ਅਕਾਲੀ ਆਗੂ ਗੁਰਸੇਵਕ ਮੁਨਸ਼ੀ ਦੀ ਖ਼ੁਦਕੁਸ਼ੀ ਦੇ ਮਾਮਲੇ ''ਚ ਆਇਆ ਨਵਾਂ ਮੋੜ, ਆਡੀਓ ਆਈ ਸਾਹਮਣੇ
Friday, Jul 10, 2020 - 06:15 PM (IST)
ਪਾਤੜਾਂ (ਅਡਵਾਨੀ): ਸ਼੍ਰੋਮਣੀ ਅਕਾਲੀ ਦਲ ਬ ਦੇ ਯੂਥ ਆਗੂ ਤੇ ਬੀਬੀ ਵਨਿੰਦਰ ਕੌਰ ਲੂੰਬਾ ਦੇ ਨਿੱਜੀ ਸਹਾਇਕ ਗੁਰਸੇਵਕ ਸਿੰਘ ਮੁਨਸ਼ੀ ਜੋ ਲੋਕਾਂ ਦੇ ਦਿਲਾਂ ਦੀ ਧੜਕਣ ਬਣ ਚੁੱਕਾ ਸੀ, ਉਸ ਦੀ ਹੋਈ ਅਚਾਨਕ ਖ਼ੁਦਕੁਸ਼ੀ ਨੇ ਲੋਕਾਂ ਨੂੰ ਭਾਰੀ ਸਦਮੇ 'ਚ ਪਾ ਕੇ ਰੱਖ ਦਿੱਤਾ ਸੀ। ਹਲਕਾ ਸ਼ੁਤਰਾਣਾ ਦੇ ਲੋਕਾਂ 'ਚੋਂ ਇਹ ਗੱਲ ਵਾਰ-ਵਾਰ ਸਾਹਮਣੇ ਆ ਰਹੀ ਹੈ ਕਿ ਗੁਰਸੇਵਕ ਸਿੰਘ ਵਰਗਾ ਸ਼ੇਰ ਦਿਲ ਰੱਖਣ ਵਾਲਾ ਵਿਅਕਤੀ ਖ਼ੁਦਕੁਸ਼ੀ ਨਹੀਂ ਕਰ ਸਕਦਾ। ਉਸ ਪਿੱਛੇ ਕਿ ਰਾਜ ਉਸਨੂੰ ਹਰੇਕ ਵਿਅਕਤੀ ਜਾਣਨਾ ਚਾਹੁੰਦਾ ਹੈ। ਇਸ 'ਚ ਉਸ ਸਮੇਂ ਨਵਾਂ ਮੋੜ ਸਾਹਮਣੇ ਆਇਆ ਜਦੋਂ ਗੁਰਸੇਵਕ ਸਿੰਘ ਮੁਨਸ਼ੀ ਥਹੂੜ ਵਲੋਂ ਮਰਨ ਤੋਂ ਪਹਿਲਾਂ ਆਪਣੇ ਨਾਲ ਹੱਡਬੀਤੀ ਦੀਆਂ ਦੋ ਆਡੀਓ ਟੇਪ ਬਿਆਨ ਕੀਤੀਆਂ ਗਈਆਂ ਸੀ ਜੋ ਹੁਣ ਉਸਦੇ ਮਰਨ ਤੋਂ ਇਕ ਮਹੀਨੇ ਬਾਅਦ ਲੋਕਾਂ 'ਚ ਆਈ ਹੈ ਉਹ ਆਡੀਓ 'ਜਗ ਬਾਣੀ' ਦੀ ਟੀਮ ਦੇ ਹੱਥ ਲੱਗੀਆਂ ਹਨ, ਜਿਸ 'ਚ ਉਹ ਗਰੀਬੀ ਕਾਰਨ ਬਹੁਤ ਪਰੇਸ਼ਾਨ ਚੱਲ ਰਿਹਾ ਸੀ, ਜਿਸ ਨੂੰ ਸੁਣਕੇ ਉਸਦੀ ਖ਼ੁਦਕੁਸ਼ੀ ਕਰਨ ਤੇ ਉਸ ਨਾਲ ਕਾਫੀ ਹੱਦ ਤੱਕ ਤਸਵੀਰ ਸਾਫ ਹੋ ਜਾਂਦੀ ਹੈ।
