ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਕੇ ਟੀਟੂ ਬਾਣੀਏ ਨੇ ਪਾਰਟੀ ਛੱਡਣ ਦਾ ਲਿਆ ਅਹਿਦ

01/01/2024 5:52:02 PM

ਮੁੱਲਾਂਪੁਰ ਦਾਖਾ (ਕਾਲੀਆ) : ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਜੈ ਪ੍ਰਕਾਸ਼ ਟੀਟੂ ਬਾਣੀਏ ਨੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਕੇ ਪਾਰਟੀ ਨੂੰ ਸਦਾ ਲਈ ਅਲਵਿਦਾ ਕਹਿਣ ਦਾ ਫ਼ੈਸਲਾ ਲੈ ਲਿਆ ਹੈ। ਪਾਰਟੀ ਹਾਈ ਕਮਾਂਡ ਨੂੰ ਲਿਖੇ ਤਿਆਗ ਪੱਤਰ ਵਿਚ ਉਨ੍ਹਾਂ ਕਿਹਾ ਕਿ ਮੈਂ ਜੈ ਪ੍ਰਕਾਸ਼ ਜੈਨ ਉਰਫ ਟੀਟੂ ਬਾਣੀਆ ਪੁਰਾਣੀ ਮੰਡੀ ਮੁੱਲਾਪੁਰ ਦਾਖਾ ਦਾ ਰਹਿਣ ਵਾਲਾ ਹਾਂ ਤੇ ਵਿਧਾਨ ਸਭਾ ਚੋਣਾਂ ਵਿਚ ਤਕਰੀਬਨ ਦੋ ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤੀ ਸੀ ਅਤੇ ਪਾਰਟੀ ਨੇ ਮੈਨੂੰ ਮਾਨ-ਸਤਿਕਾਰ ਬਖ਼ਸ਼ਿਆ ਮੈਨੂੰ ਲੁਧਿਆਣਾ ਦਿਹਾਤੀ ਦਾ ਬੁਲਾਰਾ ਨਿਯੁਕਤ ਕੀਤਾ ਸੀ। ਹੁਣ ਮੈਂ ਪਾਰਟੀ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ ਤੇ ਪਾਰਟੀ ਨੂੰ ਅਲਵਿਦਾ ਆਖ ਰਿਹਾ ਹਾਂ ਤੇ ਲੁਧਿਆਣਾ ਦੇ ਦਿਹਾਤੀ ਬੁਲਾਰੇ ਦੇ ਅਹੁਦੇ ਨੂੰ ਛੱਡ ਰਿਹਾ ਹਾਂ। ਮੈਂ ਦੱਸਣਾ ਚਾਹੁੰਦਾ ਹਾਂ ਕਿ ਪਾਰਟੀ ਛੱਡਣ ਦਾ ਕਾਰਨ ਨਾ ਹੀ ਪਾਰਟੀ ਪ੍ਰਧਾਨ, ਨਾ ਹੀ ਪਾਰਟੀ ਤੇ ਨਾ ਕਿਸੇ ਲੀਡਰ ਨਾਲ ਕੋਈ ਗੁੱਸਾ ਗਿਲਾ ਹੈ।

ਮੈਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦੱਸਣਾ ਚਾਹੁੰਦਾਂ ਹਾਂ ਕਿ ਦੋ ਸਾਲਾਂ ਵਿਚ ਨਾ ਤਾਂ ਮੈਂ ਪਾਰਟੀ ਦੇ ਅਕਸ ਨੂੰ ਖਰਾਬ ਕੀਤਾ ਤੇ ਨਾ ਹੀ ਅਨੁਸ਼ਾਸਨ ਭੰਗ ਕੀਤਾ। ਸਗੋਂ ਆਪਣੇ ਛੋਟੇ ਛੋਟੇ ਧਰਨਿਆ ਰਾਹੀਂ ਪੰਜਾਬ ਦੇ ਮੁੱਦਿਆਂ ਦੀ ਆਵਾਜ਼ ਚੁੱਕ ਕੇ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਕੰਮ ਕੀਤਾ । ਇਥੇ ਦੱਸਣਯੋਗ ਹੈ ਕਿ ਜਦੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਲਹਿਰ ਵਿਚ ਸਾਰੇ ਕਾਂਗਰਸੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਬਹਿ ਗਏ ਤਾਂ ਉਸ ਔਖੇ ਸਮੇਂ ਪਾਰਟੀ ਜੁਆਇਨ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਐੱਮ .ਐੱਲ .ਏ ਨੂੰ ਜਿਤਾਉਣ ਵਿਚ ਆਪਣਾ ਯੋਗਦਾਨ ਤਨ ਮਨ ਧੰਨ ਨਾਲ ਪਾਇਆ। ਅੰਤ ਵਿਚ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹੋਏ ਤੇ ਇਨ੍ਹਾਂ ਦੋ ਸਾਲਾਂ ਵਿਚ ਜੇ ਮੇਰੇ ਤੋਂ ਕੋਈ ਗਲਤੀ ਹੋਈ ਹੋਵੇ ਜਾ ਕਿਸੇ ਦਾ ਮੇਰੇ ਕਰਕੇ ਦਿਲ ਦੁਖਿਆ ਹੋਵੇ ਉਸਦੀ ਮਾਫੀ ਮੰਗਦੇ ਮੈਂ ਪਾਰਟੀ ਨੂੰ ਛੱਡ ਰਿਹਾ ਹਾਂ ।


Gurminder Singh

Content Editor

Related News