ਬਾਦਲਾਂ ਦੀ ਤਿੰਨ ਦਹਾਕਿਆਂ ਤੋਂ ਅੱਜ ਵੀ ਬੋਲਦੀ ਤੂਤੀ! ਨਹੀਂ ਲੈ ਸਕਿਆ ਕੋਈ ਇਨ੍ਹਾਂ ਦੀ ਥਾਂ
Sunday, Aug 14, 2022 - 08:29 AM (IST)
ਲੁਧਿਆਣਾ (ਮੁੱਲਾਂਪੁਰੀ) - ਸ਼੍ਰੋਮਣੀ ਅਕਾਲੀ ਦਲ ਵਿਚ ਮਚੇ ਘਮਸਾਨ ਨੂੰ ਸ਼ਾਂਤ ਕਰਕੇ ਅਤੇ ਝੂੰਦਾ ਕਮੇਟੀ ਨੂੰ ਲਾਂਭੇ ਕਰ ਲੰਘੇ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਸਾਬਕਾ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਇਕੱਠੇ ਹੋ ਕੇ ਮੁੜ ਸੁਖਬੀਰ ਬਾਦਲ ਦੀ ਪ੍ਰਧਾਨਗੀ ’ਤੇ ਮੋਹਰ ਲਾ ਕੇ ਵਿਰੋਧੀਆਂ ਨੂੰ ਠੰਡਾ ਠਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਤਰ੍ਹਾਂ ਕਰਨ ਨਾਲ ਬਾਦਲ ਪੱਖੀ ਨੇਤਾ ਤਾਂ ਬਾਗੋ ਬਾਗ ਹੋਏ ਵੇਖੇ ਜਾ ਰਹੇ ਹਨ ਪਰ ਪੰਜਾਬ ਵਿਚ ਅਕਾਲੀ ਦਲ ਦੀ ਮੌਜੂਦਾ ਤਰਸਯੋਗ ਸਿਆਸੀ ਹਾਲਤ ਕਾਰਨ ਪਾਰਟੀ ਵਿਚ ਬੈਠੇ ਦਰਜਨ ਨੇਤਾ ਤੇ ਲੱਖਾਂ ਵਰਕਰ ਜ਼ਰੂਰ ਸ਼੍ਰੋਮਣੀ ਅਕਾਲੀ ਦਲ ਦੇ ਭਵਿੱਖ ਲਈ ਚਿੰਤਤ ਦੱਸੇ ਜਾ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ: ਸਰਹੱਦ ਪਾਰ: ਸਹੁਰੇ ਦੇ ਕਤਲ 'ਚ ਗਿਆ ਸੀ ਜੇਲ੍ਹ, ਜ਼ਮਾਨਤ 'ਤੇ ਆਉਣ ਮਗਰੋਂ ਪਤਨੀ ਤੇ ਸੱਸ ਨੂੰ ਦਿੱਤੀ ਭਿਆਨਕ ਮੌਤ
ਦੱਸ ਦੇਈਏ ਕਿ ਇਕ ਟਕਸਾਲੀ ਅਤੇ ਪੁਰਾਣੇ ਅਕਾਲੀ ਆਗੂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ 1986 ਵਿਚ ਸਵ. ਸੁਰਜੀਤ ਸਿੰਘ ਬਰਨਾਲਾ ਵਿਚ ਮੁੱਖ ਮੰਤਰੀ ਬਣੇ ਸਨ। ਉਨ੍ਹਾਂ ਦੀ ਸਰਕਾਰ ਉਸ ਸਮੇਂ ਦੇ ਚਲਦੇ ਮਾੜੇ ਹਾਲਾਤ ਕਾਰਨ ਟੁੱਟ ਗਈ ਅਤੇ ਉਸ ਤੋਂ ਬਾਅਦ ਅੱਤਵਾਦ ਦਾ ਦੌਰ ਚੱਲ ਪਿਆ। ਫਿਰ 1997 ਤੋਂ ਹੁਣ ਤੱਕ 25 ਸਾਲਾਂ ਤੋਂ ਪ੍ਰਕਾਸ਼ ਸਿੰਘ ਬਾਦਲ ਦੀ ਐਸੀ ਤੂਤੀ ਬੋਲੀ, ਜੋ ਹੁਣ ਤੱਕ ਬੋਲ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਵਿਚ ਬਾਦਲਾਂ ਦਾ ਬਦਲਾਅ ਲਈ ਕੋਈ ਐਸਾ ਨੇਤਾ ਨਹੀਂ ਪੈਦਾ ਹੋਇਆ, ਜੋ ਬਾਦਲਾਂ ਵਾਂਗ ਮੁੱਖ ਮੰਤਰੀ ਬਣ ਸਕੇ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਲੈ ਸਕਿਆ ਹੋਵੇ।
