ਭੀਮ ਟਾਂਕ ਕਤਲਕਾਂਡ ਦੇ ਦੋਸ਼ੀ ਸ਼ਿਵ ਲਾਲ ਡੋਡਾ ਨੂੰ ਮਿਲੀ ਜ਼ਮਾਨਤ !

Friday, Dec 07, 2018 - 04:07 PM (IST)

ਭੀਮ ਟਾਂਕ ਕਤਲਕਾਂਡ ਦੇ ਦੋਸ਼ੀ ਸ਼ਿਵ ਲਾਲ ਡੋਡਾ ਨੂੰ ਮਿਲੀ ਜ਼ਮਾਨਤ !

ਚੰਡੀਗੜ੍ਹ (ਰਿਸ਼ੂਰਾਜ) : ਬਹੁਚਰਚਿਤ ਭੀਮ ਟਾਂਕ ਕਤਲਕਾਂਡ ਦੇ ਦੋਸ਼ੀ ਸ਼ਿਵ ਲਾਲ ਡੋਡਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ 2 ਦਿਨਾਂ ਦੀ ਜ਼ਮਾਨਤ ਦਿੱਤੀ ਗਈ ਹੈ। ਸ਼ਿਵ ਲਾਲ ਡੋਡਾ ਨੂੰ ਇਹ ਜ਼ਮਾਨਤ ਆਪਣੇ ਰਿਸ਼ਤੇਦਾਰ ਦੇ ਵਿਆਹ 'ਤੇ ਜਾਣ ਲਈ ਸ਼ਰਤਾਂ ਸਮੇਤ ਦਿੱਤੀ ਗਈ ਹੈ, ਜੋ ਕਿ 9 ਅਤੇ 13 ਦਸੰਬਰ ਲਈ ਮਿਲੀ ਹੈ। ਜ਼ਿਕਰਯੋਗ ਹੈ ਕਿ ਸਾਲ 2015 'ਚ ਭੀਮ ਕਤਲਕਾਂਡ ਅਤੇ ਗੁਰਜੰਟ ਸਿੰਘ ਕਾਤਲਾਨਾ ਹਮਲੇ 'ਚ ਸ਼ਿਵ ਲਾਲ ਡੋਡਾ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ ਅਤੇ ਹਾਈਕੋਰਟ 'ਚ ਇਹ ਮਾਮਲਾ ਚੱਲ ਰਿਹਾ ਹੈ। 


author

Babita

Content Editor

Related News