ਕੈਪਟਨ ਦੀ ਸਰਕਾਰ ਸਭ ਤੋਂ ਨਿਕੰਮੀ ਸਾਬਤ ਹੋਈ ਹੈ, ਪੰਜਾਬ ''ਚ ਘਰ-ਘਰ ਵਿਕ ਰਿਹਾ ਨਸ਼ਾ: ਸੁਖਬੀਰ ਬਾਦਲ

Sunday, Nov 22, 2020 - 06:05 PM (IST)

ਕੈਪਟਨ ਦੀ ਸਰਕਾਰ ਸਭ ਤੋਂ ਨਿਕੰਮੀ ਸਾਬਤ ਹੋਈ ਹੈ, ਪੰਜਾਬ ''ਚ ਘਰ-ਘਰ ਵਿਕ ਰਿਹਾ ਨਸ਼ਾ: ਸੁਖਬੀਰ ਬਾਦਲ

ਗੁਰੂਹਰਸਹਾਏ (ਆਵਲਾ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਫਰੀਦਕੋਟ ਰੋਡ ਸਥਿਤ ਰਿਜ਼ੋਰਟ ਵਿਖੇ ਪੰਜਾਬ 'ਚ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਪਾਰਟੀ ਵਰਕਰਾਂ ਨਾਲ ਅੱਜ ਇਕ ਮੀਟਿੰਗ ਕੀਤੀ ਜਾ ਰਹੀ ਹੈ।ਜਿਸ 'ਚ ਵੱਡੀ ਗਿਣਤੀ 'ਚ ਵਰਕਰਾਂ ਨੇ ਹਿੱਸਾ ਲਿਆ। ਵਿਧਾਨ ਸਭਾ ਚੋਣਾਂ 'ਚ ਜਿੱਤ ਪ੍ਰਾਪਤ ਕਰਨ ਲਈ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ।
ਇਹ ਵੀ ਪੜ੍ਹੋ: ਡੇਰਾ ਪ੍ਰੇਮੀ ਮਨੋਹਰ ਲਾਲ ਦੇ ਕਤਲ ਨਾਲ ਬੇਅਦਬੀ ਮਾਮਲਿਆਂ ਦੀ ਜਾਂਚ ਪ੍ਰਕਿਰਿਆ ਹੋ ਸਕਦੀ ਹੈ ਪ੍ਰਭਾਵਿਤ!

PunjabKesari

ਇਸ ਮੌਕੇ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਵਰਦੇਵ ਸਿੰਘ ਨੋਨੀ ਮਾਨ,ਰੋਹਿਤ ਵੋਹਰਾ,ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋ,ਦਰਸ਼ਨ ਸਿੰਘ ਬਰਾੜ ਐੱਸ.ਜੀ.ਪੀ.ਸੀ. ਮੈਂਬਰ ਆਦਿ ਮੌਜੂਦ ਸਨ। ਸਰਦਾਰ ਸੁਖਬੀਰ ਸਿੰਘ ਬਾਦਲ  ਨੇ ਵਰਕਰਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਕੈਪਟਨ ਸਰਕਾਰ ਹੁਣ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ ਸਾਬਤ ਹੋਈ ਹੈ। ਕੈਪਟਨ ਸਰਕਾਰ ਅਤੇ ਮੋਦੀ ਸਰਕਾਰ ਦੋਵੇਂ ਰਲ ਮਿਲ ਕੇ ਕੰਮ ਕਰ ਰਹੀਆਂ ਹਨ ਅਤੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਿਸਾਨਾਂ ਦੇ ਹੱਕਾਂ ਦੀ ਲੜਾਈ ਲੜੀ ਹੈ ਤੇ ਲੜਦੀ ਰਹੇਗੀ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਤਿੱਨ ਖੇਤੀ ਬਿੱਲ ਪਾਸ ਕੀਤੇ ਗਏ ਹਨ ਰੱਦ ਨਹੀਂ ਹੁੰਦੇ ਉਦੋਂ ਤੱਕ ਉਨ੍ਹਾਂ ਦੀ ਲੜਾਈ ਕੇਂਦਰ ਸਰਕਾਰ ਨਾਲ ਚੱਲਦੀ ਰਹੇਗੀ।

ਇਹ ਵੀ ਪੜ੍ਹੋ: ਪਰਿਵਾਰ ਗਿਆ ਸੀ ਰਿਸ਼ਤੇਦਾਰ ਦੇ ਸਸਕਾਰ 'ਤੇ, ਜਦ ਪਰਤੇ ਘਰ ਤਾਂ ਕੁੜੀ ਨੂੰ ਇਸ ਹਾਲ 'ਚ ਵੇਖ ਉੱਡੇ ਹੋਸ਼

