ਰੋਡ ਸ਼ੋਅ ਦੌਰਾਨ ਬਿਕਰਮ ਮਜੀਠੀਆ ਨੇ ਕੈਪਟਨ ’ਤੇ ਲਾਏ ਰਗੜ੍ਹੇ (ਵੀਡੀਓ)

Thursday, Oct 01, 2020 - 04:00 PM (IST)

ਚੰਡੀਗੜ੍ਹ—ਪੰਜਾਬ ’ਚ ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਦਾ ਜ਼ੋਰਦਾਰ ਤਰੀਕੇ ਨਾਲ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਮੱਦਨਜ਼ਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਸ਼ਾਲ ਕਿਸਾਨ ਮਾਰਚ ਕੱਢਿਆ ਜਾ ਰਿਹਾ ਹੈ, ਜੋ ਕਿ ਚੰਡੀਗੜ੍ਹ ਪਹੁੰਚ ਕੇ ਰਾਜਪਾਲ ਨਾਲ ਮੁਲਾਕਾਤ ਕਰੇਗਾ। ਇਸੇ ਰੋਸ ਮਾਰਚ ਦੌਰਾਨ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕਰਦੇ ਹੋਏ ਕੈਪਟਨ ਸਰਕਾਰ ’ਤੇ ਖੂਬ ਰਗੜ੍ਹੇ ਲਾਏ। ਮੁੱਖ ਮੰਤਰੀ ’ਤੇ ਤੰਜ ਕੱਸਦੇ ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਿਰਫ ਏ. ਸੀ. ਵਾਲੇ ਕਮਰੇ ’ਚ ਬੈਠ ਕੇ ਡਰਾਮੇ ਹੀ ਕਰ ਰਹੇ ਹਨ। 

ਇਹ ਵੀ ਪੜ੍ਹੋ:  ਕੈਨੇਡਾ 'ਚ ਖ਼ੁਦਕੁਸ਼ੀ ਕਰਨ ਵਾਲੇ ਜਲੰਧਰ ਦੇ ਨੌਜਵਾਨ ਦੇ ਪਿਤਾ ਨੇ ਕੀਤੇ ਹੈਰਾਨੀਜਨਕ ਖੁਲਾਸੇ

PunjabKesari

ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਗਏ ਬਿਆਨ ਕਿ ਜੋ ਪੰਜਾਬ ਦੀ ਸਥਿਤੀ ਬਣ ਗਈ ਹੈ, ਉਸ ਦਾ ਆਈ. ਐੱਸ. ਆਈ. ਲਾਹਾ ਲੈ ਸਕਦਾ ਹੈ, ਦੇ ਜਵਾਬ ’ਚ ਮਜੀਠੀਆ ਨੇ ਕਿਹਾ ਕਿ ਕੈਪਟਨ ਸਾਬ੍ਹ ਬਾਰੇ ਉਨ੍ਹਾਂ ਦੇ ਕਾਂਗਰਸੀ ਕਹਿੰਦੇ ਹਨ ਕਿ ਇਹ ਦਿੱਲੀ ਦੀ ਸਰਕਾਰ ਨਾਲ ਰਲ ਕੇ ਖੇਡਦੇ ਹਨ। ਇਨ੍ਹਾਂ ਦੇ ਆਪਦੇ ਕਾਂਗਰਸੀ ਲੀਡਰ ਹੀ ਇਲਜ਼ਾਮ ਲਗਾਉਂਦੇ ਹਨ ਕਿ ਇਹ ਰਾਹੁਲ ਗਾਂਧੀ ਦੇ ਘੱਟ ਆਖੇ ਲੱਗਦੇ ਹਨ ਅਤੇ ਦਿੱਲੀ ਵਾਲਿਆਂ ਦੇ ਆਖੇ ਜ਼ਿਆਦਾ ਲੱਗਦੇ ਹਨ। 

