ਸਾਡਾ ਮੁੱਖ ਮਕਸਦ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਨੂੰ ਮੂਲ ਰੂਪ 'ਚ ਲਾਗੂ ਕਰਨਾ: ਢੀਂਡਸਾ

Friday, Jul 24, 2020 - 12:07 PM (IST)

ਈਸੜੂ, ਬੀਜਾ (ਬੈਨੀਪਾਲ, ਬਿਪਨ): ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਵੱਖ ਹੋ ਕੇ ਨਵੇਂ ਬਣਾਏ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅੱਜ ਆਪਣੇ ਸਾਥੀਆਂ ਸਮੇਤ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਸਮੇਂ ਉਨ੍ਹਾਂ ਨਾਲ ਸੁਖਵੰਤ ਸਿੰਘ ਟਿੱਲੂ, ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ, ਮਾਨ ਸਿੰਘ ਗਰਚਾ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਇੰਦਰਜੀਤ ਕੌਰ ਆਦਿ ਵਿਸ਼ੇਸ਼ ਤੇ ਪੁੱਜੇ। ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅੱਜ ਅਸੀਂ ਸ਼ਹੀਦਾਂ ਦੀ ਪਵਿੱਤਰ ਧਰਤੀ ਨੂੰ ਨਮਸਕਾਰ ਕਰਕੇ ਆਪਣੇ ਇਲਾਕੇ ਦਾ ਅਭਿਆਨ ਸ਼ੁਰੂ ਕਰਨ ਚੱਲੇ ਹਾਂ। ਉਨ੍ਹਾਂ ਕਿਹਾ ਕਿ ਦਿਨੋਂ-ਦਿਨ ਪਾਰਟੀ ਨਾਲ ਆਗੂ ਵੱਡੀ ਗਿਣਤੀ 'ਚ ਜੁੜ ਰਹੇ ਹਨ, ਪਾਰਟੀ ਦਾ ਕਾਫਲਾ ਵੱਡਾ ਹੁੰਦਾ ਜਾ ਰਿਹਾ ਹੈ। ਜਿਹੜੇ ਟਕਸਾਲੀ ਅਕਾਲੀ ਬਾਦਲ ਪਰਿਵਾਰ ਨੇ ਪਿਛਲੇ ਸਮੇਂ ਦੌਰਾਨ ਦਰ ਕਿਨਾਰ ਕਰਕੇ ਰੱਖੇ ਸਨ, ਉਨ੍ਹਾਂ ਨੂੰ ਪਾਰਟੀ ਨਾਲ ਜੋੜ ਕੇ ਉਨ੍ਹਾਂ ਦਾ ਬਣਦਾ ਮਾਣ ਸਤਿਕਾਰ ਕਾਇਮ ਕਰਨਾ ਹੈ। ਸਾਡਾ ਮੁੱਖ ਮਕਸਦ ਸ਼੍ਰੋਮਣੀ ਅਕਾਲੀ ਦੇ ਵਿਧਾਨ ਨੂੰ ਮੂਲ ਰੂਪ 'ਚ ਲਾਗੂ ਕਰਨਾ ਹੈ।

ਇਹ ਵੀ ਪੜ੍ਹੋ: ਕੋਰੋਨਾ ਦਾ ਕਹਿਰ: ਦਿਨ ਚੜ੍ਹਦਿਆਂ ਹੀ ਸੰਗਰੂਰ ਜ਼ਿਲ੍ਹੇ ਦੇ ਕੋਰੋਨਾ ਪੀੜਤ ਵਿਅਕਤੀ ਨੇ ਤੋੜਿਆ ਦਮ

ਇਸ ਮੌਕੇ ਹਲਕਾ ਇਨਚਾਰਜ ਸੁਖਵੰਤ ਸਿੰਘ ਟਿੱਲੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਮਨ ਦਾ ਬਲਬਲਾ ਸੀ ਕਿ ਸੁਖਦੇਵ ਸਿੰਘ ਢੀਂਡਸਾ ਜੀ ਨੂੰ ਨਾਲ ਲੈ ਕੇ ਸ਼ਹੀਦਾਂ ਦੀ ਧਰਤੀ ਨੂੰ ਸਿਜਦਾ ਕਰਕੇ ਹਲਕੇ ਦੀਆਂ ਸਰਗਰਮੀਆਂ ਦੀ ਸ਼ੁਰੂਆਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਦਿਨੋਂ ਦਿਨ ਪਾਰਟੀ ਮਜਬੂਤ ਹੋ ਰਹੀ ਹੈ, ਤੇ ਦਿਨੋਂ ਦਿਨ ਸਮੀਕਰਨ ਬਦਲਦੇ ਜਾ ਰਹੇ ਹਨ। ਉਨ੍ਹਾਂ ਇਲਾਕੇ ਦੇ ਇਕ ਯੂਥ ਆਗੂ ਤੇ ਵਿਅੰਗ ਕਸਦਿਆਂ ਕਿਹਾ ਕਿ ਇਲਾਕੇ ਦੇ ਸਾਰੇ ਯਾਦੂ ਟੂਣੇ ਖਤਮ ਕਰਦਿਆਂਗੇ।ਇਸ ਮੌਕੇ ਕੁਲਵੰਤ ਸਿੰਘ ਇਕੋਲਾਹਾ, ਇੰਦਰਜੋਤ ਸਿੰਘ, ਸਨਦੀਪ ਸਿੰਘ ਰੁਪਾਲੋਂ, ਬੀਬੀ ਸਰਬਜੀਤ ਕੌਰ ਅਜਨੌਦ, ਅਮਰੀਕ ਸਿੰਘ ਰੌਸੀਆਣਾ, ਸੋਹਣ ਸਿੰਘ ਭੱਟੀ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਵਲੋਂ ਕੋਰੋਨਾ ਸਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ, ਉਲੰਘਣਾ ਕਰਨ 'ਤੇ ਦੇਣਾ ਪਵੇਗਾ ਭਾਰੀ ਜੁਰਮਾਨਾ


Shyna

Content Editor

Related News