ਪੰਜਾਬ ਦੀ ਧੀ ਸ਼ਿਵਦੀਪ ਪੰਨੂ ਨੇ ਏਸ਼ੀਅਨ ਯੂਥ ਚੈਂਪੀਅਨਸ਼ਿਪ ''ਚ ਜਿੱਤਿਆ ਸੋਨ ਤਮਗਾ

Tuesday, Dec 24, 2019 - 01:48 PM (IST)

ਪੰਜਾਬ ਦੀ ਧੀ ਸ਼ਿਵਦੀਪ ਪੰਨੂ ਨੇ ਏਸ਼ੀਅਨ ਯੂਥ ਚੈਂਪੀਅਨਸ਼ਿਪ ''ਚ ਜਿੱਤਿਆ ਸੋਨ ਤਮਗਾ

ਅੰਮ੍ਰਿਤਸਰ (ਸੁਮਿਤ ਖੰਨਾ)— ਬੈਂਗਲੁਰੂ 'ਚ ਹੋਈ ਏਸ਼ੀਅਨ ਯੂਥ ਚੈਂਪੀਅਨਸ਼ਿਪ 'ਚ ਮਹਿਲਾ ਵਰਗ 'ਚ ਸਪੀਡ ਕਲਾਈਂਬਿੰਗ 'ਚ ਅੰਮ੍ਰਿਤਸਰ ਦੇ ਸਪ੍ਰਿੰਗ ਡੇਲ ਸਕੂਲ 'ਚ ਪੜ੍ਹਨ ਵਾਲੀ ਦੀ ਸ਼ਿਵਦੀਪ ਪੰਨੂ ਨੇ ਸੋਨ ਤਮਗਾ ਹਾਸਲ ਕਰਕੇ ਗੁਰ ਨਗਰੀ ਦਾ ਮਾਣ ਵਧਾਇਆ ਹੈ। ਪੰਨੂ ਨੇ ਇਹ ਮੁਕਾਮ 11 ਦੇਸ਼ਾਂ ਦੇ 273 ਖਿਡਾਰੀਆਂ 'ਚੋਂ ਆਪਣੀ ਮਿਹਨਤ ਅਤੇ ਜਜ਼ਬੇ ਨਾਲ ਹਾਸਲ ਕੀਤਾ ਹੈ ਅਤੇ ਪੰਜਾਬ ਅਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼ਿਵਦੀਪ ਨੇ ਦੱਸਿਆ ਕਿ ਉਸ ਨੇ ਆਪਣੀ ਪਹਿਲੀ ਕੌਮਾਂਤਰੀ ਏਸ਼ੀਅਨ ਯੂਥ ਚੈਂਪੀਅਨਸ਼ਿਪ 2017 'ਚ ਸਿੰਗਾਪੁਰ 'ਚ ਖੇਡੀ ਸੀ ਅਤੇ ਉਸ ਨੇ ਉੱਥੇ ਹੀ ਇਹ ਪ੍ਰਣ ਕਰ ਲਿਆ ਸੀ ਕਿ ਉਹ ਸੋਨ ਤਮਗਾ ਲੈ ਕੇ ਹੀ ਦਮ ਲਵੇਗੀ।
PunjabKesari
2019 'ਚ ਸ਼ਿਵਦੀਪ ਨੂੰ ਪਤਾ ਲੱਗਾ ਕਿ ਏਸ਼ੀਅਨ ਯੂਥ ਚੈਂਪੀਅਨਸ਼ਿਪ ਪਹਿਲੀ ਵਾਰ ਭਾਰਤ ਦੇ ਬੈਂਗਲੁਰੂ 'ਚ ਹੋ ਰਹੀ ਹੈ। ਇਸ ਤੋਂ ਬਾਅਦ ਉਸ ਨੇ ਇਸ ਚੈਂਪੀਅਨਸ਼ਿਪ 'ਚ ਹਿੱਸਾ ਲੈ ਕੇ ਗੋਲਡ ਮੈਡਲ ਜਿੱਤਿਆ। ਪੰਨੂ ਨੇ ਦੱਸਿਆ ਕਿ ਉਸ ਦਾ ਅਗਲਾ ਟੀਚਾ ਏਸ਼ੀਅਨ ਯੂਥ ਚੈਂਪੀਅਨਸ਼ਿਪ ਜੋ ਕਿ 2020 'ਚ ਵਰਲਡ ਯੂਨੀਵਰਸਿਟੀ 'ਚ ਹੋ ਰਹੀ ਹੈ ਉੱਥੇ ਮੁਕਾਮ ਹਾਸਲ ਕਰਨਾ ਹੈ। 2022 'ਚ ਹੋਣ ਵਾਲੀ ਏਸ਼ੀਅਨ ਗੇਮਸ ਲਈ ਉਸ ਨੇ ਕੁਆਲੀਫਾਈ ਕਰ ਲਿਆ ਹੈ। ਏਸ਼ੀਅਨ ਗੇਮਸ ਦੇ ਬਾਅਦ ਉਸ ਦਾ ਅਗਲਾ ਟੀਚਾ ਓਲੰਪਿਕ 'ਚ ਹਿੱਸਾ ਲੈਣਾ ਹੈ। ਉਸ ਨੇ ਕਿਹਾ ਕਿ ਰਾਸ਼ਟਰੀ ਪੱਧਰ 'ਤੇ ਅੱਗੇ ਜਾ ਕੇ ਵੀ ਸਖਤ ਮਿਹਨਤ ਕਰਕੇ ਹੀ ਅੱਗੇ ਦਾ ਰਸਤਾ ਖੁੱਲਦਾ ਹੈ। ਕੁੜੀਆਂ ਨੂੰ ਕੁੱਖ 'ਚ ਮਾਰਨ 'ਤੇ ਸ਼ਿਵਦੀਪ ਨੇ ਕਿਹਾ ਕਿ ਪਹਿਲਾਂ ਦੇ ਸਮੇਂ ਤੋਂ ਲੈ ਕੇ ਹੁਣ ਤਕ ਲੋਕਾਂ 'ਚ ਕਾਫੀ ਜਾਗਰੂਕਤਾ ਆਈ ਹੈ।


author

Tarsem Singh

Content Editor

Related News