2022 ’ਚ ਪੰਜਾਬ ’ਚ ਆਵੇਗੀ ਅਕਾਲੀ ਦਲ ਦੀ ਸਰਕਾਰ, ਰੁਕੀਆਂ ਸਕੀਮਾਂ ਮੁੜ ਹੋਣਗੀਆਂ ਚਾਲੂ: ਸੁਖਬੀਰ
Saturday, Feb 06, 2021 - 10:52 AM (IST)
ਅਬੋਹਰ (ਜ. ਬ.): ਸਥਾਨਕ ਸ਼ਹੀਦ ਭਗਤ ਸਿੰਘ ਚੌਕ ਨੇਡ਼ੇ ਸਥਿਤ ਅਬੋਹਰ ਪੈਲਸ ਵਿਖੇ ਅਕਾਲੀ ਵਰਕਰਾਂ ਅਤੇ ਉਮੀਦਵਾਰਾਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਨਗਰ ਨਿਗਮ ਚੋਣਾਂ ’ਚ ਕਾਂਗਰਸ ਨੇ ਅਕਾਲੀ ਦਲ ਦੇ ਤਿੰਨ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਵਾ ਦਿੱਤੇ ਹਨ ਪਰ ਨਗਰ ਨਿਗਮ ’ਚ ਕਾਂਗਰਸ ਦੇ ਜਿਹਡ਼ੇ ਕੌਂਸਲਰ ਜਿੱਤ ਕੇ ਆਉਣਗੇ ਉਨ੍ਹਾਂ ਦਾ ਕਾਰਜਕਾਲ ਸਿਰਫ 7 ਮਹੀਨੇ ਦੇ ਲਈ ਹੋਵੇਗਾ, ਕਿਉਂਕਿ ਸਾਲ 2022 ਵਿਚ ਪੰਜਾਬ ’ਚ ਅਕਾਲੀ ਦਲ ਦੀ ਸਰਕਾਰ ਆਉਣੀ ਹੈ ਅਤੇ ਉਸਦੇ ਬਾਅਦ ਪੂਰੇ ਸ਼ਹਿਰ ’ਚ ਅਕਾਲੀ ਕੌਂਸਲਰਾਂ ਵੱਲੋਂ ਵਿਕਾਸ ਕੰਮ ਕਰਵਾਏ ਜਾਣਗੇ। ਇਸ ਮੌਕੇ ਹਲਕਾ ਬੱਲੂਆਣਾ ਦੇ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਅਬੋਹਰ ਸਰਕਲ ਸ਼ਹਿਰੀ ਪ੍ਰਧਾਨ ਸੁਰੇਸ਼ ਸਤੀਜਾ, ਬਾਬੀ ਮਾਨ, ਖੁਈਆਂ ਸਰਵਰ ਸਰਕਲ ਦੇ ਪ੍ਰਧਾਨ ਗੁਰਿੰਦਰ ਸਿੰਘ ਲਾਊ ਜਾਖਡ਼, ਕੱਲਰਖੇਡ਼ਾ ਸਰਕਲ ਦੇ ਪ੍ਰਧਾਨ ਭੁਪਿੰਦਰ ਸਿੰਘ ਟਿੱਕਾ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ: ਜੇ ਮੈਂ ਗ੍ਰਹਿ ਮੰਤਰੀ ਹੁੰਦਾ ਤਾਂ ਸੁਖਬੀਰ ਬਾਦਲ ਜੇਲ੍ਹ ’ਚ ਹੋਣਾ ਸੀ: ਰਾਜਾ ਵੜਿੰਗ
