ਸ਼੍ਰੋਮਣੀ ਕਮੇਟੀ ਦੇ ਅੰਤਰਿੰਗ ਕਮੇਟੀ ਮੈਂਬਰ ਜਥੇ. ਲੋਹੀਆਂ ਦਾ ਦਿਹਾਂਤ

Tuesday, Nov 05, 2019 - 06:42 PM (IST)

ਸ਼੍ਰੋਮਣੀ ਕਮੇਟੀ ਦੇ ਅੰਤਰਿੰਗ ਕਮੇਟੀ ਮੈਂਬਰ ਜਥੇ. ਲੋਹੀਆਂ ਦਾ ਦਿਹਾਂਤ

ਸੁਲਤਾਨਪੁਰ ਲੋਧੀ (ਸੋਢੀ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿੰਗ ਕਮੇਟੀ ਮੈਂਬਰ ਜਥੇਦਾਰ ਸ਼ਿੰਗਾਰਾ ਸਿੰਘ ਲੋਹੀਆਂ ਦੀ ਅੱਜ ਅਚਾਨਕ ਦਿਮਾਗੀ ਦੌਰਾ ਪੈਣ ਕਾਰਨ ਮੌਤ ਹੋ ਗਈ। ਜਥੇ. ਲੋਹੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੀਆਂ ਤਿਆਰੀਆਂ 'ਚ ਰੁੱਝੇ ਹੋਏ ਸਨ ਕਿ ਅਚਾਨਕ ਦਿਮਾਗੀ ਦੌਰਾ ਪੈਣ ਕਾਰਨ ਸਿਹਤ ਖਰਾਬ ਹੋ ਗਈ ਤੇ ਚਲਾਣਾ ਕਰ ਗਏ । 

ਪਿਛਲੇ ਦੋ ਮਹੀਨਿਆਂ ਤੋਂ 550 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਦੀਆਂ ਤਿਆਰੀਆਂ ਕਰਵਾ ਰਹੇ ਜਥੇ. ਲੋਹੀਆਂ ਅੱਜ ਨਨਕਾਣਾ ਸਾਹਿਬ ਤੋਂ ਆ ਰਹੇ ਅੰਤਰਰਾਸ਼ਟਰੀ ਨਗਰ ਕੀਰਤਨ ਦੇ ਸਵਾਗਤ ਲਈ ਤਿਆਰ ਹੋ ਰਹੇ ਸਨ ਕਿ ਇਹ ਭਾਣਾ ਵਰਤ ਗਿਆ ।


author

Gurminder Singh

Content Editor

Related News