ਵੱਡੀ ਖ਼ਬਰ : ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ ਨੂੰ ਗੋਲੀ ਮਾਰਨ ਦੀ ਕੋਸ਼ਿਸ਼, ਜਾਣੋ ਪੂਰਾ ਮਾਮਲਾ
Wednesday, May 10, 2023 - 08:42 AM (IST)

ਪਟਿਆਲਾ (ਬਰਜਿੰਦਰ, ਕਵਲਜੀਤ) : ਪਟਿਆਲਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ 'ਤੇ ਸਰਕਾਰੀ ਗੰਨਮੈਨ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ। ਨਸ਼ੇ 'ਚ ਧੁੱਤ ਗੰਨਮੈਨ ਨੇ ਹਰੀਸ਼ ਸਿੰਗਲਾ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ : ਘਰਵਾਲੀ ਨਾਲ ਲੜ ਕੇ ਛੱਤ 'ਤੇ ਚੜ੍ਹਿਆ ਪਤੀ, ਪਤਨੀ ਉੱਪਰ ਪੁੱਜੀ ਤਾਂ ਨਿਕਲ ਗਈਆਂ ਚੀਕਾਂ
ਸਾਰੀ ਸਕਿਓਰਿਟੀ ਦੇ ਸਾਹਮਣੇ ਗੰਨਮੈਨ ਵੱਲੋਂ ਸਰਕਾਰੀ AK-47 ਲੋਡ ਕਰਕੇ ਹਰੀਸ਼ ਸਿੰਗਲਾ 'ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਘਟਨਾ ਦੇ ਗਵਾਹ ਸੀ. ਆਰ. ਪੀ. ਐੱਫ ਕਮਾਂਡੋਜ਼ ਅਤੇ ਹਰੀਸ਼ ਸਿੰਗਲਾ ਨੇ ਇਸ ਦੀ ਸੂਚਨਾ ਐੱਸ. ਐੱਸ. ਪੀ. ਪਟਿਆਲਾ ਅਤੇ ਆਈ. ਜੀ. ਪਟਿਆਲਾ ਨੂੰ ਮੌਕੇ 'ਤੇ ਦਿੱਤੀ।
ਇਸ ਦੇ ਨਾਲ ਹੀ ਸਬੰਧਿਤ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਨੇ ਮੌਕੇ 'ਤੇ ਦੋਸ਼ੀ ਪੁਲਸ ਮੁਲਾਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਪੁਲਸ ਮੁਲਾਜ਼ਮ ਏ. ਐੱਸ. ਆਈ. ਪਰਮਜੀਤ ਸਿੰਘ ਖ਼ਿਲਾਫ਼ ਤੁਰੰਤ 307 ਦਾ ਮਾਮਲਾ ਦਰਜ ਕਰਨ ਦੀ ਮੰਗ ਹਰੀਸ਼ ਸਿੰਗਲਾ ਵੱਲੋਂ ਕੀਤੀ ਗਈ। ਉਨ੍ਹਾਂ ਨੇ ਮੰਗ ਕੀਤੀ ਉਨ੍ਹਾਂ ਨੂੰ ਸੁਰੱਖਿਆ ਦੇ ਤੌਰ 'ਤੇ ਵਧੀਆ ਮੁਲਾਜ਼ਮ ਦਿੱਤੇ ਜਾਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