ਸ਼ਿਵ ਸੈਨਿਕਾਂ ਫੂਕਿਆ ਸਿਹਤ ਮੰਤਰੀ ਪੰਜਾਬ ਤੇ ਨਗਰ ਨਿਗਮ ਦਾ ਪੁਤਲਾ
Saturday, Jul 28, 2018 - 12:58 AM (IST)
ਹੁਸ਼ਿਆਰਪੁਰ, (ਘੁੰਮਣ)- ਸ਼ਿਵ ਸੈਨਾ (ਬਾਲ ਠਾਕਰੇ) ਵੱਲੋਂ ਸਿਟੀ ਪ੍ਰਧਾਨ ਜਾਵੇਦ ਖਾਨ ਦੀ ਅਗਵਾਈ ’ਚ ਅੱਜ ਸਰਕਾਰੀ ਕਾਲਜ ਚੌਕ ’ਚ ਸਿਹਤ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਅਤੇ ਨਗਰ ਨਿਗਮ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਾਵੇਦ ਖਾਨ ਨੇ ਕਿਹਾ ਕਿ ਹੁਸ਼ਿਆਰਪੁਰ ਵਿਚ ਡਾਇਰੀਆ ਨਾਲ ਕਈ ਵਿਅਕਤੀਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ ਪਰ ਅੱਜ ਤੱਕ ਸਿਵਲ ਹਸਪਤਾਲ ਹੁਸ਼ਿਆਰਪੁਰ ਦਾ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਕੋਈ ਦੌਰਾ ਨਹੀਂ ਕੀਤਾ ਗਿਆ ਅਤੇ ਨਾ ਹੀ ਮਰੀਜ਼ਾਂ ਦੀ ਕੋਈ ਖ਼ਬਰਸਾਰ ਲਈ ਗਈ ਹੈ। ਸਿਹਤ ਮੰਤਰੀ ਨੂੰ ਲੋਕਾਂ ਦੀ ਜਾਨ ਦੀ ਕੋਈ ਚਿੰਤਾ ਨਹੀਂ ਹੈ, ਉਹ ਹੋਰ ਕੰਮਾਂ ਵੱਲ ਆਪਣਾ ਧਿਆਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਬ੍ਰਹਮ ਮਹਿੰਦਰਾ ਨੂੰ ਆਪਣੇ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ।
ਬੁਲਾਰਿਆਂ ਨੇ ਕਿਹਾ ਕਿ ਸਿਵਲ ਹਸਪਤਾਲ ’ਚ ਬਿਸਤਰਿਆਂ ਦੀ ਘਾਟ ਕਾਰਨ ਇਕ ਬੈੱਡ ’ਤੇ 2-2 ਮਰੀਜ਼ ਪਏ ਹੋਏ ਹਨ ਅਤੇ ਬੱਚਿਆਂ ਦੇ ਵਾਰਡਾਂ ਦਾ ਵੀ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਨਗਰ ਨਿਗਮ ਦੀ ਲਾਪ੍ਰਵਾਹੀ ਕਾਰਨ ਡਾਇਰੀਆ ਫੈਲਿਆ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੂੰ ਨੈਤਿਕਤਾ ਦੇ ਅਾਧਾਰ ’ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਅਤੇ ਪੰਜਾਬ ਸਰਕਾਰ ਨੂੰ ਨਗਰ ਨਿਗਮ ਨੂੰ ਭੰਗ ਕਰ ਦੇਣਾ ਚਾਹੀਦਾ ਹੈ।
ਜ਼ਿਲਾ ਸੰਪਰਕ ਪ੍ਰਧਾਨ ਰਵੀ ਕੁਮਾਰ, ਦੋਆਬਾ ਜ਼ੋਨ ਪ੍ਰਧਾਨ ਸਰਬਜੀਤ ਸਾਬੀ ਹਰੀਪੁਰ, ਸਿਟੀ ਇੰਚਾਰਜ ਸੰਜੀਵ ਸੂਦ, ਸਿਟੀ ਵਾਈਸ ਪ੍ਰਧਾਨ ਸੰਤੋਸ਼ ਗੁਪਤਾ ਆਦਿ ਨੇ ਮੰਗ ਕੀਤੀ ਕਿ ਜਿਨ੍ਹਾਂ ਵਿਅਕਤੀਆਂ ਦੀ ਡਾਇਰੀਆ ਨਾਲ ਮੌਤ ਹੋਈ ਹੈ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਹਸਪਤਾਲ ’ਚ ਦਾਖਲ ਮਰੀਜ਼ਾਂ ਦਾ ਮੁਫ਼ਤ ਇਲਾਜ ਅਤੇ 50-50 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਸੰਦੀਪ ਸੂਦ, ਸੌਰਵ, ਬਲਵੀਰ ਸਿੰਘ, ਜੌਨੀ, ਰਾਜੂ, ਸਾਹਿਲ, ਗੌਰਵ ਠਾਕੁਰ, ਦਿਨੇਸ਼ ਗੁਪਤਾ, ਪ੍ਰਵੇਸ਼, ਰਾਜ ਕੁਮਾਰ ਕਾਲੀ, ਕਮਲ ਨੰਗਲ ਸ਼ਹੀਦਾਂ, ਸੰਨੀ, ਦੀਪਕ ਸੈਣੀ, ਵਿਜੇ, ਲਵਪ੍ਰੀਤ, ਕਾਕਾ, ਤਜਿੰਦਰ, ਹਨੀ, ਮੰਜੂ, ਭੋਲੀ, ਯੁਵਰਾਜ ਸਿੰਘ ਆਦਿ ਸਮੇਤ ਵੱਡੀ ਗਿਣਤੀ ’ਚ ਵਰਕਰ ਮੌਜੂਦ ਸਨ।
