ਸ਼ਿਵਮ ਸ਼ਰਮਾ ਕਤਲ ਮਾਮਲਾ: ਇਕ ਅਣਪਛਾਤੇ ਸਣੇ 7 ਮੁਲਜ਼ਮਾਂ ਖਿਲਾਫ ਕਤਲ ਦਾ ਮਾਮਲਾ ਦਰਜ

Sunday, May 05, 2019 - 03:49 PM (IST)

ਸ਼ਿਵਮ ਸ਼ਰਮਾ ਕਤਲ ਮਾਮਲਾ: ਇਕ ਅਣਪਛਾਤੇ ਸਣੇ 7 ਮੁਲਜ਼ਮਾਂ ਖਿਲਾਫ ਕਤਲ ਦਾ ਮਾਮਲਾ ਦਰਜ

ਕਪੂਰਥਲਾ (ਭੂਸ਼ਣ)— ਬੀਤੇ ਦਿਨੀਂ ਸ਼ਹਿਰ ਦੇ ਸਦਰ ਬਾਜ਼ਾਰ ਖੇਤਰ 'ਚ ਕੁਝ ਹਤਿਆਰਬੰਦ ਮੁਲਜ਼ਮਾਂ ਵੱਲੋਂ ਕਤਲ ਕੀਤੇ ਗਏ ਸ਼ਿਵਮ ਸ਼ਰਮਾ ਕਤਲਕਾਂਡ ਕੇ ਮਾਮਲੇ 'ਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ 'ਤੇ 7 ਮੁਲਜ਼ਮਾਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ। ਸਾਰੇ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ। ਉਥੇ ਹੀ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਮੁਹਿੰਮ ਜਾਰੀ ਹੈ।
ਸ਼ਨੀਵਾਰ ਨੂੰ ਮ੍ਰਿਤਕ ਦੇ ਪਿਤਾ ਰਾਜ ਕੁਮਾਰ ਨੇ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਹ ਜਿਊਸ਼ਿਅਲ ਵਿਭਾਗ ਤੋਂ ਰਿਟਾਇਰ ਹੋਇਆ ਹੈ ਅਤੇ ਉਸ ਦਾ ਲੜਕਾ ਸ਼ਿਵਮ ਸ਼ਰਮਾ ਜੋ ਕਿ 12ਵੀਂ ਕਲਾਸ 'ਚ ਪੜ੍ਹਦਾ ਸੀ, ਦੇ ਨਾਲ ਰਾਤ ਕਰੀਬ 8.30 ਵਜੇ ਉਹ ਮੋਟਰਸਾਈਕਲ 'ਤੇ ਸਵਾਰ ਹੋ ਕੇ ਨਿੱਜੀ ਕੰਮ ਲਈ ਸਦਰ ਬਾਜ਼ਾਰ ਕਪੂਰਥਲਾ ਗਿਆ ਸੀ ਜਦੋਂ ਉਹ ਆਪਣੇ ਬੇਟੇ ਦੇ ਨਾਲ ਸ਼ਹੀਦ ਭਗਤ ਸਿੰਘ ਚੌਕ ਤੋਂ ਸਦਰ ਬਾਜ਼ਾਰ 'ਚ ਪਹੁੰਚਿਆ ਤਾਂ ਸਾਹਮਣੇ ਤੋਂ ਆਏ ਸਾਗਰ ਅਤੇ ਗੂਗ ਪੁੱਤਰ ਵਿਜੈ ਵਾਸੀ ਹਾਥੀਖਾਨਾ ਕਪੂਰਥਲਾ, ਸਾਥੀ ਯੋਧਾ ਉਰਫ ਬੀਰਾ ਵਾਸੀ ਪਿੰਡ ਡੋਗਰਾਂਵਾਲ ਅਤੇ ਬੱਬਾ ਵਾਸੀ ਲਾਹੌਰੀ ਗੇਟ 'ਤੇ ਪਿੰਕਾ ਉਰਫ ਬੱਤਰਾ ਪੁੱਤਰ ਬਘੇਲਾ ਵਾਸੀ ਜਲੌਖਾਨਾ ਚੌਕ ਅਤੇ ਜਿੰਦੂ ਨਾਈ ਮੁਹੱਲਾ ਮਹਤਾਬਗੜ੍ਹ ਜਿਨ੍ਹਾਂ ਦੇ ਕੋਲ ਤੇਜ਼ਧਾਰ ਹਥਿਆਰ ਸਨ ਅਤੇ ਸਾਰੇ ਮੁਲਜ਼ਮ ਮੋਟਰਸਾਈਕਲਾਂ ਤੇ ਸਕੂਟਰੀ 'ਤੇ ਸਵਾਰ ਸਨ, ਨੇ ਆਪਣੇ 2-3 ਤੇਜ਼ਧਾਰ ਹਥਿਆਰਾਂ ਨਾਲ ਲੈੱਸ ਅਣਪਛਾਤੇ ਮੁਲਜ਼ਮ ਸਾਥੀਆਂ ਨਾਲ ਮਿਲ ਕੇ 9 ਵਜੇ ਦੇ ਕਰੀਬ ਉਸ ਦੇ ਲੜਕੇ ਸ਼ਿਵਮ ਸ਼ਰਮਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ। ਜਿਸ ਨਾਲ ਸ਼ਿਵਮ ਜ਼ਮੀਨ 'ਤੇ ਡਿੱਗ ਗਿਆ। ਇੰਨੇ 'ਚ ਹਰਪ੍ਰੀਤ ਸਿੰਘ ਵਾਸੀ ਸ਼ਾਲਾਪੁਰ ਬੇਟ ਥਾਣਾ ਤਲਵੰਡੀ ਚੌਧਰੀਆਂ ਮੌਕੇ 'ਤੇ ਆ ਗਿਆ ਤੇ ਸ਼ਿਵਮ ਤੇ ਬੱਬਾ ਨੇ ਵੀ ਦਾਤਰ ਨਾਲ ਵਾਰ ਕੀਤੇ ਜੋ ਉਸ ਦੇ ਸੱਜੇ ਪੈਰ 'ਤੇ ਲੱਗੇ ਤੇ ਬਾਕੀ ਸਾਰੇ ਮੁਲਜ਼ਮਾਂ ਨੇ ਉਸ ਦੇ ਲੜਕੇ 'ਤੇ ਲਗਾਤਾਰ ਕਈ ਵਾਰ ਕੀਤੇ । ਜਿਸ ਨੂੰ ਉਸ ਤੇ ਹਰਪ੍ਰੀਤ ਨੇ ਆਪਣੀ ਅੱਖੀਂ ਵੇਖਿਆ ਹੈ ਫਿਰ ਜਦੋਂ ਪੂਰੇ ਘਟਨਾਕ੍ਰਮ ਨੂੰ ਦੇਖ ਕੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਤਾਂ ਮੁਲਜ਼ਮ ਹਥਿਆਰਾਂ ਸਮੇਤ ਭੱਜ ਨਿਕਲੇ ਬਾਅਦ 'ਚ ਉਸ ਦੇ ਲੜਕੇ ਸ਼ਿਵਮ ਸ਼ਰਮਾ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਡਾਕਟਰਾ ਨੇ ਮ੍ਰਿਤਕ ਐਲਾਨ ਕਰ ਦਿੱਤਾ ।
ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਮ੍ਰਿਤਕ ਦੇ ਪਿਤਾ ਰਾਜ ਕੁਮਾਰ ਦੇ ਬਿਆਨਾਂ 'ਤੇ ਸਾਗਰ, ਗੂਗ, ਯੋਧਾ ਉਰਫ ਬੀਰਾ, ਬੱਬਾ, ਪਿੰਕਾ ਉਰਫ ਬਤਰਾ, ਜਿੰਦੂ ਨਾਈ ਸਮੇਤ ਅਣਪਛਾਤੇ ਮੁਲਜ਼ਮਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ । ਉਥੇ ਹੀ ਸ਼ਨੀਵਾਰ ਨੂੰ ਭਾਰੀ ਪੁਲਸ ਫੋਰਸ ਦੀ ਹਾਜ਼ਰੀ 'ਚ ਸਿਵਲ ਹਸਪਤਾਲ ਕਪੂਰਥਲਾ 'ਚ ਮ੍ਰਿਤਕ ਸ਼ਿਵਮ ਸ਼ਰਮਾ ਦੀ ਲਾਸ਼ ਦਾ ਡਾਕਟਰਾਂ ਦੀ ਟੀਮ ਨੇ ਪੋਸਟਮਾਰਟਮ ਕਰ ਕੇ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ। ਮੁਲਜ਼ਮਾਂ ਦੀ ਭਾਲ 'ਚ ਵੱਖ-ਵੱਖ ਥਾਵਾਂ 'ਤੇ ਛਾਪਾਮਾਰੀ ਜਾਰੀ ਹੈ ।


author

shivani attri

Content Editor

Related News