹੈ। ਪੁਲਸ ਪੁੱਛਗਿੱਛ ਵਿਚ ਮੁਲਜ਼ਮਾਂ ਨੇ ਦੱਸਿਆ ਕਿ ਵੀਡੀਓ ਸ੍ਰੀ ਨਾਢਾ ਸਾਹਿਬ ਗੁਰਦੁਆਰੇ ਦੇ ਕੋਲ ਸਥਿਤ ਘੱਗਰ ਨਹਿਰ ਦੇ ਕਿਨਾਰੇ ਵੀਰਵਾਰ ਬਣਾਈ ਗਈ ਸੀ। ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ’ਤੇ ਨਦੀ ਦੇ ਕਿਨਾਰੇ ਸ਼ਿਵਲਿੰਗ ’ਤੇ ਦੋ ਨੌਜਵਾਨਾਂ ਵਲੋਂ ਸ਼ਰਾਬ ਪਾਉਣ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਈ। ਵੀਡੀਓ ਦੇਖ ਕੇ ਹਿੰਦੂ ਜਥੇਬੰਦੀਆਂ ਸਮੇਤ ਆਮ ਲੋਕਾਂ ਵਿਚ ਕਾਫ਼ੀ ਗੁੱਸਾ ਸੀ।

ਇਹ ਵੀ ਪੜ੍ਹੋ : ਪਟਿਆਲਾ ਪੁਲਸ ਲਾਈਨ ’ਚ ਚੱਲੀਆਂ ਗੋਲ਼ੀਆਂ, ਏ.ਐੱਸ. ਆਈ. ਨੇ ਕੀਤਾ ਪਤਨੀ ਦਾ ਕਤਲ

ਇਸ ਤੋਂ ਬਾਅਦ ਇੰਦਰਾ ਕਾਲੋਨੀ ਦੇ ਰਹਿਣ ਵਾਲੇ ਲੋਕਾਂ ਨੇ ਆਈ. ਟੀ. ਪਾਰਕ ਥਾਣੇ ਪਹੁੰਚ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਏ ਜਾਣ ਸਬੰਧੀ ਸ਼ਿਕਾਇਤ ਦਿੱਤੀ। ਮੌਜੂਦਾ ਲੋਕਾਂ ਨੇ ਪੁਲਸ ਨੂੰ ਦੱਸਿਆ ਕਿ ਇਹ ਵੀਡੀਓ ਫੇਸਬੁੱਕ ’ਤੇ ਇੰਦਰਾ ਕਾਲੋਨੀ ਦੇ ਰਹਿਣ ਵਾਲੇ ਨਰੇਸ਼ ਨੇ ਆਪਣੇ ਅਕਾਊਂਟ ਤੋਂ ਅਪਲੋਡ ਕੀਤੀ ਸੀ। ਵੀਡੀਓ ਵਿਚ ਨਜ਼ਰ ਆ ਰਹੇ ਦੋਵੇਂ ਨੌਜਵਾਨ ਨਰੇਸ਼ ਅਤੇ ਦਿਨੇਸ਼ ਇੰਦਰਾ ਕਾਲੋਨੀ ਦੇ ਹੀ ਰਹਿਣ ਵਾਲੇ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐੱਸ. ਡੀ. ਪੀ. ਓ. ਨਾਰਥ ਈਸਟ ਐੱਸ. ਪੀ. ਐੱਸ. ਸੋਂਧੀ ਦੇ ਨਿਰਦੇਸ਼ਾਂ ’ਤੇ ਐੱਸ. ਐੱਚ. ਓ. ਆਈ. ਟੀ. ਪਾਰਕ ਰੋਹਤਾਸ਼ ਯਾਦਵ ਨੇ ਤੁਰੰਤ ਐੱਫ. ਆਈ. ਆਰ. ਦਰਜ ਕਰਦਿਆਂ ਫਰਾਰ ਚੱਲ ਰਹੇ ਨੌਜਵਾਨਾਂ ਨੂੰ ਕੇਸ ਦਰਜ ਹੋਣ ਦੇ ਕੁਝ ਹੀ ਘੰਟਿਆਂ ਵਿਚ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਗ੍ਰਿਫ਼ਤਾਰ ਜਸਕਰਨ ਦੇ ਮਾਤਾ-ਪਿਤਾ ਆਏ ਸਾਹਮਣੇ, ਦਿੱਤਾ ਵੱਡਾ ਬਿਆਨ

ਵੀਡੀਓ ਹੋਈ ਸੀ ਵਾਇਰਲ
ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਦੋਵਾਂ ਨੌਜਵਾਨਾਂ ਨੇ ਹੱਥ ਵਿਚ ਬੀਅਰ ਦੀ ਕੇਨ ਫੜ੍ਹੀ ਹੋਈ ਹੈ। ਨਸ਼ੇ ਵਿਚ ਜੁੱਤੀ ਪਾਈ ਨੌਜਵਾਨ ਸ਼ਿਵਲਿੰਗ ’ਤੇ ਬੀਅਰ ਪਾਉਂਦਾ ਨਜ਼ਰ ਆ ਰਿਹਾ ਸੀ। ਉਥੇ ਹੀ ਦੂਸਰਾ ਨੌਜਵਾਨ ਉਸ ਦੇ ਨਾਲ ਬੈਠ ਕੇ ਸ਼ਰਾਬ ਪੀ ਰਿਹਾ ਸੀ। ਪਿੱਛੇ ਭੋਲੇ ਬਾਬਾ ਦਾ ਭਜਨ ਵੀ ਚਲਾਇਆ ਗਿਆ ਸੀ। ਇਸ ਵੀਡੀਓ ਨੂੰ ਮੁਲਜ਼ਮਾਂ ਦੇ ਹੀ ਸਾਥੀ ਨੇ ਸ਼ੂਟ ਕੀਤਾ ਸੀ। ਇਸ ਤੋਂ ਬਾਅਦ ਇਸ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ ਗਿਆ। ਜਿਵੇਂ ਹੀ ਵੀਡੀਓ ਲੋਕਾਂ ਨੇ ਦੇਖੀ ਤਾ ਹੰਗਾਮਾ ਮਚ ਗਿਆ। ਲੋਕ ਮੁਲਜ਼ਮਾਂ ਖ਼ਿਲਾਫ਼ ਪੁਲਸ ਤੋਂ ਸਖ਼ਤ ਕਾਰਵਾਈ ਦੀ ਮੰਗ ਕਰਨ ਲੱਗੇ, ਜਿਸ ਤੋਂ ਬਾਅਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਖੇਤੀਬਾੜੀ ਸਹਿਕਾਰੀ ਬੈਂਕ ਦੇ ਚੇਅਰਮੈਨ ਤੇ ਸੀਨੀਅਰ ‘ਆਪ’ ਆਗੂ ਨੇ ਕੀਤੀ ਖ਼ੁਦਕੁਸ਼ੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News