ਪੜ੍ਹੋ ਇਹ ਵੀ ਖ਼ਬਰ: ਮਮਦੋਟ ’ਚ ਸ਼ਰਮਸਾਰ ਹੋਈ ਮਾਂ ਦੀ ਮਮਤਾ, ਕੂੜੇ ਦੇ ਢੇਰ ’ਚੋਂ ਮਿਲਿਆ ਬਿਨਾਂ ਸਿਰ ਤੋਂ ਬੱਚੇ ਦਾ ਭਰੂਣ
ਭਾਵੇਂ ਅਕਾਲੀ ਦਲ ਕੋਲ ਗੁਰਚਰਨ ਸਿੰਘ ਟੌਹੜਾ, ਜਗਦੇਵ ਸਿੰਘ ਤਲਵੰਡੀ, ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਕੈਪਟਨ ਕਮਲਜੀਤ ਸਿੰਘ, ਚਰਨਜੀਤ ਸਿੰਘ ਅਟਵਾਲ, ਰਣਜੀਤ ਸਿੰਘ ਬ੍ਰਹਮਪੁਰਾ ਵਰਗੇ ਬਾਦਲ ਦੇ ਬਰਾਬਰ ਦੇ ਨੇਤਾ ਰਹੇ ਪਰ ਮੁੱਖ ਮੰਤਰੀ ਦੌੜ ਵਿਚ ਸ਼ਾਮਲ ਨਹੀਂ ਹੋ ਸਕੇ ਜਾਂ ਤਾਂ ਇਨ੍ਹਾਂ ਦੀਆਂ ਮਜਬੂਰੀਆਂ ਹੋਣਗੀਆਂ ਤੇ ਜਾਂ ਉਨ੍ਹਾਂ ਨੇ ਆਪਣੇ ਧੀਆਂ-ਪੁੱਤਾਂ ਨੂੰ ਰਾਜਸੀ ਖੇਤਰ ਵਿਚ ਉਤਾਰਨਾ ਹੋਵੇਗਾ ਜਾਂ ਫਿਰ ‘ਆਪ’ ਵਜ਼ੀਰੀਆਂ ਜਾਂ ਰੁਤਬਿਆਂ ਦਾ ਆਨੰਦ ਲੈਣਾ ਹੋਵੇਗਾ ਜਦੋਂਕਿ ਉਪਰੋਕਤ ਨੇਤਾ ਜੇਕਰ ਕੋਸ਼ਿਸ਼ ਕਰਦੇ ਤਾਂ ਬਾਦਲਾਂ ਦਾ ਬਦਲ ਜ਼ਰੂਰ ਬਣ ਸਕਦੇ ਸਨ।
ਪੜ੍ਹੋ ਇਹ ਵੀ ਖ਼ਬਰ: ਕੈਨੇਡਾ ’ਚ ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਤਰਨਤਾਰਨ ਦਾ ਨੌਜਵਾਨ, ਜਨਵਰੀ ’ਚ ਸੀ ਵਿਆਹ
ਬਾਕੀ, ਜਿਸ ਤਰੀਕੇ ਨਾਲ ਬਾਦਲਾਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਜਾਂ ਮੁੱਖ ਮੰਤਰੀ ਦੀ ਕੁਰਸੀ ’ਤੇ ਅੱਖ ਰਹੀ, ਹੋ ਸਕਦਾ ਹੈ ਕਿ ਕਿਸੇ ਦੀ ਜ਼ੁਰਅੱਤ ਨਾ ਪਈ ਹੋਵੇ ਕਿ ਉਹ ਬਾਦਲ ਖ਼ਿਲਾਫ਼ ਝੰਡਾ ਚੁੱਕ ਸਕਣ। ਹੁਣ ਵੀ ਜੋ ਹਾਲਾਤ ਬਣੇ ਸਨ, ਉਹ ਸਾਹਮਣੇ ਹਨ, ਕਿਉਂਕਿ ਇਕ ਮੀਟਿੰਗ ਵਿਚ ਦਰਜਨ ਨੇਤਾ, ਜੋ ਇਕ ਹਫਤਾ ਪਹਿਲਾਂ ਬਦਲਾਅ ਲਈ ਬੈਠੇ ਸਨ ਪਰ ਹੁਣ ਉਹ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਆਪਣਾ ਨੇਤਾ ਮੰਨ ਕੇ ਮੋਹਰ ਲਾ ਕੇ ਕੱਲ ਫਿਰ ਤੂਤੀ ਬੋਲਣ ਵਰਗੇ ਹਾਲਾਤ ਪੈਦਾ ਕਰ ਗਏ।
ਨੋਟ - ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