ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਨਿਆਂਸੰਗਤ ਨਹੀਂ : ਵੇਰਕਾ

06/14/2021 1:14:00 AM

ਚੰਡੀਗੜ੍ਹ(ਬਿਊਰੋ)- ਬੇਸ਼ੱਕ ਸਿਆਸੀ ਦਲ ਦੇ ਨੇਤਾ ਜੋ ਵੀ ਕਹਿਣ ਪਰ ਅੰਦਰਖਾਤੇ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਗਠਜੋੜ ਨੇ ਪੰਜਾਬ ਦੀ ਰਾਜਨੀਤੀ ਨੂੰ ਇਸ ਕਦਰ ਭਖਾ ਦਿੱਤਾ ਹੈ ਕਿ ਬਿਆਨਬਾਜ਼ੀਆਂ ਦਾ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਕਾਂਗਰਸ ਪੱਧਰ ’ਤੇ ਵੀ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਐਲਾਨ ਤੋਂ ਬਾਅਦ ਲਗਾਤਾਰ ਬਿਆਨਬਾਜ਼ੀਆਂ ਦਾ ਦੌਰ ਹਾਵੀ ਹੈ। ਦਲਿਤ ਰਾਜਨੀਤੀ ’ਤੇ ਭਖੇ ਪੰਜਾਬ ਵਿਚ ਮਾਹੌਲ ਬਾਰੇ ਦਲਿਤ ਵਰਗ ਦੇ ਕੱਦਾਵਰ ਕਾਂਗਰਸੀ ਨੇਤਾ ਡਾ. ਰਾਜਕੁਮਾਰ ਵੇਰਕਾ ਨਾਲ ਗੱਲ ਕੀਤੀ ਗਈ।

ਇਹ ਵੀ ਪੜ੍ਹੋ-  ਮੋਦੀ ਸਰਕਾਰ ਦੇਸ਼ ਅੰਦਰ ਲੋਕਾਂ ਦੇ ਜਮਹੂਰੀ ਹੱਕਾਂ ਦਾ ਬੁਰੀ ਤਰ੍ਹਾਂ ਕਰ ਰਹੀ ਹੈ ਦਮਨ : ਆਗੂ
ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ’ਤੇ ਉਨ੍ਹਾਂ ਪਹਿਲੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਮੇਰਾ ਮੰਨਣਾ ਹੈ ਕਿ ਇਹ ਗਠਜੋੜ ਨਿਆਂਸੰਗਤ ਨਹੀਂ ਹੈ। ਜੇਕਰ ਸ਼ੋਮਣੀ ਅਕਾਲੀ ਦਲ ਇੰਨਾ ਹੀ ਦਲਿਤ ਹਿਤੈਸ਼ੀ ਹੈ ਤਾਂ ਗਠਜੋੜ ਵਿਚ ਸੀਟਾਂ ਦੀ ਵੰਡ ਵਿਚ ਬਸਪਾ ਨੂੰ ਘੱਟ ਸੀਟਾਂ ਕਿਉਂ ਰੱਖੀਆਂ ਗਈਆਂ ਹਨ। ਜੇਕਰ ਸੁਖਬੀਰ ਬਾਦਲ ਇੰਨੇ ਹੀ ਦਲਿਤ ਹਿਤੈਸ਼ੀ ਹਨ ਤਾਂ ਬਸਪਾ ਨੂੰ 97 ਸੀਟਾਂ ਦੇ ਕੇ ਚੋਣ ਮੈਦਾਨ ਵਿਚ ਲਿਆਉਂਦੇ ਅਤੇ ਖੁਦ 20 ਸੀਟਾਂ ’ਤੇ ਚੋਣ ਲੜਦੇ। ਅੱਜ ਹਰ ਪਾਸੇ ਦਲਿਤ ਰਾਜਨੀਤੀ ਦੇ ਚਰਚੇ ਹਨ। ਭਾਜਪਾ ਪੰਜਾਬ ਵਿਚ ਦਲਿਤ ਸੀ. ਐੱਮ. ਬਣਾਉਣ ਦੀ ਗੱਲ ਕਹਿੰਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਉਪ ਮੁੱਖ ਮੰਤਰੀ ਬਣਾਉਣ ਦੀ ਗੱਲ ਕਹਿ ਰਿਹਾ ਹੈ। ਮੇਰਾ ਸਿੱਧਾ ਜਿਹਾ ਸਵਾਲ ਇਹ ਹੈ ਕਿ ਭਾਜਪਾ ਦੇਸ਼ ਦੇ ਕਈ ਰਾਜਾਂ ਵਿਚ ਸਰਕਾਰ ਚਲਾ ਰਹੀ ਹੈ ਤਾਂ ਉੱਥੇ ਦਲਿਤ ਚਿਹਰਿਆਂ ਨੂੰ ਮੁੱਖ ਮੰਤਰੀ ਕਿਉਂ ਨਹੀਂ ਬਣਾਉਂਦੀ। ਉਥੇ ਹੀ, ਸ਼੍ਰੋਮਣੀ ਅਕਾਲੀ ਦਲ ਜਦੋਂ 10 ਸਾਲ ਸੱਤਾ ਵਿਚ ਰਹੀ ਉਦੋਂ ਕਿਸੇ ਦਲਿਤ ਨੂੰ ਉਪ ਮੁੱਖ ਮੰਤਰੀ ਦੀ ਕੁਰਸੀ ਕਿਉਂ ਨਹੀਂ ਦਿੱਤੀ। ਇਸ ਦੇ ਉਲਟ ਕਾਂਗਰਸ ਸਿਰਫ਼ ਕਥਨੀ ਨਹੀਂ ਸਗੋਂ ਕਰਨੀ ਵਿਚ ਵਿਸ਼ਵਾਸ ਰੱਖਦੀ ਹੈ। ਕਾਂਗਰਸ ਨੇ ਸਵ. ਗਿਆਨੀ ਜੈਲ ਸਿੰਘ ਨੂੰ ਰਾਸ਼ਟਰਪਤੀ ਬਣਾਇਆ ਸੀ ਹੋਰ ਵੀ ਕਈ ਉਚ ਰਾਜਨੀਤਕ ਅਹੁਦਿਆਂ ’ਤੇ ਕਾਂਗਰਸ ਨੇ ਪੰਜਾਬੀ ਲੋਕਾਂ ਵਿਚ ਦਲਿਤ ਭਾਈਚਰੇ ਤੋਂ ਲੋਕਾਂ ਨੂੰ ਮੌਕਾ ਦਿੱਤਾ ਹੈ। ਅੱਜ ਸਿਆਸੀ ਪਾਰਟੀਆਂ ਆਪਣੀ ਜ਼ਮੀਨ ਲੱਭਣ ਲਈ ਦਲਿਤ ਨਾਮ ’ਤੇ ਰਾਜਨੀਤੀ ਕਰ ਰਹੀਆਂ ਹਨ।

