ਸ੍ਰੀ ਨਨਕਾਣਾ ਸਾਹਿਬ ’ਤੇ ਹਮਲੇ ਤੋਂ ਭਡ਼ਕੇ ਸ਼ਿਵ ਸੈਨਿਕਾਂ ਵਲੋਂ ਨਵਜੋਤ ਸਿੱਧੂ ਦੀ ਕੋਠੀ ਦਾ ਘਿਰਾਓ

01/05/2020 9:05:29 PM

ਪਟਿਆਲਾ, (ਰਾਜੇਸ਼)- ਪਾਕਿਸਤਾਨ ’ਚ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ’ਤੇ ਹਮਲਾ ਕਰਨ ਤੋਂ ਭਡ਼ਕੇ ਸ਼ਿਵ ਸੈਨਿਕਾਂ ਨੇ ਪਟਿਆਲਾ ਦੀ ਯਾਦਵਿੰਦਰਾ ਕਾਲੋਨੀ ’ਚ ਸਥਿਤ ਸਾਬਕਾ ਮੰਤਰੀ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਮਿੱਤਰ ਨਵਜੋਤ ਸਿੰਘ ਸਿੱਧੂ ਦੀ ਕੋਠੀ ਦਾ ਘਿਰਾਓ ਕਰ ਕੇ ਰੋਸ ਪ੍ਰਦਰਸ਼ਨ ਕੀਤਾ। ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਹਰੀਸ਼ ਸਿੰਗਲਾ ਦੀ ਅਗਵਾਈ ਹੇਠ ਸ਼ਿਵ ਸੈਨਿਕ ਆਰੀਆ ਸਮਾਜ ਚੌਕ ਤੋਂ ਨਾਅਰੇਬਾਜ਼ੀ ਕਰਦੇ ਹੋਏ ਯਾਦਵਿੰਦਰਾ ਕਾਲੋਨੀ ਪਹੁੰਚੇ, ਜਿਥੇ ਪੁਲਸ ਨੇ ਉਨ੍ਹਾਂ ਨੂੰ ਕੋਠੀ ਤੋਂ ਕੁਝ ਦੂਰੀ ’ਤੇ ਰੋਕ ਲਿਆ, ਜਿਥੇ ਉਨ੍ਹਾਂ ਨੇ ਇਮਰਾਨ ਖਾਨ ਤੇ ਨਵਜੋਤ ਸਿੱਧੂ ਦਾ ਪੁਤਲਾ ਫੂਕ ਕੇ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ।

ਇਸ ਮੌਕੇ ਹਰੀਸ਼ ਸਿੰਗਲਾ ਨੇ ਕਿਹਾ ਕਿ ਪਾਕਿਸਤਾਨ ਵਿਚ ਸਥਿਤ ਗੁ. ਸ੍ਰੀ ਨਨਕਾਣਾ ਸਾਹਿਬ ’ਤੇ ਜੋ ਹਮਲਾ ਪਾਕਿਸਤਾਨੀ ਮੁਸਲਮਾਨਾਂ ਵੱਲੋਂ ਕੀਤਾ ਗਿਆ ਹੈ, ਉਹ ਬਹੁਤ ਹੀ ਘਿਨੌਣੀ ਹਰਕਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੇਤਾ ਨਵਜੋਤ ਸਿੰਘ ਸਿੱਧੂ ਦਾ ਦਿਮਾਗ ਇਕ ਮੰਦਬੁੱਧੀ ਬੱਚੇ ਵਰਗਾ ਹੈ, ਜਿਸ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਲੋਡ਼ ਤੋਂ ਵੱਧ ਦੋਸਤੀ ਨਿਭਾਉਣ ਲਈ ਆਪਣਾ ਅਤੇ ਦੇਸ਼ ਦਾ ਸਭ ਕੁਝ ਦਾਅ ’ਤੇ ਲਾ ਦਿੱਤਾ। ਸ਼ਿਵ ਸੈਨਾ ਬਾਲ ਠਾਕਰੇ ਕਿਸੇ ਵੀ ਧਰਮ ਦਾ ਅਪਮਾਨ ਬਰਦਾਸ਼ਤ ਨਹੀਂ ਕਰ ਸਕਦੀ। ਅਸੀਂ ਸਿੱਧੂ ਤੋਂ ਪੁੱਛਣਾ ਚਾਹੁੰਦੇ ਹਾਂ। ਉਨ੍ਹਾਂ ਨੇ ਜੰਮੂ ਕਸ਼ਮੀਰ ਤੋਂ ਉਜਡ਼ ਕੇ ਆਏ ਸਿੱਖ ਅਤੇ ਹਿੰਦੂਆਂ ਨੂੰ ਵਸਾਉਣ ਲਈ ਕੀ ਕੀਤਾ?

ਪਾਕਿਸਤਾਨ ਵਿਚ ਹਿੰਦੂ ਤੇ ਸਿੱਖਾਂ ਨੂੰ ਬਰਾਬਰ ਤੰਗ ਕੀਤਾ ਜਾਂਦਾ ਹੈ। ਉਸ ਲਈ ਉਨ੍ਹਾਂ ਦੇ ਦੋਸਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਕੀ ਕਰਵਾਇਆ। ਸ੍ਰੀ ਨਨਕਾਣਾ ਸਾਹਿਬ ’ਤੇ ਹਮਲਾ ਇਕ ਸੋਚੀ ਸਮਝੀ ਸਾਜਿਸ਼ ਹੈ।

ਇਸ ਮੌਕੇ ਲਾਹੌਰੀ ਸਿੰਘ, ਭਾਰਤਦੀਪ ਠਾਕੁਰ, ਤਿਲਕ ਰਾਜ ਬੋਬੀ ਡੈਂਟਰ, ਮੋਹਿੰਦਰ ਸਿੰਘ ਤਿਵਾਡ਼ੀ, ਕ੍ਰਿਸ਼ਨ ਪਵਾਰ, ਅਮਰਜੀਤ ਗੋਲਡੀ, ਪ੍ਰਦੀਪ ਯਾਦਵ, ਸੋਨੂੰ, ਰਮਨਦੀਪ ਹੈਪੀ, ਜਸਵਿੰਦਰ ਕੌਰ, ਐਡਵੋਕੇਟ ਅਮਨ, ਵਿਜੇ ਵੋਹਲਾ, ਸੰਦੀਪ ਧਾਲੀਵਾਲ, ਸੀਮਾ ਰਾਣੀ, ਆਸ਼ੂ ਠਾਕੁਰ, ਹਰਜੀਤ ਸਿੰਘ, ਆਰ. ਕੇ. ਬੋਬੀ, ਕਰਨਜੀਤ ਸਿੰਘ, ਭੀਮੂ, ਹਰੀਸ਼ ਕੁਮਾਰ, ਵਿਨੋਦ ਗੁਪਤਾ, ਪ੍ਰਿੰਸ, ਲੱਕੀ, ਮੰਜੂ ਰਾਣੀ, ਪੰਮਾ ਹਾਜ਼ਰ ਸਨ।


Bharat Thapa

Content Editor

Related News