ਇਸ ਪਿੰਡ ਦੇ ਪ੍ਰਾਚੀਨ ਸ਼ਿਵ ਮੰਦਿਰ 'ਚ ਸ਼ਿਵਰਾਤਰੀ ਦੀਆਂ ਰੌਣਕਾਂ, ਮਹਾਂਭਾਰਤ ਨਾਲ ਜੁੜਿਆ ਹੈ ਇਤਿਹਾਸ (ਤਸਵੀਰਾਂ)
Tuesday, Mar 01, 2022 - 02:22 PM (IST)
ਸ਼ੇਰਪੁਰ/ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਜ਼ਿਲ੍ਹਾ ਸੰਗਰੂਰ ਅਧੀਨ ਪੈਂਦੇ ਪਿੰਡ ਰਣੀਕੇ ਵਿਖੇ ਪ੍ਰਾਚੀਨ ਸ਼ਿਵ ਮੰਦਰ ਸ੍ਰੀ ਰਣਕੇਸ਼ਵਰ ਮਹਾਂ ਦੇਵ ਸਿੱਧਪੀਠ ਵਿਖੇ ਮਹਾ ਸ਼ਿਵਰਾਤਰੀ ਦਾ ਤਿਓਹਾਰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਅੱਜ ਸਵੇਰ ਤੋਂ ਹੀ ਸ਼ਿਵ ਭਗਤਾਂ ਦੀਆਂ ਮੰਦਿਰ ਵਿਖੇ ਮੱਥਾ ਟੇਕਣ ਲਈ ਲੰਬੀਆਂ ਕਤਾਰਾਂ ਲੱਗੀਆਂ ਦਿਖਾਈ ਦਿੱਤੀਆਂ। ਦੇਸ਼ ਦੇ ਕੋਨੇ-ਕੋਨੇ ਤੋਂ ਸ਼ਿਵ ਮੰਦਿਰ ਵਿਖੇ ਸ਼ਰਧਾਲੂ ਵੱਡੀ ਗਿਣਤੀ ਵਿੱਚ ਪੁੱਜੇ। ਇਸ ਮੌਕੇ ਹੋਮ ਸੈਕਟਰੀ ਉਮਾ ਸ਼ੰਕਰ ਗੁਪਤਾ, ਚੀਫ਼ ਸੈਕਟਰੀ ਹੁਸਨ ਲਾਲ, ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ, ਟਰਾਈਡੈਂਟ ਗਰੁੱਪ ਬਰਨਾਲਾ ਦੇ ਐੱਮ. ਡੀ ਰਾਜਿੰਦਰ ਗੁਪਤਾ, ਭਗਵਾਨ ਮਾਨ ਮੈਂਬਰ ਪਾਰਲੀਮੈਂਟ ਸੰਗਰੂਰ ਦੇ ਭੈਣ ਮਨਪ੍ਰੀਤ ਕੌਰ ਤੋਂ ਇਲਾਵਾ ਵਿਧਾਇਕ ਦਲਵੀਰ ਸਿੰਘ ਗੋਲਡੀ, ਵਪਾਰ ਮੰਡਲ ਸ਼ੇਰਪੁਰ ਦੇ ਪ੍ਰਧਾਨ ਚੇਤਨ ਗੋਇਲ ਸੋਨੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਵੱਖ-ਵੱਖ ਸਮਾਜ ਸੇਵੀ, ਰਾਜਨੀਤਕ, ਧਾਰਮਿਕ , ਆਗੂਆਂ ਨੇ ਹਾਜ਼ਰੀ ਭਰੀ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਉਜਾੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਮਾਂ-ਪੁੱਤ ਦੀ ਦਰਦਨਾਕ ਮੌਤ
