ਸ਼ਿਵ ਸੈਨਾ ਹਿੰਦੋਸਤਾਨ ਦੀਆਂ ਕਈ ਸ਼ਾਖਾਵਾਂ ਭੰਗ

1/9/2021 9:36:42 AM

ਪਟਿਆਲਾ (ਰਾਜੇਸ਼ ਪੰਜੌਲਾ) : ਸ਼ਿਵ ਸੈਨਾ ਹਿੰਦੋਸਤਾਨ ਨੇ ਆਪਣੀਆਂ ਕਈ ਸ਼ਾਖਾਵਾਂ ਭੰਗ ਕਰ ਦਿੱਤੀਆਂ ਹਨ। ਪੰਜਾਬ ’ਚ ਕੰਮ ਕਰ ਰਹੀ ਪਾਰਟੀ ਦੀ ਮਹਿਲਾ ਸ਼ਾਖਾ ‘ਹਿੰਦੋਸਤਾਨ ਮਹਿਲਾ ਸੈਨਾ ਪੰਜਾਬ, ਵਿਦਿਆਰਥੀ ਸ਼ਾਖਾ, ਹਿੰਦੋਸਤਾਨ ਵਿਦਿਆਰਥੀ ਸੈਨਾ ਪੰਜਾਬ ਅਤੇ (ਗੋਤਾਖੋਰ ਸ਼ਾਖਾ) ਹਿੰਦੋਸਤਾਨ ਗੋਤਾਖੋਰ ਕਲੱਬ ਪੰਜਾਬ, ਹਿੰਦੋਸਤਾਨ ਟਰਾਂਸਪੋਰਟ ਸੈਨਾ ਪੰਜਾਬ ਸਮੇਤ ਉਪਰੋਕਤ ਸਾਰੀਆਂ ਸ਼ਾਖਾਵਾਂ ਨੂੰ ਜ਼ਿਲ੍ਹਾ ਪੱਧਰ, ਸ਼ਹਿਰੀ ਪੱਧਰ ’ਤੇ ਭੰਗ ਕੀਤਾ ਗਿਆ ਹੈ।

ਪਾਰਟੀ ਦੇ ਕੌਮੀ ਪ੍ਰਧਾਨ ਪਵਨ ਕੁਮਾਰ ਗੁਪਤਾ ਨੇ ਦੱਸਿਆ ਕਿ ਪੰਜਾਬ ਤੋਂ ਲੈ ਕੇ ਹਰ ਪੱਧਰ 'ਤੇ ਕੀਤੀਆਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਖ਼ਤਮ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਹਿੰਦੋਸਤਾਨ ਪੰਜਾਬ ’ਚ ਇਨ੍ਹਾਂ ਸੰਗਠਨਾਂ ਦਾ ਦੁਬਾਰਾ ਜਲਦੀ ਮਜ਼ਬੂਤ ਗਠਨ ਕਰੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਲਦੀ ਹੀ ਨਿਯੁਕਤੀਆਂ ਮੁੜ ਕੀਤੀਆਂ ਜਾਣਗੀਆਂ।


Babita

Content Editor Babita