ਇਹ ਵੀ ਪੜ੍ਹੋ- ਬਸਪਾ ਤੇ ਅਕਾਲੀ ਦਲ ਦੇ ਗਠਜੋੜ ਤੋਂ ਬਾਅਦ ਵਿਰੋਧੀਆਂ ਦੇ ਹਮਲੇ ਹੋਏ ਤੇਜ਼

ਸੁਖਬੀਰ ਬਾਦਲ ਦੇ ਦਾਅਵੇ ਕਿ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਤੋਂ ਬਾਅਦ ਮੁੱਖ ਮੰਤਰੀ ਦੀ ਜ਼ਮਾਨਤ ਤਕ ਜ਼ਬਤ ਹੋ ਜਾਵੇਗੀ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਭਗੌੜੇ ਹਨ। ਉਹ ਕੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਜ਼ਮਾਨਤ ਜ਼ਬਤ ਕਰਵਾਉਣਗੇ, ਜੋ ਖੁਦ ਕਦੇ ਕਿਤਿਓਂ ਤਾਂ ਕਦੇ ਕਿਤਿਓਂ ਚੋਣ ਲੜਦੇ ਹਨ। ਮੇਰਾ ਦਾਅਵਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਗਲੇ ਸਾਲ ਚੋਣ ਨਤੀਜਿਆਂ ਵਿਚ 10 ਸੀਟਾਂ ਵੀ ਹਾਸਲ ਨਹੀਂ ਕਰ ਸਕੇਗਾ। ਇਸ ਦਾ ਇਕ ਕਾਰਣ ਇਹ ਵੀ ਹੈ ਕਿ ਸਾਰੇ ਦਲ ਖਿੰਡੇ ਹੋਏ ਹਨ ਅਤੇ ਕਾਂਗਰਸ ਮਜਬੂਤ ਪਾਰਟੀ ਹੈ, ਵਿਰੋਧੀ ਪਾਰਟੀਆਂ ਕਦੇ ਕਾਂਗਰਸ ਦਾ ਮੁਕਾਬਲਾ ਨਹੀਂ ਕਰ ਸਕਦੀਆਂ।