ਇਸ ਪ੍ਰਾਚੀਨ ਸ਼ਿਵ ਮੰਦਿਰ ਦਾ ਇਤਿਹਾਸ ਮਹਾਂਭਾਰਤ ਨਾਲ ਸਬੰਧਿਤ ਹੈ। ਦਵਾਪਰ ਯੁੱਗ 'ਚ ਇਸ ਸਥਾਨ 'ਤੇ ਹੀ ਅਰਜਨ ਨੇ ਕਠਿਨ ਤਪੱਸਿਆ ਕੀਤੀ ਸੀ ਅਤੇ ਭਗਵਾਨ ਸ਼ਿਵ ਨੇ ਖ਼ੁਸ਼ ਹੁੰਦਿਆਂ ਆਪ ਪਰਗਟ ਹੋ ਕੇ ਅਰਜੁਨ ਨੂੰ ਗਾਂਡਵ ਧਨੁਸ਼ ਪ੍ਰਦਾਨ ਕੀਤਾ ਸੀ। ਇਸ ਤੋਂ ਬਾਅਦ ਸਵੰਵਰ 'ਚ ਦਰੋਪਦੀ ਨਾਲ ਵਿਆਹ ਕਰਨ ਤੋਂ ਬਾਅਦ ਇਸੇ ਸਥਾਨ 'ਤੇ ਪੁੱਜੇ ਪਾਂਡਵ ਭਗਵਾਨ ਸ਼ਿਵ ਦੀ ਵਿਧੀ ਪੂਰਵਕ ਪੂਜਾ ਕਰਨ ਤੋਂ ਬਾਅਦ ਹਸਤਿਨਾਪੁਰ ਗਏ।
ਇਹ ਵੀ ਪੜ੍ਹੋ : ਪਰਮਾਣੂ ਯੁੱਧ ਦੀ ਆਹਟ ਸੁਣ ਯੂਕ੍ਰੇਨ 'ਚ ਫਸੇ ਬੱਚਿਆਂ ਦੇ ਮਾਪਿਆਂ ਦਾ ਕਲੇਜਾ ਮੂੰਹ ਨੂੰ ਆਇਆ
ਮਹਾ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਨੂੰ ਲੈ ਕੇ ਵੱਡੀ ਗਿਣਤੀ ਲੰਗਰ ਕਮੇਟੀਆਂ ਵੱਲੋਂ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਤਿਆਰ ਕੀਤੇ ਜਾਂਦੇ ਹਨ ਅਤੇ ਮੇਲੇ ਦੇ ਰੂਪ ਵਿਚ ਮੰਦਿਰ ਦੇ ਨਜ਼ਦੀਕ ਸੈਂਕੜਿਆਂ ਦੀ ਗਿਣਤੀ ਵਿੱਚ ਦੁਕਾਨਾਂ ਵੀ ਸਜਦੀਆਂ ਹਨ।
ਪ੍ਰਾਚੀਨ ਸ਼ਿਵ ਮੰਦਿਰ ਦੇ ਮਹੰਤ ਜੁੱਗ ਪੁਰਸ਼ ਮਹੰਤ ਹਰਦੇਵ ਗਿਰੀ ਜੀ ਮਹਾਰਾਜ ਅਤੇ ਬਾਬਾ ਹਰੀ ਰਾਮ ਜੀ ਦੀ ਵੱਲੋਂ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੀਆਂ ਸੰਗਤਾਂ ਨੂੰ ਆਪਣੇ ਅਸ਼ੀਰਵਾਦ ਦਿੱਤਾ ਗਿਆ।
ਇਹ ਵੀ ਪੜ੍ਹੋ : ਯੂਕ੍ਰੇਨ 'ਚ ਫਸੇ ਪੰਜਾਬ ਦੇ ਵਿਦਿਆਰਥੀਆਂ ਬਾਰੇ ਚਿੰਤਤ ਅਕਾਲੀ ਦਲ, ਕੇਂਦਰ ਸਰਕਾਰ ਨੂੰ ਕੀਤੀ ਖ਼ਾਸ ਅਪੀਲ
ਮਹਾ ਸ਼ਿਵਰਾਤਰੀ ਨੂੰ ਮੁੱਖ ਰੱਖਦੇ ਹੋਏ ਅੱਜ ਦੇਰ ਸ਼ਾਮ ਤੱਕ ਦੂਰ-ਦੂਰ ਤੋਂ ਸੰਗਤਾਂ ਲਗਾਤਾਰ ਪੁੱਜਦੀਆਂ ਰਹਿੰਦੀਆਂ ਹਨ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਮੈਂਬਰ ਪਾਰਲੀਮੈਂਟ ਸੰਗਰੂਰ ਨੇ ਦੇਸ਼ ਵਾਸੀਆਂ ਨੂੰ ਮਹਾ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਲ-ਮਿਲ ਕੇ ਇਸ ਤਿਉਹਾਰ ਨੂੰ ਮਨਾਉਣਾ ਚਾਹੀਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