ਇਹ ਵੀ ਪੜ੍ਹੋ: ਜਲੰਧਰ: ਫੇਸਬੁੱਕ 'ਤੇ ਲਾਈਵ ਹੋ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਕਿਹਾ, 'ਮਾਂ ਨੂੰ ਮੇਰੀ ਸ਼ਕਲ ਨਾ ਵਿਖਾਉਣਾ' (ਤਸਵੀਰਾਂ)

PunjabKesari

ਉਨ੍ਹਾਂ ਕਿਹਾ ਕਿ ਇਹ ਗੱਲ ਇਥੋਂ ਸਪਸ਼ਟ ਹੁੰਦੀ ਹੈ ਕਿ ਸਾਡਾ ਵਿਧਾਨ ਸਭਾ ਸੈਸ਼ਨ 28 ਨੂੰ ਸੱਦਿਆ ਅਤੇ ਕਈ ਵਿਧਾਇਕ ਕੋਰੋਨਾ ਪਾਜ਼ੇਟਿਵ ਦੇ ਬਹਾਨੇ ਪਾ ਕੇ ਅੰਦਰ ਹੀ ਨਹੀਂ ਜਾਣ ਦਿੱਤੇ ਗਏ। ਉਸ ਦਿਨ ਦੀ ਹਾਜ਼ਰੀ ਵੇਖੀ ਜਾਵੇ ਤਾਂ ਕਈ 117 ’ਚੋਂ ਸਿਰਫ 53-54 ਹੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਬਿੱਲਾਂ ਖ਼ਿਲਾਫ਼ ਅਤੇ ਐੱਸ. ਐੱਸ. ਪੀ. ਦੇ ਹੱਕ ’ਚ ਇਕ ਮਤਾ ਪਾਸ ਕੀਤਾ ਗਿਆ। ਇਹ 12 ਦਿਨ ਤਾਂ ਪਹਿਲਾਂ ਵਿਧਾਨ ਸਬਾ ’ਚ ਪਿਆ ਰਿਹਾ ਅਤੇ ਬਾਅਦ ’ਚ ਚੀਫ ਸੈਕਟਰੀ ਦੇ ਕੋਲ ਪਿਆ ਰਿਹਾ। ਚੀਫ ਸੈਕਟਰੀ ਨੇ ਇਸ ਕਰਕੇ ਨਹੀਂ ਭੇਜਿਆ ਕਿਉਂਕਿ ਮੁੱਖ ਮੰਤਰੀ ਨੇ ਕਿਹਾ ਸੀ। 

PunjabKesari

ਕਾਂਗਰਸੀਆਂ ਵੱਲੋਂ ਲਾਏ ਗਏ ਇਲਜ਼ਾਮ ਕਿ ਅਕਾਲੀਆਂ ਨੇ ਵਿਧਾਨ ਸਭਾ ’ਤ ਆਪਣਾ ਵਿਰੋਧ ਵੀ ਦਰਜ ਨਹੀਂ ਕਰਵਾਇਆ ਦੇ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਨ ਰਿਕਾਰਡ ਹੈ ਅਤੇ ਸਪੀਕਰ ਸਾਬ੍ਹ ਵੀ ਰਿਕਾਰਡ ਹਨ। ਜੇਕਰ ਕੋਈ ਮੁੱਖ ਮੰਤਰੀ ਝੂਠ ਬੋਲਣ ਲੱਗ ਜਾਵੇ ਤਾਂ ਫਿਰ ਰੱਬ ਹੀ ਰਾਖਾ। ਮੁੱਖ ਮੰਤਰੀ ਦੀ ਝੂਠ ਬੋਲਣ ਦੀ ਸਮਰਥਾ ਕਿੰਨੀ ਹੈ ਇਹ ਤਾਂ ਦਮਦਮਾ ਸਾਹਿਬ ਦੀ ਸਹੰੁ ਤੋਂ ਬੱਚੇ-ਬੱਚੇ ਨੂੰ ਪਤਾ ਹੈ। ਉਨ੍ਹਾਂ ਕਿਹਾ ਕਿ ਸਪੀਕਰ ਸਾਬ੍ਹ ਨੇ ਲਿਖਤੀ ਅਤੇ ਬਿਆਨ ਦੇ ਕੇ ਕਿਹਾ ਸੀ ਕਿ ਵਡਾਲਾ ਸਾਬ੍ਹ ਪਾਜ਼ੇਟਿਵ ਆ ਗਏ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਵਿਧਾਨ ਸਭਾ ’ਚ ਨਾ ਜਾਣ ਪਰ ਉਸ ਸਮੇਂ ਤਾਂ ‘ਆਪ’ ਵਾਲੇ ਵੀ ਨਹੀਂ ਵੜ੍ਹੇ।  ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕਰਦੇ ਕਿਹਾ ਕਿ ਮੇਰਾ ਕੈਪਟਨ ਸਾਬ੍ਹ ਨੂੰ ਵੱਡਾ ਸਵਾਲ ਇਹ ਹੈ ਕਿ ਮਤਾ ਕਿਉਂ ਨਹੀਂ ਭੇਜਿਆ ਗਿਆ, ਪੰਜਾਬ ਦੀ ਭਾਵਨਾ ਲੋਕ ਸਭਾ, ਰਾਜ ਸਭਾ ਅਤੇ ਸਰਕਾਰ ਕੋਲ ਕਿਉਂ ਨਹੀਂ ਭੇਜੀ। 

