ਸ਼ਿਵ ਸੈਨਾ ਪੰਜਾਬ ਦੇ ਸੂਬਾ ਉਪ ਪ੍ਰਧਾਨ ਦੇ ਘਰ ਜਾ ਕੇ ਕੀਤਾ ਹਮਲਾ, ਭੰਨੀ ਕਾਰ

Friday, Feb 28, 2020 - 10:55 AM (IST)

ਸ਼ਿਵ ਸੈਨਾ ਪੰਜਾਬ ਦੇ ਸੂਬਾ ਉਪ ਪ੍ਰਧਾਨ ਦੇ ਘਰ ਜਾ ਕੇ ਕੀਤਾ ਹਮਲਾ, ਭੰਨੀ ਕਾਰ

ਮੋਗਾ (ਗੋਪੀ ਰਾਊਕੇ, ਆਜ਼ਾਦ): ਸ਼ਿਵ ਸੈਨਾ ਪੰਜਾਬ ਦੇ ਵਾਇਸ ਪ੍ਰਧਾਨ ਪੰਕਜ ਚੋਪੜਾ ਨਿਵਾਸੀ ਪ੍ਰੀਤ ਨਗਰ ਮੋਗਾ 'ਤੇ ਕੁੱਝ ਹਥਿਆਰਬੰਦ ਵਿਅਕਤੀਆਂ ਵੱਲੋਂ ਘਰ ਆ ਕੇ ਹਮਲਾ ਕਰਨ ਦੇ ਇਲਾਵਾ ਉਸਦੀ ਗੱਡੀ ਦੀ ਭੰਨਤੋੜ ਕਰਨ ਅਤੇ ਸ਼ਿਵ ਸੈਨਾ ਦਾ ਝੰਡਾ ਪੁੱਟ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ 'ਚ ਥਾਣਾ ਸਿਟੀ ਸਾਊਥ ਮੋਗਾ ਵੱਲੋਂ ਪੰਕਜ ਚੋਪੜਾ ਦੀ ਸ਼ਿਕਾਇਤ 'ਤੇ ਨਿਸ਼ਾਨ ਸਿੰਘ ਨਿਵਾਸੀ ਪ੍ਰੀਤ ਨਗਰ ਮੋਗਾ ਅਤੇ 3-4 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

PunjabKesari

ਪੁਲਸ ਪਾਰਟੀ ਨੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਅਤੇ ਸ਼ਿਵ ਸੈਨਾ ਆਗੂ ਸੁਰੱਖਿਆ ਲਈ ਸੁਰੱਖਿਆ ਮੁਲਾਜ਼ਮ ਵੀ ਤਾਇਨਾਤ ਕੀਤਾ। ਉਨ੍ਹਾਂ ਕਿਹਾ ਕਿ ਪੰਕਜ ਚੋਪੜਾ ਵਲੋਂ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਕਿਹਾ ਗਿਆ ਕਿ ਉਹ ਸ਼ਿਵ ਸੈਨਾ ਪੰਜਾਬ ਦਾ ਵਾਇਸ ਪ੍ਰਧਾਨ ਅਤੇ ਅਖਿਲ ਭਾਰਤੀ ਹਿੰਦੂ ਸੁਰੱਖਿਆ ਸੰਮਤੀ ਦੇ ਉਤਰੀ ਜ਼ੋਨ ਦਾ ਚੇਅਰਮੈਨ ਹੈ, ਉਸ ਨੂੰ ਪਿਛਲੇ ਕੁੱਝ ਦਿਨਾਂ ਤੋਂ ਇਕ ਵਿਅਕਤੀ ਵੱਲੋਂ ਸੋਸ਼ਲ ਮੀਡੀਆ 'ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਕਿ ਤੂੰ ਖਾਲਿਸਤਾਨ ਖਿਲਾਫ ਪੋਸਟਾਂ ਪਾ ਰਿਹਾ ਹੈ, ਇਸ ਨੂੰ ਬੰਦ ਕਰ ਦੇ, ਨਹੀਂ ਤਾਂ ਇਸ ਦਾ ਸਿੱਟਾ ਮਾੜਾ ਨਿਕਲੇਗਾ।ਉਸ ਨੇ ਕਿਹਾ ਕਿ ਅੱਜ ਮੈਂਨੂੰ ਸਾਢੇ 11 ਵਜੇ ਦੇ ਕਰੀਬ ਕਿਸੇ ਨੇ ਫੋਨ ਕੀਤਾ। ਅਸੀਂ ਤੇਰੇ ਘਰ ਆਏ ਹਾਂ, ਘਰ ਆ ਜਦੋਂ ਮੈਂ ਘਰ ਗਿਆ ਤਾਂ ਉਥੇ ਨਿਸ਼ਾਨ ਸਿੰਘ ਜੋ ਸਾਡੇ ਮੁਹੱਲੇ 'ਚ ਰਹਿੰਦਾ ਤੇ ਉਸ ਨਾਲ 3-4 ਹਥਿਆਰਬੰਦ ਵਿਅਕਤੀ ਸਨ, ਉਹ ਮੇਰੇ ਨਾਲ ਹੱਥੋਂ ਪਾਈ ਕਰਨ ਲੱਗ ਪਏ ਅਤੇ ਮੇਰੀ ਗੱਡੀ ਦੀ ਭੰਨਤੋੜ ਕਰਨ ਦੇ ਇਲਾਵਾ ਗੱਡੀ ਅੱਗੇ ਲੱਗਾ ਝੰਡਾ ਵੀ ਪੁੱਟ ਕੇ ਲੈ ਗਏ ਤੇ ਮੈਂਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ, ਜਿਸ 'ਤੇ ਸਾਡੇ ਸਮਰਥਕ ਵੀ ਉਥੇ ਆ ਪੁੱਜੇ ਤਾਂ ਹਮਲਾਵਰ ਉਥੋਂ ਧਮਕੀਆਂ ਦਿੰਦੇ ਹੋਏ ਭੱਜ ਗਏ। ਉਸਨੇ ਕਿਹਾ ਕਿ ਮੈਂ ਇਸ ਸਬੰਧ 'ਚ ਮੋਗਾ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਹੈ। ਥਾਣਾ ਮੁਖੀ ਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

PunjabKesari

ਪੰਕਜ ਚੋਪੜਾ ਨੇ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਦੀ ਕੀਤੀ ਮੰਗ
ਜਦੋਂ ਇਸ ਸਬੰਧ 'ਚ ਪੰਕਜ ਚੋਪੜਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਕਿਸੇ ਤੋਂ ਡਰਨ ਵਾਲੇ ਨਹੀਂ ਹਨ। ਉਸਨੇ ਜ਼ਿਲਾ ਪੁਲਸ ਮੁਖੀ ਮੋਗਾ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾਵੇ ਕਿਉਂਕਿ ਦੋਸ਼ੀ ਉਸ ਨੂੰ ਪਹਿਲਾਂ ਵੀ ਕਈ ਵਾਰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਆਪਣੇ ਸ਼ਿਵ ਸੈਨਾ ਮੁਖੀ ਦੇ ਇਲਾਵਾ ਦੂਸਰੇ ਉੱਚ ਅਹੁਦੇਦਾਰਾਂ ਦੇ ਧਿਆਨ 'ਚ ਲਿਆ ਦਿੱਤਾ ਹੈ।


author

Shyna

Content Editor

Related News