ਸ਼੍ਰੋਮਣੀ ਕਮੇਟੀ ਚੋਣਾਂ ਸਬੰਧੀ ਵੋਟਰ ਸੂਚੀ ਦੀ ਤਿਆਰੀ ਲਈ ਨਵੇਂ ਨਿਰਦੇਸ਼ ਜਾਰੀ

Friday, Nov 24, 2023 - 06:15 PM (IST)

ਸ਼੍ਰੋਮਣੀ ਕਮੇਟੀ ਚੋਣਾਂ ਸਬੰਧੀ ਵੋਟਰ ਸੂਚੀ ਦੀ ਤਿਆਰੀ ਲਈ ਨਵੇਂ ਨਿਰਦੇਸ਼ ਜਾਰੀ

ਸਿੱਧਵਾਂ ਬੇਟ (ਚਾਹਲ) : ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਪੰਜਾਬ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਗੁਰਦੁਆਰਾ ਬੋਰਡ ਚੋਣ ਹਲਕਿਆਂ ਵਿਚ ਵੋਟਰ ਸੂਚੀ ਦੀ ਤਿਆਰੀ ਸਬੰਧੀ ਦੁਬਾਰਾ ਸ਼ਡਿਊਲ ਜਾਰੀ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਵੋਟਰ ਸੂਚੀ ਦੀ ਤਿਆਰੀ ਲਈ ਰੀ-ਸ਼ੈਡਿਊਲ ਤਹਿਤ ਵੋਟਰ ਰਜਿਸਟ੍ਰੇਸ਼ਨ ਦਾ ਕੰਮ 21 ਅਕਤੂਬਰ ਤੋਂ ਸ਼ੁਰੂ ਕੀਤਾ ਗਿਆ ਸੀ, ਜੋ ਕਿ 29 ਫਰਵਰੀ 2024 ਤੱਕ ਜਾਰੀ ਰਹੇਗਾ | 

ਉਨ੍ਹਾਂ ਅੱਗੇ ਦੱਸਿਆ ਕਿ 21 ਮਾਰਚ 224 ਨੂੰ ਮੁੱਢਲੀ ਵੋਟਰ ਸੂਚੀ ਦੀ ਪ੍ਰਕਾਸ਼ਨਾ ਕੀਤੀ ਜਾਵੇਗੀ ਅਤੇ ਦਾਅਵੇ ਅਤੇ ਇਤਰਾਜ਼ ਦੀ ਪ੍ਰਾਪਤੀ ਦੀ ਅੰਤਿਮ ਮਿਤੀ 11 ਅਪ੍ਰੈਲ 2024 ਹੋਵੇਗੀ। ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 03 ਮਈ 2024 ਨੂੰ ਕੀਤੀ ਜਾਵੇਗੀ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਲਈ ਵੋਟਰਾਂ ਦੀ ਰਜਿਸਟ੍ਰੇਸ਼ਨ, ਚੋਣ ਹਲਕੇ ਵਿਚੋਂ ਬਿਨੈਕਾਰਾ ਤੋਂ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਲਈ ਰਿਵਾਈਜ਼ਿੰਗ ਅਥਾਰਿਟੀ ਦੀ ਨਿਯੁਕਤੀ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿਚ ਪੈਂਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਹਲਕੇ ਖੰਨਾ ਲਈ ਉਪ ਮੰਡਲ ਮੈਜਿਸਟਰੇਟ (ਖੰਨਾ) ਰਿਵਾਈਜ਼ਿੰਗ ਅਥਾਰਿਟੀ ਹੋਣਗੇ ਜਦਕਿ ਪਾਇਲ ਲਈ ਉਪ ਮੰਡਲ ਮੈਜਿਸਟਰੇਟ (ਪਾਇਲ), ਦੋਰਾਹਾ ਲਈ ਰਿਜਨਲ ਟਰਾਂਸਪੋਰਟ ਅਥਾਰਿਟੀ, ਲੁਧਿਅਣਾ, ਪੱਖੋਵਾਲ ਲਈ ਜ਼ਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ, ਲੁਧਿਆਣਾ, ਰਾਏਕੋਟ ਲਈ ਤਹਿਸੀਲਦਾਰ, ਰਾਏਕੋਟ, ਜਗਰਾਓਾ ਲਈ ਉਪ ਮੰਡਲ ਮੈਜਿਸਟਰੇਟ, ਜਗਰਾਓਾ, ਸਿੱਧਵਾਂ ਬੇਟ ਲਈ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਲੁਧਿਆਣਾ, ਮੁੱਲਾਂਪੁਰ ਦਾਖਾ ਲਈ ਜ਼ਿਲਾ ਮਾਲ ਅਫਸਰ, ਲੁਧਿਆਣਾ, ਲੁਧਿਆਣਾ ਸ਼ਹਿਰੀ (ਦੱਖਣੀ) ਲਈ ਸੰਯੁਕਤ ਕਮਿਸ਼ਨਰ, (ਏ) ਨਗਰ ਨਿਗਮ, ਲੁਧਿਆਣਾ, ਲੁਧਿਆਣਾ ਸ਼ਹਿਰੀ (ਪੱਛਮੀ) ਲਈ ਉਪ ਮੰਡਲ ਮੈਜਿਸਟਰੇਟ, ਲੁਧਿਆਣਾ (ਪਛੱਮੀ), ਲੁਧਿਆਣਾ (ਉਤਰੀ) ਲਈ ਸੰਯੁਕਤ ਕਮਿਸ਼ਨਰ, (ਕੇ) ਨਗਰ ਨਿਗਮ, ਲੁਧਿਆਣਾ, ਲੁਧਿਆਣਾ (ਦਿਹਾਤੀ) ਲਈ ਉਪ ਮੰਡਲ ਮੈਜਿਸਟਰੇਟ, ਲੁਧਿਆਣਾ (ਪੂਰਬੀ) ਅਤੇ ਸਮਰਾਲਾ ਲਈ ਤਹਿਸੀਲਦਾਰ, ਸਮਰਾਲਾ ਰਿਵਾਈਜਿੰਗ ਅਥਾਰਿਟੀ ਹਨ।


author

Anuradha

Content Editor

Related News