ਸ਼ਿਵ ਸੈਨਿਕਾਂ ਨੇ ''ਬਾਬਰ ਪ੍ਰੇਮੀਆਂ'' ਦਾ ਪੁਤਲਾ ਫੂਕਿਆ

12/07/2017 7:08:20 AM

ਕਪੂਰਥਲਾ, (ਜ. ਬ.)- ਸ਼ਿਵ ਸੈਨਾ (ਬਾਲ ਠਾਕਰੇ) ਵੱਲੋਂ ਅਯੁੱਧਿਆ 'ਚ 6 ਦਸੰਬਰ, 1992 ਨੂੰ ਭਗਵਾਨ ਸ਼੍ਰੀ ਰਾਮ ਜਨਮ ਭੂਮੀ ਨੂੰ ਬਾਬਰੀ ਢਾਂਚੇ ਤੋਂ ਮੁਕਤ ਕਰਵਾਉਣ ਵਾਲੇ ਸ਼ਹੀਦ ਰਾਮ ਭਗਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਤੋਂ ਪਹਿਲਾਂ ਸ਼ਿਵ ਸੈਨਾ (ਬਾਲ ਠਾਕਰੇ) ਦੇ ਸੈਂਕੜੇ ਵਰਕਰਾਂ ਵੱਲੋਂ ਸ਼ਿਵ ਸੈਨਾ ਆਗੂ ਓਂਕਾਰ ਕਾਲੀਆ, ਕਾਲਾ ਪੰਡਤ ਅਤੇ ਕ੍ਰਿਪਾਲ ਸਿੰਘ ਝੀਤਾ ਦੀ ਅਗਵਾਈ 'ਚ ਸ਼੍ਰੀ ਸੱਤ ਨਰਾਇਣ ਮੰਦਰ ਚੌਕ 'ਚ ਰਾਮ ਭਗਤਾਂ ਦੇ ਕਾਤਲਾਂ ਤੇ ਬਾਬਰ ਪ੍ਰੇਮੀਆਂ ਦਾ ਪੁਤਲਾ ਫੂਕਿਆ ਗਿਆ। 
ਇਸ ਮੌਕੇ ਖਾਸ ਤੌਰ 'ਤੇ ਹਾਜ਼ਰ ਹੋਏ ਸ਼ਿਵ ਸੈਨਾ (ਬਾਲ ਠਾਕਰੇ) ਪੰਜਾਬ ਦੇ ਸੀਨੀਅਰ ਆਗੂ ਜਗਦੀਸ਼ ਕਟਾਰੀਆ ਨੇ ਸ਼ਹੀਦ ਰਾਮ ਭਗਤਾਂ ਨੂੰ ਹਿੰਦੂ ਕੌਮ ਦੇ ਅਨਮੋਲ ਰਤਨ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੈਂਕੜੇ ਰਾਮ ਭਗਤਾਂ ਵੱਲੋਂ ਨਿਰਸੁਆਰਥ ਭਾਵਨਾ ਨਾਲ ਸ਼੍ਰੀ ਰਾਮ ਜਨਮ ਭੂਮੀ ਤੋਂ ਬਾਬਰੀ ਢਾਂਚੇ ਨੂੰ ਮਿਟਾਉਣ ਲਈ ਦਿੱਤੇ ਗਏ ਪਵਿੱਤਰ ਤੇ ਮਹਾਨ ਬਲੀਦਾਨ ਨੂੰ ਕਿਸੇ ਵੀ ਕੀਮਤ 'ਤੇ ਨਾ ਨਜ਼ਰਅੰਦਾਜ਼ ਕੀਤਾ ਜਾਵੇਗਾ, ਨਾ ਭੁਲਾਇਆ ਜਾਵੇਗਾ ਤੇ ਨਾ ਹੀ  ਵਿਅਰਥ ਜਾਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਮ ਮੰਦਰ ਦਾ ਨਿਰਮਾਣ ਹੀ 'ਸ਼ਹੀਦ ਰਾਮ ਭਗਤਾਂ' ਨੂੰ ਸੱਚੀ ਸ਼ਰਧਾਂਜਲੀ ਹੈ।
ਇਸ ਮੌਕੇ ਸ਼ਿਵ ਸੈਨਾ ਆਗੂ ਦੀਪਕ ਮਦਾਨ, ਰਮੇਸ਼ ਭਗਤ, ਰਜਿੰਦਰ ਵਰਮਾ, ਯੋਗੇਸ਼ ਸੋਨੀ, ਦੀਪਕ ਛਾਬੜਾ, ਚੰਦਰ ਮੋਹਨ, ਰਾਜੂ ਡਾਂਗ, ਲਵਲੇਸ਼ ਢੀਂਗਰਾ, ਇੰਦਰਪਾਲ, ਧਰਮਿੰਦਰ ਕਾਕਾ, ਦੀਪਕ ਵਿਗ, ਟੀਟੂ ਪੇਂਟਰ, ਸਚਿਨ ਬਹਿਲ, ਮੋਨੂੰ ਦੀਵਾਨ, ਬਲਵੀਰ ਡੀ. ਸੀ., ਮੁਨੀ ਲਾਲ ਕਨੌਜੀਆ, ਰਾਜੇਸ਼ ਕਨੌਜੀਆ, ਬਲਵਿੰਦਰ ਭੰਡਾਰੀ, ਸੰਜੇ ਵਿਗ, ਮੁਕੇਸ਼ ਕਸ਼ਯਪ, ਰਿੰਕੂ ਭੰਡਾਰੀ, ਰਜਿੰਦਰ ਕੋਹਲੀ, ਹਰਦੇਵ ਰਾਜਪੂਤ, ਮਨੂੰ ਪੁਰੀ, ਸੰਦੀਪ ਕਸ਼ਯਪ, ਰਾਜੇਸ਼ ਭਾਰਗਵ, ਮਿੰਟੂ ਗੁਪਤਾ, ਬਬਲੂ ਕਨੌਜੀਆ, ਬੌਬੀ ਚਾਚਾ, ਮਨੀ ਅਰੋੜਾ, ਵਿਨੋਦ, ਸੰਨੀ, ਜੱਸ ਆਦਿ ਹਾਜ਼ਰ ਸਨ।


Related News