ਕੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਸ਼ਾਂਤ ਕਿਸ਼ੋਰ ਸਾਬਿਤ ਹੋਣਗੇ ਸੁਨੀਲ ਕੋਨੂਗੋਲੂ?

07/22/2021 12:16:58 PM

ਜਲੰਧਰ (ਮ੍ਰਿਦੁਲ)– 2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਪੋਲੀਟੀਕਲ ਸਟ੍ਰੈਟਜਿਸਟ ਪ੍ਰਸ਼ਾਂਤ ਕਿਸ਼ੋਰ ਅਤੇ ਉਸ ਦੀ ਟੀਮ ਦੇ ਸਿਰ ’ਤੇ ਜਿੱਤੇ ਪ੍ਰਧਾਨ ਨਰਿੰਦਰ ਮੋਦੀ ਨੇ ਹਰ ਸਿਆਸੀ ਪਾਰਟੀਆਂ ਦੇ ਚੋਣ ਲੜਨ ਦੇ ਤਰੀਕੇ ਬਦਲ ਦਿੱਤੇ। ਹਰ ਵਾਰ ਸਿਆਸੀ ਪਾਰਟੀ ਚੁਣਾਵੀ ਵਾਅਦੇ ਤਾਂ ਕਰਦੀ ਹੈ ਪਰ ਇਨ੍ਹੀਂ ਦਿਨੀਂ ਚੁਣਾਵੀ ਵਾਅਦੇ ਹਾਈਟੈੱਕ ਹੋ ਗਏ ਹਨ। ਇਸ ਰੇਸ ਵਿਚ ਪ੍ਰਸ਼ਾਂਤ ਕਿਸ਼ੋਰ ਦਾ ਨਾਂ ਸਭ ਤੋਂ ਅੱਗੇ ਆਉਂਦਾ ਹੈ, ਜਿਸ ਨੂੰ ਹਰ ਪਾਰਟੀ ਚੋਣ ਪ੍ਰਚਾਰ ਕਰਵਾਉਣ ਲਈ ਹਾਇਰ ਕਰਨਾ ਚਾਹੁੰਦੀ ਹੈ। ਇਹ ਪੋਲੀਟੀਕਲ ਸਟ੍ਰੈਟਜਿਸਟ ਕਰੋੜਾਂ ਰੁਪਏ ਲੈ ਕੇ ਸਿਆਸੀ ਪਾਰਟੀਆਂ ਦੀ ਸਟ੍ਰੈਟਜੀ ਬਣਾਉਂਦੇ ਤਾਂ ਹਨ ਹੀ, ਉਸਦੇ ਨਾਲ ਹੀ ਜਨਤਾ ਨੂੰ ਲੁਭਾਉਣ ਦੇ ਨਵੇਂ-ਨਵੇਂ ਹੱਥਕੰਡੇ ਅਪਣਾਉਂਦੇ ਹਨ, ਜਿਸ ਦਾ ਵੱਡਾ ਹਿੱਸਾ ਸੋਸ਼ਲ ਮੀਡੀਆ ਵੀ ਹੈ।

ਤਾਜ਼ਾ ਹਾਲਾਤ ਦੀ ਗੱਲ ਕਰੀਏ ਤਾਂ ਇਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਧਾਨ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਦੇ ਪੁਰਾਣੇ ਦੋਸਤ ਅਤੇ ਪਾਰਟਨਰ ਰਹੇ ਸੁਨੀਲ ਕੋਨੂਗੋਲੂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣਾਂ ਜਿੱਤਣ ਲਈ ਹਾਇਰ ਕੀਤਾ ਗਿਆ ਹੈ, ਜਿਸ ਨੇ ਸਿਆਸੀ ਗਤੀਵਿਧੀਆਂ ਅਤੇ ਸਮੀਕਰਨ ਬਿਲਕੁਲ ਬਦਲ ਕੇ ਰੱਖ ਦਿੱਤੇ ਹਨ। ਇਕ ਸਮੇਂ ਤੱਕ ਪ੍ਰਸ਼ਾਂਤ ਕਿਸ਼ੋਰ ਦੇ ਸਭ ਤੋਂ ਕਰੀਬੀ ਅਤੇ ਕਰਤਾ-ਧਰਤਾ ਮੰਨੇ ਜਾਂਦੇ ਸੁਨੀਲ ਉਨ੍ਹਾਂ ਦੇ ਸਭ ਤੋਂ ਵੱਡੇ ਸਿਆਸੀ ਮੁਕਾਬਲੇਬਾਜ਼ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ: ਭਲਕੇ ਸਜੇਗਾ ਨਵਜੋਤ ਸਿੱਧੂ ਦੇ ਸਿਰ 'ਤੇ ਪ੍ਰਧਾਨਗੀ ਦਾ ਤਾਜ, ਕੈਪਟਨ ਦੇ ਆਉਣ ਜਾਂ ਨਾ ਆਉਣ ਦੀ ਦੁਚਿੱਤੀ ਬਰਕਰਾਰ

