150 ਸਾਲ ਪੁਰਾਣੇ ਸ਼ਿਵ ਮੰਦਰ ''ਚ ਵਾਰਦਾਤ, ਤਸਵੀਰਾਂ ''ਚ ਦੇਖੋ ਚੋਰ ਦੀ ਕਰਤੂਤ

Sunday, Oct 13, 2019 - 06:16 PM (IST)

150 ਸਾਲ ਪੁਰਾਣੇ ਸ਼ਿਵ ਮੰਦਰ ''ਚ ਵਾਰਦਾਤ, ਤਸਵੀਰਾਂ ''ਚ ਦੇਖੋ ਚੋਰ ਦੀ ਕਰਤੂਤ

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਸ਼ਹਿਰ 'ਚ ਲੁਟੇਰਾ ਗਿਰੋਹ ਪਿਛਲੇ ਕਾਫੀ ਸਮੇਂ ਤੋਂ ਸਰਗਰਮ ਹੈ ਅਤੇ ਲੋਕਾਂ ਦੇ ਘਰ, ਕੋਠੀਆਂ ਦੁਕਾਨਾਂ ਤਾਂ ਦੂਰ ਹੁਣ ਮੰਦਰ ਤੇ ਹੋਰ ਧਾਰਮਿਕ ਸਥਾਨ ਵੀ ਸੁਰੱਖਿਅਤ ਨਹੀਂ ਹਨ। ਫਿਰੋਜ਼ਪੁਰ ਸ਼ਹਿਰ ਜ਼ੀਰਾਂ ਗੇਟ ਸਥਿਤ ਸ਼ਮਸ਼ਾਨਘਾਟ ਰੋਡ 'ਤੇ ਨੇੜੇ ਲਗਭਗ 150 ਸਾਲ ਪੁਰਾਣੇ ਪ੍ਰਾਚੀਨ ਸ਼ਿਵ ਮੰਦਰ 'ਚ ਬੀਤੇ ਦਿਨੀਂ ਇਕ ਚੋਰ ਸ਼੍ਰੀ ਗਣੇਸ਼ ਜੀ ਦੀ ਮੂਰਤੀ 'ਤੇ ਰੱਖਿਆ ਚਾਂਦੀ ਦਾ ਮੁਕਟ ਚੋਰੀ ਕਰਕੇ ਲੈ ਗਿਆ। ਮਿਲੀ ਜਾਣਕਾਰੀ ਮੁਤਾਬਕ ਉਕਤ ਚੋਰ ਲਗਭਗ 25 ਮਿੰਟ ਤਕ ਮੰਦਰ 'ਚ ਰਿਹਾ ਅਤੇ ਜਿਵੇਂ ਹੀ ਸ਼ਰਧਾਲੂ ਪਾਠ ਪੂਜਾ ਕਰਕੇ ਬਾਹਰ ਨਿਕਲੇ ਤਾਂ ਚੋਰ ਗਣੇਸ਼ ਜੀ ਦੀ ਮੂਰਤੀ 'ਤੇ ਰੱਖਿਆ ਚਾਂਦੀ ਦਾ ਮੁਕਟ ਆਪਣੀ ਪੈਂਟ ਦੇ ਪਿੱਛੇ ਲੁਕਾ ਕੇ ਫਰਾਰ ਗਿਆ। 

PunjabKesari

ਚੋਰੀ ਦੀ ਇਹ ਸਾਰੀ ਘਟਨਾ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਮੰਦਰ ਦੇ ਪੁਜਾਰੀ ਅਤੇ ਪ੍ਰਬੰਧਕਾਂ ਨੇ ਦੱਸਿਆ ਕਿ ਕੁਝ ਸਮੇਂ ਪਹਿਲਾਂ ਚੋਰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਹੱਥ 'ਚ ਫੜੀ ਚਾਂਦੀ ਦੀ ਬਾਂਸੁਰੀ ਵੀ ਚੋਰੀ ਕਰਕੇ ਲੈ ਗਏ ਸੀ ਅਤੇ ਮੰਦਰ ਦੇ ਸੇਵਾਦਾਰਾਂ ਦੇ ਕਈ ਮੋਟਰਸਾਈਕਲ ਵੀ ਚੋਰੀ ਹੋ ਚੁੱਕੇ ਹਨ।

PunjabKesari

ਉਧਰ ਡੀ. ਐੱਸ. ਪੀ. ਸਿਟੀ ਫਿਰੋਜ਼ਪੁਰ ਗੁਰਦੀਪ ਢਿੱਲੋਂ ਨੇ ਦੱਸਿਆ ਕਿ ਪੁਲਸ ਨੇ ਕੁਝ ਘੰਟਿਆਂ 'ਚ ਹੀ ਚੋਰ ਦਾ ਪਤਾ ਲਗਾ ਲਿਆ ਹੈ ਪਰ ਉਹ ਅਜੇ ਪੁਲਸ ਦੀ ਗ੍ਰਿਫਤ 'ਚੋਂ ਦੂਰ ਹੈ ਅਤੇ ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

PunjabKesari


author

Gurminder Singh

Content Editor

Related News