ਇਹ ਵੀ ਪੜ੍ਹੋ: ਤਲਾਕ ਲਏ ਬਿਨਾਂ ਦੂਜਾ ਵਿਆਹ ਕਰ ਰਹੇ ਪਤੀ ਦਾ ਪਹਿਲੀ ਪਤਨੀ ਨੇ ਕੀਤਾ ਅਜਿਹਾ ਹਾਲ
ਗੁਰਸੇਵਕ ਸਿੰਘ ਮੁਨਸ਼ੀ ਕਹਿ ਰਿਹਾ ਹੈ ਕਿ ਤਾਲਾਬੰਦੀ ਲੱਗਣ ਕਾਰਨ ਉਸ ਨੂੰ ਆਪਣੀ ਗਰੀਬੀ ਦਾ ਅਹਿਸਾਸ ਹੋਇਆ, ਜਿਸ ਕਰਕੇ ਉਸਨੇ ਲੋਕਾਂ ਨੂੰ ਆਪਣੀ ਨੇਕ ਕਮਾਈ ਜਮ੍ਹਾ ਕਰਨ ਦੀ ਨਸੀਹਤ ਦਿੱਤੀ ਤੇ ਉਸ ਨੇ ਕਿਹਾ ਕਿ ਮੇਰੇ ਵਰਗੇ ਲੋਕਾਂ ਦਾ ਇਸ ਬਿਮਾਰੀ ਨੇ ਆਰਥਿਕ ਸਥਿਤੀ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ। ਹੇਠਲੇ ਪੱਧਰ ਦੇ ਲੋਕਾਂ ਨੂੰ ਸਰਕਾਰ ਤੇ ਸਮਾਜ ਸੇਵਕ ਸੰਸਥਾਵਾਂ ਰਾਸਨ ਵੰਡ ਰਹੀਆਂ ਹਨ ਅਸੀਂ ਤਾਂ ਉਨ੍ਹਾਂ ਅੱਗੇ ਵੀਂ ਹੱਥ ਨਹੀਂ ਫੈਲਾ ਸਕਦੇ। ਉਸ ਨੇ ਇਹ ਵੀ ਕਿਹਾ ਕਿ ਸਕੂਲ ਬੰਦ ਹੋਣ ਕਾਰਨ ਬੱਚੇ ਘਰ ਹਨ ਉਹ ਆਪਣੇ ਪਿਤਾ ਤੋਂ ਖਾਣ ਵਾਲੇ ਸਾਮਾਨ ਦੀ ਮੰਗ ਕਰਦੇ ਹਨ ਉਸ ਨੇ ਕਿਹਾ ਕਿ ਬੱਚਿਆਂ ਨੂੰ ਕਿ ਕਹੀਏ ਕਿ ਬੱਚਿਆ ਨੂੰ ਚੀਜ਼ ਦਵਾਉਣ ਲਈ ਜੇਬ 'ਚ ਕੋਈ ਪੈਸਾ ਨਹੀਂ ਉਸ ਨੇ ਆਪਣੇ ਬਿਮਾਰ ਪਿਤਾ ਦਾ ਇਲਾਜ ਕਰਵਾਉਣ ਲਈ ਜੋ ਗਰੀਬੀ ਹੋਣ ਕਾਰਨ ਹੱਡਬੀਤੀ ਉਸਦਾ ਵੀ ਜ਼ਿਕਰ ਕੀਤਾ ਹੈ।
ਇਹ ਵੀ ਪੜ੍ਹੋ: 4 ਭੈਣਾਂ ਦੇ ਇਕਲੌਤੇ ਭਰਾ ਨਾਲ ਵਾਪਰਿਆ ਦਰਦਨਾਕ ਹਾਦਸਾ, ਬਾਂਹ ਦੇ ਹੋਏ ਟੋਟੇ-ਟੋਟੇ