ਗੱਲ ਕੀਤੀ ਜਾਵੇ ਤਾਂ ਸੁਨੀਲ ਵੱਲੋਂ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਲਈ ਜ਼ਮੀਨੀ ਪੱਧਰ ’ਤੇ ਆਪਣੀ ਟੀਮ ਨੂੰ ਸਰਵੇ ਕਰਨ ਲਈ ਭੇਜ ਵੀ ਦਿੱਤਾ ਗਿਆ ਹੈ, ਜੋ ਪੰਜਾਬ ਵਿਚ ਨਵੇਂ ਮੁੱਦੇ ਅਤੇ ਨਵੇਂ ਚਿਹਰੇ ਲੱਭਣ ਵਿਚ ਲੱਗੀ ਹੈ। ਪੰਜਾਬ ਦੇ ਸਿਆਸੀ ਗਲਿਆਰਿਆਂ ਵਿਚ ਚਰਚਾ ਹੈ ਕਿ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ 2017 ਵਿਚ ਪ੍ਰਸ਼ਾਂਤ ਕਿਸ਼ੋਰ ਵੱਲੋਂ ਜਿੱਤ ਹਾਸਲ ਕਰਵਾਈ ਗਈ ਸੀ, ਉਸੇ ਤਰ੍ਹਾਂ ਕੀ ਆਗਾਮੀ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਸ਼ਾਂਤ ਕਿਸ਼ੋਰ ਸਾਬਿਤ ਹੋਣਗੇ ਸੁਨੀਲ ਕੋਨੂਗੋਲੂ ਜਾਂ ਨਹੀਂ? ਇਹ ਦਿਨ-ਬ-ਦਿਨ ਵੱਡਾ ਸਵਾਲ ਬਣਦਾ ਜਾ ਰਿਹਾ ਹੈ।

PunjabKesari

ਪਾਰਟੀ ਦੇ ਉੱਚ ਪੱਧਰੀ ਸੂਤਰਾਂ ਦੀ ਮੰਨੀਏ ਤਾਂ ਸੁਨੀਲ ਕੋਨੂਗੋਲੂ ਦੀ ਟੀਮ ਦਾ ਹਰ ਹਲਕਾ ਵਿਧਾਇਕ ਅਤੇ ਇੰਚਾਰਜ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਆਈ. ਟੀਮ ਵੱਲੋਂ ਸੰਪਰਕ ਬਣਾਇਆ ਜਾ ਰਿਹਾ ਹੈ। ਹਰ ਹਲਕੇ ਦੇ ਮੁੱਦਿਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਤਾਂ ਕਿ ਉਨ੍ਹਾਂ ਮੁੱਦਿਆਂ ਦੇ ਸਿਰ ’ਤੇ ਉਹ ਕਾਂਗਰਸ ਪਾਰਟੀ ’ਤੇ ਆਗਾਮੀ ਚੋਣਾਂ ਵਿਚ ਹਾਵੀ ਹੋ ਸਕਣ। ਅਕਾਲੀ ਦਲ ਦੀ ਆਗਾਮੀ ਚੋਣਾਂ ਵਿਚ ਰਣਨੀਤੀ ਤੈਅ ਕਰਨ ਲਈ ਸੁਨੀਲ ਅਤੇ ਸ਼੍ਰੋਅਦ ਦੇ ਆਈ. ਟੀ. ਵਿੰਗ ਦੀ ਟੀਮ, ਜਿਸ ਵਿਚ ਪੰਜਾਬ ਪ੍ਰਧਾਨ ਨਛੱਤਰ ਸਿੰਘ, ਦੋਆਬਾ ਜ਼ੋਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਖਾਲਸਾ, ਮਾਝਾ ਜ਼ੋਨ ਦੇ ਪ੍ਰਧਾਨ ਪ੍ਰਭਦੀਪ ਸਿੰਘ ਪੰਡੋਰੀ, ਮਾਲਵਾ ਦੇ ਪ੍ਰਧਾਨ ਜਸਪ੍ਰੀਤ ਸਿੰਘ, ਮਾਲਵਾ-2 ਦੇ ਪ੍ਰਧਾਨ ਗਗਨਦੀਪ ਸਿੰਘ ਪੰਨੂ, ਮਾਲਵਾ-3 ਦੇ ਪ੍ਰਧਾਨ ਬਲਰਾਜ ਭੱਠਲ ਅਤੇ ਬਠਿੰਡਾ ਲੋਕ ਸਭਾ ਦੇ ਅਨੂਪ ਕੁਲਾਰ ਮਿਲ ਕੇ ਅਕਾਲੀ ਦਲ ਦੀ ਸਾਰੀ ਰਣਨੀਤੀ ਅਤੇ ਪੰਜਾਬ ਦੇ ਮੁੱਦਿਆਂ ਬਾਰੇ ਸੁਨੀਲ ਨਾਲ ਗੱਲਬਾਤ ਕਰ ਰਹੇ ਹਨ ਤਾਂ ਕਿ ਸੁਨੀਲ ਨੂੰ ਪੰਜਾਬ ਦੇ ਹਰ ਮੁੱਦੇ ਤੋਂ ਜਾਣੂ ਕਰਵਾਇਆ ਜਾ ਸਕੇ।

ਇਹ ਵੀ ਪੜ੍ਹੋ: ਕੀ ਕਿਸਾਨ ਸੰਘਰਸ਼ ਨੂੰ ਢਾਹ ਲਾ ਰਿਹਾ ਹੈ, ਸਮੁੱਚੀਆਂ ਰਾਜਸੀ ਧਿਰਾਂ ਦਾ ਵਿਰੋਧ?
ਜੇਕਰ ਦੂਜੇ ਪਾਸੇ ਪ੍ਰਸ਼ਾਂਤ ਕਿਸ਼ੋਰ ਦੀ ਗੱਲ ਕੀਤੀ ਜਾਵੇ ਤਾਂ ਪੀ. ਕੇ. ਪਿਛਲੇ ਲੰਮੇ ਅਰਸੇ ਤੋਂ ਕਾਂਗਰਸ ਪਾਰਟੀ ਦੇ ਪੰਜਾਬ ਵਿਚ ਅਕਸ ਲਈ ਕੰਮ ਕਰ ਰਹੇ ਹਨ, ਜਿਸ ਦਾ ਇਕ ਹਿੱਸਾ ਕੈਪਟਨ ਨੂੰ ਇਗਨੌਰ ਕਰਵਾਉਣਾ ਅਤੇ ਨਵਜੋਤ ਸਿੰਘ ਸਿੱਧੂ ਪੰਜਾਬ ਪ੍ਰਧਾਨ ਲਈ ਪ੍ਰਾਜੈਕਟ ਕਰਨਾ ਵੀ ਹੈ। ਇੰਨੇ ਘੱਟ ਸਮੇਂ ਵਿਚ ਹੀ ਸੁਨੀਲ ਕੋਨੂਗੋਲੂ ਪੰਜਾਬ ਦੀ ਜਨਤਾ ਵਿਚਕਾਰ ਸਿਆਸੀ ਗੁਗਲੀ ਸੁੱਟ ਕੇ ਅਕਾਲੀ ਦਲ ਦੇ ਅਕਸ ਨੂੰ ਪੰਜਾਬ ਵਿਚ ਕਾਂਗਰਸ ਦੇ ਬਰਾਬਰ ਲਿਆ ਸਕਦੇ ਹਨ ਜਾਂ ਨਹੀਂ? ਕਿਉਂਕਿ ਅਕਾਲੀ ਦਲ ਨੂੰ ਬੇਅਦਬੀ ਅਤੇ ਗੋਲੀ ਕਾਂਡ ਵਰਗੇ ਸੰਗੀਨ ਇਲਜ਼ਾਮ ਝੱਲਣ ਦੇ ਨਾਲ-ਨਾਲ ਜਿਸ ਤਰ੍ਹਾਂ 2017 ਦੀਆਂ ਵਿਧਾਨ ਸਭਾ ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਮੋਦੀ ਲਹਿਰ ਦੇ ਬਾਵਜੂਦ ਪਾਰਟੀ ਦੀ ਹਾਲਤ ਹੋਈ, ਇਸ ਨੂੰ ਦੇਖਦੇ ਹੋਏ ਸੁਨੀਲ ਨੂੰ ਅਕਾਲੀ ਦਲ ਦੇ ਹਰ ਪਹਿਲੂ ਨੂੰ ਸਮਝਣਾ ਅਤੇ ਚੋਣਾਂ ਵਿਚ ਪਾਰਟੀ ਦੇ ਅਕਸ ਨੂੰ ਲੋਕਾਂ ਵਿਚ ਦੁਬਾਰਾ ਖੜ੍ਹਾ ਕਰਨਾ, ਮੁਸ਼ਕਲ ਟਾਸਕ ਹੈ।