ਉਨ੍ਹਾਂ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਇਆ ਕਿ ਆਉਣ ਵਾਲੀਆਂ ਨਗਰ ਕੌਂਸਲ ਦੀਆਂ ਚੋਣਾਂ ਪਾਰਟੀ ਵਲੋਂ ਲੜੀਆਂ ਜਾਣਗੀਆਂ ਅਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਅੰਦਰ ਅਕਾਲੀ ਵਰਕਰਾਂ ਤੇ ਧੜਾਧੜ ਪਰਚੇ ਕੀਤੇ ਜਾ ਰਹੇ ਹਨ ਅਤੇ ਕਾਂਗਰਸੀਆਂ ਵਲੋਂ ਪੰਜਾਬ 'ਚ ਨਸ਼ਾ ਜ਼ੋਰਾਂ ਤੇ ਅਤੇ ਘਰ-ਘਰ ਵੇਚਿਆ ਜਾ ਰਿਹਾ ਹੈ। ਸੁਖਬੀਰ ਬਾਦਲ ਨੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਬਣੇ ਦਿਹਾਤੀ ਦੇ ਪ੍ਰਧਾਨ ਸ ਵਰਦੇਵ ਸਿੰਘ ਨੋਨੀ ਮਾਨ ਨੂੰ ਕਿਹਾ ਕਿ ਇਲੈਕਸ਼ਨ ਜਿੱਤਣ ਲਈ ਤੁਸੀਂ ਹੁਣ ਲੋਕਾਂ ਦੇ ਗੋਡਿਆਂ ਨੂੰ ਫੜ ਲਓ ਕਿਉਂਕਿ ਇਸ ਵਾਰ ਆਪਾਂ ਪੰਜਾਬ ਦੇ ਇਲੈਕਸ਼ਨ ਜਿੱਤਣੇ ਹਨ ਅਤੇ ਇਸ ਹਲਕੇ ਦੇ ਵਿਧਾਇਕ ਸੋਢੀ ਜੋ ਕਿ ਪੰਜਾਬ 'ਚ ਖੇਡ ਮੰਤਰੀ ਹਨ ਇਸ ਵਾਰ ਉਸ ਨੂੰ ਜਿੱਤਣ ਨਹੀਂ ਦੇਣਾ ਹੈ। ਉਨ੍ਹਾਂ ਨੇ ਅਫਸਰਾਂ ਨੂੰ ਝਾੜ ਪਾਉਂਦਿਆਂ ਕਿਹਾ ਕਿ ਜਿਨ੍ਹਾਂ ਨੇ ਵੀ ਅਕਾਲੀ ਵਰਕਰਾਂ ਤੇ ਪੂਰੇ ਪੰਜਾਬ ਚ ਝੂਠੇ ਪਰਚੇ ਕੀਤੇ ਹਨ ਉਨ੍ਹਾਂ ਅਫ਼ਸਰਾਂ ਨੂੰ ਡਿਸਮਿਸ ਕੀਤਾ ਜਾਵੇਗਾ। ਸੁਖਬੀਰ ਬਾਦਲ ਨੇ ਸਰਕਲ ਪ੍ਰਧਾਨ ਦਿਹਾਤੀ ਪ੍ਰਧਾਨ ਐੱਸ.ਸੀ. ਵਿੰਗ ਜ਼ਿਲ੍ਹਾ ਪ੍ਰਧਾਨ ਆਗੂਆਂ ਨੂੰ ਸਿਰੋਪੇ ਦੇ ਕੇ ਸਨਮਾਨਤ ਕੀਤਾ ਗਿਆÍ ਇਸ ਮੌਕੇ ਹਰਪਾਲ ਬੇਦੀ,ਅਜੇ ਸਿਕਰੀ, ਪ੍ਰੇਮ ਸਚਦੇਵਾ,ਹਰਜਿੰਦਰ ਗੁਰੂ,ਸ਼ਿਵ ਤ੍ਰਿਪਾਲਕੇ,ਜਸਪ੍ਰੀਤ ਮਾਨ,ਬੌਬੀ ਮਾਨ,ਕੈਸ਼ ਮਾਨ,ਲਾਡਾਂ ਵੋਹਰਾ,ਕਪਿਲ ਕੰਧਾਰੀ ਸਿਕੰਦਰ ਆਦਿ ਹਾਜ਼ਰ ਸਨ।


author

Shyna

Content Editor

Related News