ਦੂਜੀ ਆਡੀਓ ਟੇਪ 'ਚ ਉਸ ਨੇ ਆਪਣੇ ਪਿਤਾ ਸਾਮਾਨ ਮੰਨਣ ਵਾਲੇ ਇਕ ਅਫਸਰ ਕੋਲ ਗੁਹਾਰ ਲਗਾ ਰਿਹਾ ਹੈ ਕਿ ਗਰੀਬ ਲੋਕਾਂ ਨੂੰ ਤਾਂ ਸੰਸਥਾਂ ਰਾਸਨ ਭੇਜ ਰਹੀ ਹੈ ਕਿਸੇ-ਕਿਸੇ ਨੂੰ ਤਾਂ ਸਰਕਾਰ ਵੀ ਰਾਸ਼ਨ ਦੇ ਰਹੀ ਉਨ੍ਹਾਂ ਦਾ ਮਸਲਾ ਤਾਂ ਹੱਲ ਹੋਈ ਜਾਂਦਾ ਹਨ ਮੈਨੂੰ ਤਾਂ ਨਾਂ ਸਰਕਾਰ ਪੁੱਛੇ ਨਾਂ ਕੋਈ ਦਰਬਾਰ ਪੁੱਛੇ। ਮੇਰੇ ਕੋਲ 14500 ਹਜ਼ਾਰ ਰੁਪਏ ਖਾਤੇ 'ਚ ਸਨ ਉਹ ਤਾਂ ਮੈਂ ਪਿੰਡ ਦੇ ਕੁੱਝ ਲੋਕ ਤੰਗ ਸਨ ਉਨ੍ਹਾਂ ਨੂੰ ਦੇ ਬੈਠਿਆਂ। ਉਸ ਨੇ ਕਿਹਾ ਕਿ ਉਨ੍ਹਾਂ ਦਾ ਭਲਾ ਕਰਦਾ-ਕਰਦਾ ਆਪਣਾ ਝੱਗਾ ਜੋੜ ਕਰਵਾ ਬੈਠਿਆਂ, ਹੁਣ ਮੇਰੇ ਕੋਲ ਕੋਈ ਪੈਸਾ ਨਹੀਂ ਹੈ। ਉਨ੍ਹਾਂ ਨੇ ਆਪਣੇ ਸਰ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਮੈਂ ਬੰਦਾ ਹੈਗਾ ਸਿੱਧਾ ਸਾਦਾ ਕੁੱਝ ਲੋਕਾਂ ਨੂੰ ਮੈਂ ਚਲਾਕ ਵੀ ਲੱਗਦਾ ਪਰ ਮੇਰੇ ਅੰਦਰ ਚੁਸਤ ਚਲਾਕੀ ਇਸ ਲੇਵਲ ਦੀ ਨਹੀ ਹੈ ਮੈਂ ਤਾਂ ਆਪਣਾ ਢਿੱਡ ਵੀ ਲੋਕਾਂ ਤੋਂ ਲੁਕੋ ਕੇ ਨਹੀਂ ਰੱਖਦਾ ਜਿਹੇ ਜਿਹਾ ਹੈਗਾਂ ਉਸ ਤਰ੍ਹਾਂ ਹੀ ਚੱਲੀ ਜਾਂਦਾ। ਨਾਂ ਤਾਂ ਬਹੁਤ ਹੀ ਚਲਾਕੀ ਕੀਤੀਆਂ ਨਾਂ ਕਰਨੀਆਂ ਹਨ। ਉਸ ਨੇ ਆਪਣੇ ਸਰ ਨੂੰ ਗੁਹਾਰ ਲਗਾਈ ਕਿ ਹੁਣ ਮੇਰੇ ਕੋਲ ਕੋਈ ਪੈਸਾ ਨਹੀਂ ਹੈ ਅਤੇ ਨਾ ਹੀ ਮੇਰੇ ਕੋਲ ਕੁੱਝ ਵੀ ਨਹੀ ਹੈ ਸਰ ਹੁਣ ਮੈਨੂੰ ਘਰਦੇ ਕਹੀ ਜਾਂਦੇ ਹਨ ਕਿ ਘਰ 'ਚ ਚਾਹ ਪੱਤੀ ਕੋਈ ਸਮਾਨ ਨਹੀਂ ਹੈ। ਉਹ ਲੈ ਕੇ ਆਓ ਚੱਲੋ ਤੁਹਾਡਾ ਇਸਰਾਬਾਦ ਹੋਣ ਕਰਕੇ ਫੱਕਰ ਬੰਦੇ ਹਾਂ ਚੱਲੀ ਜਾਂਦਾ ਸਰ ਥੋੜੀ ਦਿੱਕਤ ਜ਼ਿਆਦਾ ਆ ਰਹੀ ਹੈ। ਥੋੜੀ ਗੋਰ ਕਰੋ ਸਰ ਦੇਖੋ ਮੇਰੀ ਗੋਰ ਤਾਂ ਤੁਸੀਂ ਹੀ ਕਰਨੀ ਹੈ ਜਦੋਂ ਸਰ ਖੁਸ਼ ਹੋ ਕੇ ਮੈਨੂੰ ਥਾਪੀ ਦੇ ਦਿੰਦੇ ਹੋ ਉਦੋਂ ਮੈਂ ਛਾਲਾਂ ਮਾਰਨ ਲੱਗ ਜਾਂਦਾ ਹਾਂ ਜਦੋਂ ਮੇਰਾ ਫੋਨ ਚੁੱਕਣਾ ਹੱਟ ਜਾਂਦੇ ਹੋਏ ਉਦੋਂ ਇੰਝ ਜਾਪਦਾ ਹੈ ਕਿ ਜਿਵੇਂ ਮੇਰੀ ਮੌਤ ਹੋ ਗਈ ਹੋਵੇ। ਆਖਿਰ 'ਚ ਉਹ ਇਹ ਕਹਿੰਦਾ ਹੈ ਕਿ ਇਸ ਤੇ ਜਰੂਰ ਗੋਰ ਕਰੋ ਸਰ।ਇਸ ਆਡੀਓ ਨਾਲ ਗੁਰਸੇਵਕ ਸਿੰਘ ਮੁਨਸ਼ੀ ਦੀ ਖੁਦਕੁਸ਼ੀ ਕਰਨ ਦੇ ਮਾਮਲੇ 'ਚ ਇਕ ਨਵਾਂ ਮੋੜ ਆ ਗਿਆ ਹੈ ਪਰ ਪਿੰਡ ਦੇ ਲੋਕ ਅਜੇ ਵੀ ਖੁਦਕੁਸ਼ੀ ਕਰਨ ਤੇ ਯਕੀਨ ਨਹੀਂ ਕਰ ਰਹੇ ਹਨ, ਕਿਉਂਕਿ ਜਿਸ ਦਿਨ ਤੋਂ ਗੁਰਸੇਵਕ ਸਿੰਘ ਮੁਨਸ਼ੀ ਦੀ ਖੁਦਕੁਸ਼ੀ ਮਾਮਲਾ ਦੀ ਜਾਂਚ ਸ਼ੁਰੂ ਕਰਨ ਤੇ ਉਸਦੀ ਘਰਵਾਲੀ ਵਲੋ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਉਸ ਕਰਕੇ ਇਸ ਖੁਦਕੁਸ਼ੀ ਮਾਮਲੇ 'ਚ ਸਵਾਲੀਆ ਨਿਸ਼ਾਨ ਲੱਗੇ ਹੋਏ ਹਨ ਬਾਕਿ ਤਾਂ ਪੁਲਸ ਦੀ ਜਾਂਚ ਤੋਂ ਬਾਅਦ ਹੀ ਇਸ ਮਾਮਲੇ ਤੇ ਪੜਦਾ ਉੱਠ ਸਕੇਗਾ।