ਇਸ ਦੌਰਾਨ ਸੰਬੋਧਨ ਕਰਦੇ ਹੋਏ ਬਾਦਲ ਨੇ ਕਿਹਾ ਕਿ ਅਬੋਹਰ ਵਿਕਾਸ ਜਾਖਡ਼ ਪਰਿਵਾਰ ਕਾਰਣ ਨਹੀਂ ਹੋ ਸਕਿਆ, ਕਿਉਂਕਿ ਜਾਖਡ਼ ਨੇ ਲੋਕਾਂ ’ਤੇ ਝੂਠੇ ਪਰਚੇ ਕਰਵਾਉਣ ਦੇ ਇਲਾਵਾ ਸ਼ਹਿਰ ਵਾਸੀਆਂ ਦੇ ਲਈ ਕੋਈ ਵੀ ਨੇਕ ਕੰਮ ਨਹੀਂ ਕੀਤਾ। ਸਾਲ 2022 ’ਚ ਅਕਾਲੀ ਦਲ ਦੀ ਸਰਕਾਰ ਬਣਾਉਣ ਤੋਂ ਪਹਿਲਾਂ ਨਗਰ ਨਿਗਮ ’ਚ ਆਪਣਾ ਬੋਰਡ ਬਣਾਉਣਾ ਜ਼ਰੂਰੀ ਹੈ, ਤਾਂ ਕਿ ਆਪਣੀ ਸਰਕਾਰ ਆਉਣ ’ਤੇ ਸ਼ਹਿਰ ਦੇ ਅਧੂਰੇ ਪਏ ਵਿਕਾਸ ਕੰਮ ਪੂਰੇ ਕਰਵਾਏ ਜਾ ਸਕੇ।
ਇਹ ਵੀ ਪੜ੍ਹੋ: ਕਿਸਾਨ ਦਿੱਲੀ ਬੈਠੇ ਹੱਕਾਂ ਲਈ, ਤੁਸੀ ਚੌਧਰਾਂ ਭਾਲਦੇ ਹੋ’ ਦੇ ਬੈਨਰ ਹੇਠ ਨੌਜਵਾਨ ਵਲੋਂ ਚੋਣਾਂ ਦਾ ਬਾਈਕਾਟ
ਇੰਨਾ ਹੀ ਨਹੀਂ ਪੋਲਿੰਗ ਵਾਲੇ ਦਿਨ ਉਹ ਖੁੱਦ ਅਬੋਹਰ ’ਚ ਮੌਜੂਦ ਰਹਿਣਗੇ। ਜੇਕਰ ਕਾਂਗਰਸ ਨੇ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਦਾ ਮੂੰਹ ਤੋਡ਼ ਜਵਾਬ ਦਿੱਤਾ ਜਾਵੇ। ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ’ਚ ਅਕਾਲੀ ਦਲ ਦੀ ਸਰਕਾਰ ਆਉਂਦੇ ਹੀ ਕਾਂਗਰਸ ਵੱਲੋਂ ਬੰਦ ਕੀਤੀ ਗਈ ਆਟਾ-ਦਾਲ ਜਿਹੀ ਲੋਕ ਕਲਿਆਣਕਾਰੀ ਯੋਜਨਾਵਾਂ ਜਲਦ ਹੀ ਸ਼ੁਰੂ ਕੀਤੀ ਜਾਵੇਗੀ ਅਤੇ ਬੁਢਾਪਾ ਪੈਨਸ਼ਨ ਦੀ ਸੂਚੀ ਤੋਂ ਜਿਨ੍ਹਾਂ ਲੋਕਾਂ ਦੇ ਨਾਂ ਬਾਹਰ ਕੀਤੇ ਗਏ ਹਨ ਉਨ੍ਹਾਂ ਨੂੰ ਦੋਬਾਰਾ ਤੋਂ ਪੈਨਸ਼ਨ ਦੇਣੀ ਸ਼ੁਰੂ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਗੁਰੂਹਰਸਹਾਏ ਦੇ ਕਿਸਾਨ ਨੇ ਪ੍ਰਧਾਨ ਮੰਤਰੀ ਮੋਦੀ ਦੀ ਮਾਂ ਹੀਰਾਬੇਨ ਮੋਦੀ ਨੂੰ ਲਿਖਿਆ ਪੱਤਰ, ਕੀਤੀ ਇਹ ਮੰਗ