ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨ ਹਿਤ ਤੇ ਪੰਜਾਬੀ ਭਾਸ਼ਾ ਲਈ ਵਜੀਰੀ ਤੇ ਗੱਠਜੋੜ ਛੱਡਿਆ: ਬਾਦਲ
Tuesday, Sep 29, 2020 - 09:36 PM (IST)

ਸੰਗਰੂਰ, (ਸਿੰਗਲਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੰਗਲਵਾਰ ਨੂੰ ਸੰਗਰੂਰ ਸਥਿੱਤ ਗੁਰਦੁਆਰਾ ਨਾਨਕਿਆਨਾ ਸਾਹਿਬ ਵਿਖੇ ਜ਼ਿਲ੍ਹੇ ਦੇ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕਰਨ ਲਈ ਪੁੱਜੇ ਅਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਦਾ ਪਹਿਰੇਦਾਰ ਬਣਕੇ ਖੜਿਆ ਹੈ। ਸ਼੍ਰੋਮਣੀ ਅਕਾਲੀ ਦਲ ਲਈ ਕੋਈ ਸਰਕਾਰ, ਮੰਤਰੀ ਪਦ ਜਾ ਕੋਈ ਅਜਿਹਾ ਗੱਠਜੋੜ ਜੋਂ ਕਿਸਾਨੀ ਦੇ ਖਿਲਾਫ ਹੋਵੇ ਉਹ ਜਰੂਰੀ ਨਹੀਂ। ਇਸ ਕਰਕੇ ਅਸੀ ਕੇਂਦਰੀ ਵਜਾਰਤ ਤੋਂ ਅਸਤੀਫਾ ਦੇ ਕੇ ਭਾਰਤੀ ਜਨਤਾ ਪਾਰਟੀ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ 40 ਸਾਲ ਪੁਰਾਣਾ ਗੱਠਜੋੜ ਤੋੜਿਆ ਹੈ । ਸ਼੍ਰੋਮਣੀ ਅਕਾਲੀ ਦਲ ਵੱਲੋ 1 ਅਕਤੂਬਰ ਨੂੰ ਕੱਢੇ ਜਾਣ ਵਾਲੇ ਕਿਸਾਨ ਰੋਸ ਮਾਰਚ ਦੇ ਬਾਰੇ ਪਾਰਟੀ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਪ੍ਰੋਗਰਾਮ ਦਿੱਤਾ ਅਤੇ ਕਿਹਾ ਕਿ ਇਸ ਕਿਸਾਨ ਮਾਰਚ ਵਿੱਚ ਹਰ ਵਰਕਰ ਆਪਣੀਆਂ ਕਾਰਾ, ਟਰੈਕਟਰਾਂ, ਜੀਪਾਂ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਕਿਸਾਨੀ ਦੇ ਪ੍ਰਤੀਕ ਹਰੇ ਰੰਗ ਦੇ ਝੰਡੇ ਲਗਾ ਕੇ ਇਸ ਰੋਸ ਮਾਰਚ ਵਿੱਚ ਸ਼ਾਮਲ ਹੋਈਏ। ਇਹ ਰੋਸ ਮਾਰਚ ਤਖਤ ਦਮਦਮਾ ਸਾਹਿਬ ਤੋਂ ਚਲ ਕੇ ਮੋਹਾਲੀ ਸਮਾਪਤ ਹੋਵੇਗਾ ਅਤੇ ਸੰਗਰੂਰ ਜ਼ਿਲ੍ਹੇ ਦੀ ਸੰਗਤ ਹਲਕੇ ਵਾਈਸ ਅੱਲਗ ਅੱਲਗ ਜਗ੍ਹਾ ਤੋਂ ਇਸ ਕਿਸਾਨ ਮਾਰਚ ਵਿਚ ਸ਼ਾਮਲ ਹੋਵੇਗੀ। ਇਸ ਮੌਕੇ ਓਹਨਾ ਨੇ ਕਿਹਾ ਕਿ ਅੱਜ ਢੀਂਡਸਾ ਜੀ ਸ਼੍ਰੋਮਣੀ ਅਕਾਲੀ ਦਲ ਵੱਲੋ ਕੇਂਦਰੀ ਵਜਾਰਤ ਤੋਂ ਅਸਤੀਫ਼ਾ ਅਤੇ ਗੱਠਜੋੜ ਤੋੜਨ ਨੂੰ ਡਰਾਮਾ ਦੱਸਦੇ ਹਨ ਓਹਨਾ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਵੱਲੋ ਨਾਮਜਦ ਰਾਜ ਸਭਾ ਦੇ ਮੈਂਬਰ ਹਨ ਅਤੇ ਹੁਣ ਅੱਲਗ ਦਲ ਬਨਾਉਣ ਦੇ ਬਾਵਜੂਦ ਆਪਣਾ ਅਸਤੀਫਾ ਦੇਣਾ ਵੀ ਮੁਨਸਿਫ਼ ਨਹੀਂ ਸਮਝਦੇ।ਇਸ ਮੌਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਬਲਦੇਵ ਸਿੰਘ ਮਾਨ ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ, ਬਾਬੂ ਪ੍ਰਕਾਸ਼ ਚੰਦ ਗਰਗ, ਹਰੀ ਸਿੰਘ ਨਾਭਾ, ਗੁਲਜਾਰ ਸਿੰਘ ਮੂਨਕ, ਮੋਹੰਮਦ ਓਵੇਸ, ਗਗਨਜੀਤ ਸਿੰਘ ਬਰਨਾਲਾ, ਰਵਿੰਦਰ ਸਿੰਘ ਚੀਮਾ ਪ੍ਰਧਾਨ ਆੜ ਤੀਆ ਐਸੋਸੀਏਸ਼ਨ, ਗਿਆਨੀ ਨਰੰਜਣ ਸਿੰਘ ਭੁੱਟਾਲ, ਵਿਨਰਜੀਤ ਸਿੰਘ ਗੋਲਡੀ, ਰਾਜਿੰਦਰ ਦੀਪਾ, ਨਵਇੰਦਰ ਸਿੰਘ ਲੌਂਗੋਵਾਲ, ਬੀਬੀ ਪਰਮਜੀਤ ਕੌਰ ਵਿਰਕ, ਬੀਬੀ ਪਰਮਜੀਤ ਕੌਰ ਭੰਗੂ ਮੈਂਬਰ ਅੰਤ੍ਰਿੰਗ ਕਮੇਟੀ, ਤੇਜਾ ਸਿੰਘ ਕਮਾਲਪੁਰ, ਮੇਘ ਸਿੰਘ ਗੁਆਰਾ, ਜਸਵੀਰ ਸਿੰਘ ਦਿਓਲ ਸਾਬਕਾ ਚੇਅਰਮੈਨ, ਭੁਪਿੰਦਰ ਸਿੰਘ ਭਲਵਾਨ, ਗੁਰਲਾਲ ਸਿੰਘ ਫਤਹਿਗੜ੍ਹ, ਇੰਦਰਮੋਹਨ ਸਿੰਘ ਲਖਮੀਰਵਾਲਾ, ਗੁਰਪ੍ਰੀਤ ਸਿੰਘ ਲਖਮੀਰਵਾਲਾ,ਤੇਜਿੰਦਰ ਸਿੰਘ ਸੰਘਰੇੜੀ, ਸਿਮਰਪ੍ਰਤਾਪ ਬਰਨਾਲਾ, ਐਡੋਕੇਟ ਦਲਜੀਤ ਸਿੰਘ ਸੇਖੋਂ, ਸਤਪਾਲ ਸਿੰਗਲਾ, ਅਮਨਦੀਪ ਸਿੰਘ ਕਾਂਝਲਾ, ਬੀਬੀ ਪਰਮਜੀਤ ਕੌਰ ਵਿਰਕ, ਮਨਜਿੰਦਰ ਸਿੰਘ ਲਾਗੜੀਆ, ਮਨਜਿੰਦਰ ਸਿੰਘ ਬਾਵਾ,ਗੁਰਮੀਤ ਉਭੀ, ਹਰਵਿੰਦਰ ਸਿੰਘ ਕਾਕੜਾ ਰਵਿੰਦਰ ਠੇਕੇਦਾਰ, ਚੰਦ ਸਿੰਘ ਚੱਠਾ, ਅਫਰੀਦੀ ਖਾਂਨ ਅਹਿਮਦਗੜ੍ਹ, ਇਰਫਾਨ ਰੋਹਿੜਾ, ਗੁਰਮੀਤ ਉਭੀ, ਮਨੀ ਸੇਖਾ,ਦਰਸ਼ਨ ਸਿੰਘ ਬਨਬੋਰਾ, ਸ਼ੇਰ ਸਿੰਘ ਬਲੇਵਾਲ ਹਾਜਰ ਸਨ।