ਕੌਣ ਹਨ ਸੁਨੀਲ ਕੋਨੂਗੋਲੂ
ਪ੍ਰਸ਼ਾਂਤ ਕਿਸ਼ੋਰ ਦੇ ਸੱਜੇ ਹੱਥ ਮੰਨੇ ਜਾਣ ਵਾਲੇ ਸੁਨੀਲ ਕੋਨੂਗੋਲੂ ਭਾਜਪਾ ਨੂੰ ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਗੁਜਰਾਤ ਅਤੇ ਕਰਨਾਟਕ ਦੇ ਚੋਣ ਕੰਪੇਨਿੰਗ ਦੇ ਸਿਰ ’ਤੇ ਜਿੱਤ ਹਾਸਲ ਕਰਵਾਉਣ ਵਾਲੇ ਹਨ। ਇੰਨਾ ਹੀ ਨਹੀਂ, 2016 ਵਿਚ ਡੀ. ਐੱਮ. ਕੇ. ਦੇ ਪ੍ਰਧਾਨ ਐੱਮ. ਕੇ. ਸਟਾਲਿਨ ਦੀ ਕੰਪੇਨਿੰਗ ਦੀ ਵੀ ਅਗਵਾਈ ਕਰ ਚੁੱਕੇ ਹਨ। ਉਨ੍ਹਾਂ ਬਾਰੇ ਇਕ ਗੱਲ ਕਹੀ ਜਾਂਦੀ ਹੈ ਕਿ ਉਹ ਖ਼ੁਦ ਸੋਸ਼ਲ ਮੀਡੀਆ ਅਤੇ ਆਈ. ਟੀ. ਦੇ ਮਾਹਿਰ ਹੋਣ ਦੇ ਨਾਲ-ਨਾਲ ਸੋਸ਼ਲ ਮੀਡੀਆ ’ਤੇ ਖ਼ੁਦ ਐਕਟਿਵ ਨਹੀਂ ਰਹਿੰਦੇ। ਉਨ੍ਹਾਂ ਦਾ ਵਰਕਿੰਗ ਸਟਾਈਲ ਬਿਲਕੁਲ ਵੱਖਰਾ ਹੈ।

ਇਹ ਵੀ ਪੜ੍ਹੋ:  ਭਤੀਜੀ ਦੇ NRI ਪਤੀ ਤੋਂ ਦੁਖ਼ੀ ਚਾਚੇ ਨੇ ਚੁੱਕਿਆ ਖ਼ੌਫ਼ਨਾਕ ਕਦਮ, ਫੇਸਬੁੱਕ 'ਤੇ ਲਾਈਵ ਹੋ ਕੇ ਕੀਤਾ ਵੱਡਾ ਖ਼ੁਲਾਸਾ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News