ਪੰਜਾਬ ''ਚ ਟਕਸਾਲੀਆਂ ਹੱਥੋਂ ਹੌਲੇ ਹੋਏ ਅਕਾਲੀ, ਦੱਸਿਆ ਪੱਲੇ ਕੀ ਆ...

06/04/2019 2:10:58 PM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਨੂੰ ਚਾਰ ਮਹੀਨੇ ਪਹਿਲਾਂ ਪੰਜਾਬ ਸਿਆਸੀ ਬੇਦਾਵਾ ਦੇ ਕੇ ਅਕਾਲੀ ਦਲ ਦੀ ਕਿਸ਼ਤੀ 'ਚੋਂ ਛਾਲਾਂ ਮਾਰ ਕੇ ਆਪਣਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਾਉਣ ਵਾਲੇ ਅਕਾਲੀ ਲੀਡਰਾਂ ਰਣਜੀਤ ਸਿੰਘ ਬ੍ਰਹਮਪੁਰਾ ਸਾਬਕਾ ਐੱਮ. ਪੀ., ਸਾਬਕਾ ਐੱਮ. ਪੀ. ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ ਸਾਬਕਾ ਮੰਤਰੀ, ਵੀਰ ਦਵਿੰਦਰ ਸਿੰਘ ਅਤੇ ਹੋਰਨਾਂ ਨੇ ਲੋਕ ਸਭਾ ਚੋਣਾਂ 'ਚ ਆਪਣੀ ਤਾਕਤ ਦਿਖਾ ਦਿੱਤੀ ਹੈ।

ਤਾਜ਼ਾ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜੇ ਤੋਂ ਪਤਾ ਲੱਗਦਾ ਹੈ ਕਿ ਟਕਸਾਲੀ ਆਗੂਆਂ ਨੇ ਸ੍ਰੀ ਅਨੰਦਪੁਰ ਸਾਹਿਬ, ਫਰੀਦਕੋਟ, ਜਲੰਧਰ, ਸੰਗਰੂਰ, ਪਟਿਆਲਾ, ਸ੍ਰੀ ਫਤਿਹਗੜ੍ਹ ਸਾਹਿਬ, ਸ੍ਰੀ ਖੰਡੂਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸੀਟ 'ਤੇ ਆਪÎਣੇ ਸਿਆਸੀ ਹੱਥ ਦਿਖਾ ਦਿੱਤੇ ਹਨ, ਕਿਉਂਕਿ ਇਨ੍ਹਾਂ ਹਲਕਿਆਂ ਨੂੰ ਪੰਥਕ ਸੋਚ ਰੱਖਣ ਵਾਲੇ ਮੰਨਿਆ ਜਾਂਦਾ ਹੈ। ਬਾਕੀ ਜਿਹੜੇ ਟਕਸਾਲੀ ਅਕਾਲੀ ਦਲ ਤੋਂ ਬਾਗੀ ਹੋਏ ਹਨ ਜਦੋਂ ਉਹ ਬਾਗੀ ਹੋਏ ਸਨ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਚੋਟੀ ਦੇ ਨੇਤਾਵਾਂ ਦਾ ਉਸ ਵੇਲੇ ਇਹ ਬਿਆਨ ਆਇਆ ਕਿ ਇਨ੍ਹਾਂ ਦੇ ਪੱਲੇ ਕੀ ਹੈ ਅਤੇ ਇਹ ਸ਼੍ਰੋਮਣੀ ਅਕਾਲੀ ਦਲ ਦਾ ਕੁਝ ਨਹੀਂ ਵਿਗਾੜ ਸਕਦੇ ਪਰ ਜੋ ਹੁਣ ਹਾਲਾਤ ਦੇਖੇ ਜਾ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਸਾਰੀਆਂ ਸੀਟਾਂ ਹਾਰ ਗਿਆ। ਕੇਵਲ ਬਾਦਲ ਪਰਿਵਾਰ ਦੀ ਨੂੰਹ ਅਤੇ ਪੁੱਤਰ ਹੀ ਜੇਤੂ ਹੋਏ ਹਨ। ਇਸ ਦੀ ਚਰਚਾ ਅੱਜ ਕੱਲ ਹੋਰ ਨਹੀਂ ਕੋਈ ਸਗੋਂ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਹੀ ਇਕ-ਦੂਜੇ ਨਾਲ ਕਰ ਰਹੇ ਹਨ। ਪੰਜਾਬ 'ਚ ਭਾਵੇਂ ਟਕਸਾਲੀ ਖਾਤਾ ਨਹੀਂ ਖੋਲ੍ਹ ਸਕੇ ਪਰ ਉਨ੍ਹਾਂ ਵਲੋਂ ਬਾਦਲਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਅਕਾਲੀ ਦਲ 'ਤੇ ਕਬਜ਼ਾ ਕਰਨ ਦੇ ਜੋ ਦੋਸ਼ ਲਾਏ ਸਨ, ਉਸ ਦਾ ਪੰਜਾਬ ਦੇ ਵੋਟਰਾਂ 'ਤੇ ਅਸਰ ਜ਼ਰੂਰ ਦੇਖਿਆ ਗਿਆ।

ਇਸ ਬਾਰੇ ਜਦੋਂ ਟਕਸਾਲੀਆਂ ਦੇ ਜਨਰਲ ਸਕੱਤਰ ਸੇਵਾ ਸਿੰਘ ਸੇਖਵਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਕਾਲੀ ਆਖਦੇ ਸਨ ਕਿ ਟਕਸਾਲੀਆਂ ਪੱਲੇ ਕੱਖ ਨਹੀਂ, ਸਾਡਾ ਕੁਝ ਨਹੀਂ ਵਿਗਾੜ ਸਕਦੇ। ਉਨ੍ਹਾਂ ਕਿਹਾ ਕਿ ਅਸੀਂ ਨਹੀਂ ਪਿਤਾ ਪ੍ਰਮਾਤਮਾ ਜਿਸ ਦਾ ਨਿਰਾਦਰ ਕੀਤਾ ਹੈ, ਇਨ੍ਹਾਂ ਦਾ ਉਹੀ ਵਿਗਾੜ ਰਿਹਾ ਹੈ। ਉਨ੍ਹਾਂ ਕਿਹਾ ਜੋ ਦੋ ਸੀਟਾਂ ਜਿੱਤੀਆਂ ਹਨ, ਇਕ ਕੈਪਟਨ ਅਤੇ ਖਹਿਰੇ ਨਾਲ ਮਨਪ੍ਰੀਤ ਫਰੈਂਡਲੀ ਮੈਚ ਕਾਰਣ ਅਤੇ ਦੂਜੀ ਮਾਇਆ ਦੇ ਗਰੂਰ 'ਤੇ। ਉਨ੍ਹਾਂ ਕਿਹਾ ਕਿ ਹੁਣ ਤਾਂ ਮੋਦੀ ਨੂੰ ਇਨ੍ਹਾਂ ਦੀ ਸੱਚਾਈ ਦਾ ਪਤਾ ਲੱਗ ਗਿਆ ਹੈ।


Anuradha

Content Editor

Related News