ਵਿਰੋਧੀ ਧਿਰ ਦੇ ਦੋਸ਼ ਕਿ ਕਾਂਗਰਸ ਦਲਿਤ ਵਿਰੋਧੀ ਹੈ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਇਸ ਗੱਲ ਦਾ ਕੋਈ ਸਬੂਤ ਦਿੰਦਾ ਹੈ ਤਾਂ ਮੈਂ ਤੁਰੰਤ ਅਸਤੀਫ਼ਾ ਦੇ ਦੇਵਾਂਗਾ। ਪੰਜਾਬ ਦਾ 2017 ਤੋਂ 2020 ਤਕ ਦਾ ਸਕਾਲਰਸ਼ਿਪ ਦਾ ਪੈਸਾ ਕੇਂਦਰ ਖਾ ਗਿਆ ਹੈ। ਜੋ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਰੌਲਾ ਪਾ ਰਹੇ ਹਨ ਉਹ ਕੇਂਦਰ ਦੇ ਏਜੰਟ ਹਨ। ਜਿੰਨੇ ਵੀ ਦੋਸ਼ ਘੋਟਾਲੇ ਨੂੰ ਲੈ ਕੇ ਵਿਰੋਧੀ ਧਿਰ ਵਲੋਂ ਲਗਾਏ ਜਾ ਰਹੇ ਹਨ, ਉਹ ਸਬੂਤ ਲੈ ਕੇ ਆਉਣ।

ਇਹ ਵੀ ਪੜ੍ਹੋ- ਪੰਜਾਬ ਦੇ CM ਤੇ ਖੇਡ ਮੰਤਰੀ ਵੱਲੋਂ 'ਨਿਰਮਲਾ ਮਿਲਖਾ ਸਿੰਘ' ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਪੰਜਾਬ ਕਾਂਗਰਸ ਵਿਵਾਦ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਵਿਚ ਕੋਈ ਵਿਵਾਦ ਨਹੀਂ ਹੈ। ਵਿਧਾਨਸਭਾ ਚੋਣਾਂ ਆਉਣ ਵਾਲੀਆਂ ਹਨ, ਉਸ ਤੋਂ ਪਹਿਲਾਂ ਆਪਸ ਵਿਚ ਕਾਂਗਰਸ ਦੇ ਨੇਤਾ ਐਕਸਰਸਾਈਜ਼ ਕਰ ਰਹੇ ਹਨ ਕਿਉਂਕਿ ਆਉਣ ਵਾਲੇ ਦਿਨਾਂ ਵਿਚ ਕਾਂਗਰਸ ਦੇ ਨੇਤਾਵਾਂ ਨੂੰ ਮੈਦਾਨ ਵਿਚ ਉਤਰਨਾ ਹੈ। ਇਸ ਲਈ ਹੁਣੇ ਤੋਂ ਅਭਿਆਸ ਕੀਤਾ ਜਾ ਰਿਹਾ ਹੈ। ਕਾਂਗਰਸ ਦੇ ਸਾਰੇ ਨੇਤਾ ਛੇਤੀ ਹੀ ਇਕ ਮੰਚ ’ਤੇ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆਉਣਗੇ।

ਬੇਅਦਬੀ ਮਾਮਲੇ 'ਤੇ ਉਨ੍ਹਾਂ ਕਿਹਾ ਕਿ ਬੇਅਦਬੀ-ਗੋਲੀਕਾਂਡ ਮਾਮਲੇ ਵਿਚ ਕਾਂਗਰਸ ਦਾ ਪਹਿਲੇ ਦਿਨ ਤੋਂ ਮੰਨਣਾ ਹੈ ਕਿ ਇਸ ਵਿਚ ਪ੍ਰਕਾਸ਼ ਸਿੰਘ ਬਾਦਲ ਦਾ ਹੱਥ ਹੈ। ਉਮਰ ਨੂੰ ਵੇਖਦਿਆਂ ਬਾਦਲ ਸਾਹਿਬ ਨੂੰ ਹੁਣ ਝੂਠ ਨਹੀਂ ਬੋਲਣਾ ਚਾਹੀਦਾ ਅਤੇ ਪੁੱਤਰ ਮੋਹ ਛੱਡ ਕੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿਚ ਸੀਟ ਅਤੇ ਸਰਕਾਰ ਦੀ ਮਦਦ ਕਰਨੀ ਚਾਹੀਦੀ ਹੈ।
 


Bharat Thapa

Content Editor

Related News