ਇਹ ਵੀ ਪੜ੍ਹੋ: ਜਲੰਧਰ: ਨੌਜਵਾਨ ਦਾ ਕਤਲ ਕਰਨ ਤੋਂ ਪਹਿਲਾਂ ਦੀ ਵੀਡੀਓ ਆਈ ਸਾਹਮਣੇ, ਦੋਸਤ ਨੇ ਇੰਝ ਦਿੱਤਾ ਵਾਰਦਾਤ ਨੂੰ ਅੰਜਾਮ

ਉਨ੍ਹਾਂ ਕਿਹਾ ਕਿ ਸਾਲ 2017 ਨੂੰ ਇਨ੍ਹਾਂ ਨੇ ਸਾਰੇ ਇਸੇ ਤਰ੍ਹਾਂ ਦੇ ਐਕਟ ਪਾਸੇ ਕੀਤੇ ਸਨ, ਉਹ ਵਾਪਸ ਕਿਉਂ ਨਹੀਂ ਲਏ ਗਏ।  ਰਾਹੁਲ ਗਾਂਧੀ ਦਾ ਮੈਨੀਫੈਸਟੋ ਕਹਿੰਦਾ ਹੈ ਕਿ ਏ. ਪੀ. ਐੱਮ. ਸੀ. ਮੰਡੀ ਖਤਮ ਹੋਵੇਗੀ ਪਰ ਕਿਉਂ ਨਹੀਂ ਹੋਈ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਸਿਰਫ਼ ਏ. ਸੀ. ਦੇ ਕਮਰੇ ’ਚ ਬੈਠ ਕੇ ਸਿਰਫ਼ ਡਰਾਮਾ ਕਰ ਰਹੇ ਹਨ। ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਬੀਬੀ ਜਗੀਰ ਕੌਰ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ ਮੌਜੂਦ ਸੀ। 
ਇਹ ਵੀ ਪੜ੍ਹੋ:  ਆਂਗਨਵਾੜੀ 'ਚ ਪੜ੍ਹਨ ਵਾਲੀ ਇਸ ਮਾਸੂਮ ਨੇ ਇੰਝ ਚਮਕਾਇਆ ਪੰਜਾਬ ਦਾ ਨਾਂ, ਪਰਿਵਾਰ ਹੋਇਆ ਬਾਗੋ-ਬਾਗ
ਇਹ ਵੀ ਪੜ੍ਹੋ:  ਪੰਜਾਬ ਦੇ ਗੈਂਗਸਟਰ ਦਿਲਪ੍ਰੀਤ ਬਾਬਾ ਦੀ ਹਿਮਾਚਲ ’ਚ ਪੂਰੀ ਦਹਿਸ਼ਤ, ਜੇਲ੍ਹ ’ਚੋਂ ਕਰ ਰਿਹੈ ਕਾਰਨਾਮੇ


shivani attri

Content Editor

Related News