ਸ਼ਿਵ ਸੈਨਾ (ਹਿੰਦੋਸਤਾਨ) ਨੇ ਸੰਸਦ ਮੈਂਬਰ ਭਗਵੰਤ ਮਾਨ ਦਾ ਫੂਕਿਆ ਪੁਤਲਾ

Saturday, Nov 25, 2017 - 01:18 AM (IST)

ਸ਼ਿਵ ਸੈਨਾ (ਹਿੰਦੋਸਤਾਨ) ਨੇ ਸੰਸਦ ਮੈਂਬਰ ਭਗਵੰਤ ਮਾਨ ਦਾ ਫੂਕਿਆ ਪੁਤਲਾ

ਗੁਰਦਾਸਪੁਰ, (ਦੀਪਕ)- ਅੱਜ ਸ਼ਿਵ ਸੈਨਾ (ਹਿੰਦੋਸਤਾਨ) ਨੇ ਜ਼ਿਲਾ ਯੂਥ ਚੇਅਰਮੈਨ ਹੈਪੀ ਕਾਲੀਆ ਦੀ ਪ੍ਰਧਾਨਗੀ ਹੇਠ ਸਥਾਨਕ ਡਾਕਖਾਨਾ ਚੌਕ ਵਿਚ ਆਮ ਆਦਮੀ ਪਾਰਟੀ ਦੇ ਆਗੂ ਤੇ ਸੰਸਦ ਮੈਂਬਰ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਰੋਸ ਵਿਖਾਵਾ ਕਰ ਕੇ ਉਸ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੰਜਾਬ ਯੂਥ ਪ੍ਰਧਾਨ ਹਨੀ ਮਹਾਜਨ ਤੇ ਰੋਹਿਤ ਮੈਂਗੀ ਸੂਬਾ ਬੁਲਾਰਾ ਖਾਸ ਤੌਰ 'ਤੇ ਹਾਜ਼ਰ ਹੋਏ। 
ਇਸ ਦੌਰਾਨ ਹਨੀ ਮਹਾਜਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਜਿਸ ਤਰ੍ਹਾਂ ਪੰਜਾਬ ਦੀ ਸ਼ਾਂਤੀ ਭੰਗ ਕਰਨ ਵਾਲਾ ਬਿਆਨ ਦਿੱਤਾ ਹੈ, ਉਹ ਹਿੰਦੂ ਸਮਾਜ ਹੀ ਨਹੀਂ, ਦੇਸ਼ ਦੇ ਖਿਲਾਫ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵੱਲੋਂ ਕੱਟੜਪੰਥੀਆਂ ਦੇ ਹੱਕ ਵਿਚ ਬਿਆਨ ਦੇਣਾ ਨਿੰਦਣਯੋਗ ਹੈ। ਆਮ ਆਦਮੀ ਪਾਰਟੀ ਦੇ ਆਗੂ ਹਮੇਸ਼ਾ ਹੀ ਅਜਿਹੇ ਬਿਆਨ ਦੇ ਕੇ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ।  ਉਹ ਅਜਿਹੇ ਆਗੂਆਂ ਦਾ ਵਿਰੋਧ ਕਰਦੇ ਹਨ। ਹਨੀ ਮਹਾਜਨ ਨੇ ਕਿਹਾ ਕਿ ਭਗਵੰਤ ਮਾਨ ਜਦੋਂ ਵੀ ਗੁਰਦਾਸਪੁਰ ਆਉਣਗੇ, ਉਨ੍ਹਾਂ ਦਾ ਸ਼ਿਵ ਸੈਨਾ ਹਿੰਦੋਸਤਾਨ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਭਗਵੰਤ ਮਾਨ ਨੇ ਦਿੱਤੇ ਗਏ ਗਲਤ ਬਿਆਨ ਲਈ ਮੁਆਫੀ ਨਾ ਮੰਗੀ ਤਾਂ ਹਿੰਦੂ ਸਮਾਜ ਦੇ ਲੋਕ ਉਨ੍ਹਾਂ ਦਾ ਵੱਖ-ਵੱਖ ਥਾਵਾਂ 'ਤੇ ਸਖ਼ਤ ਵਿਰੋਧ ਕਰਨਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
ਇਸ ਮੌਕੇ ਜ਼ਿਲਾ ਜਨਰਲ ਸ਼ਿਵਮ ਠਾਕੁਰ, ਜ਼ਿਲਾ ਇੰਚਾਰਜ ਅਜੇ ਕੁਮਾਰ, ਅੰਕੁਰ ਮਲਹੋਤਰਾ, ਜ਼ਿਲਾ ਸਕੱਤਰ ਪ੍ਰਿੰਸ ਆਨੰਦ, ਸਿਟੀ ਪ੍ਰਧਾਨ ਦਲਿਤ ਸ਼ਰਮਾ, ਬਲਾਕ ਪ੍ਰਧਾਨ ਮੋਨੂੰ ਅੱਤਰੀ, ਸਿਟੀ ਉਪ ਪ੍ਰਧਾਨ ਸੋਨੂੰ ਸ਼ਰਮਾ, ਪੁਨੀਤ ਸ਼ਰਮਾ, ਗੌਰਵ ਸ਼ਰਮਾ, ਸਿਟੀ ਉਪ ਪ੍ਰਧਾਨ ਯੂਥ ਗਗਨ ਭੱਟੀ, ਜਤਿੰਦਰ ਨਾਥ, ਅਕਸ਼ੇ ਆਦਿ ਮੌਜੂਦ ਸਨ। 
ਓਧਰ ਸ਼ਿਵ ਸੈਨਾ (ਸਮਾਜਵਾਦੀ) ਦੀ ਬੈਠਕ ਪੁਸ਼ਪਾ ਗਿੱਲ, ਉਪ ਪ੍ਰਧਾਨ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਗੈਂਗਸਟਰ ਮਾਮਲੇ ਵਿਚ ਖਾਲਿਸਤਾਨ ਦੇ ਹੱਕ ਵਿਚ ਕੀਤੀ ਗਈ ਬਿਆਨਬਾਜ਼ੀ 'ਤੇ ਰੋਸ ਪ੍ਰਗਟਾਇਆ ਗਿਆ।
ਬੈਠਕ ਦੌਰਾਨ ਪੁਸ਼ਪਾ ਗਿੱਲ ਨੇ ਕਿਹਾ ਕਿ ਭਗਵੰਤ ਮਾਨ ਵੱਲੋਂ ਖਾਲਿਸਤਾਨ ਦੇ ਹੱਕ ਵਿਚ ਸੋਸ਼ਲ ਮੀਡੀਆ 'ਤੇ ਬਿਆਨਬਾਜ਼ੀ ਕਰਨਾ ਪੰਜਾਬ ਦੀ ਅਮਨ-ਸ਼ਾਂਤੀ ਲਈ ਖਤਰੇ ਦੀ ਘੰਟੀ ਹੈ। ਬੈਠਕ ਵਿਚ ਹੋਰਨਾਂ ਤੋਂ ਇਲਾਵਾ ਸਾਹਿਲ ਗਿੱਲ, ਅਨਿਲ ਗਿੱਲ ਆਦਿ ਮੌਜੂਦ ਸਨ।


Related News